04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸਾਬਕਾ ਸਰਪੰਚ ਠਾਕੁਰ ਨਰਦੇਵ ਸਿੰਘ ਨੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਦਾ ਪਿੰਡ ਕਰਾੜੀ ਵਿਖੇ ਪਹੁੰਚਣ ’ਤੇ ਕੀਤਾ ਨਿੱਘਾ ਸਵਾਗਤ

ਅਜੀਤ ਡੈਸਕ 28-07-2026

ਤਲਵਾੜਾ, 27 ਜੁਲਾਈ (ਮਹਿਤਾ)- ਸ. ਸਰਬਜੋਤ ਸਿੰਘ ਸਾਬੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨਿਯੁਕਤ ਹੋਣ ਤੋਂ ਬਾਅਦ ਪਹਿਲੀ ਵਾਰ ਹਲਕਾ ਮੁਕੇਰੀਆਂ ਦੇ ਪਿੰਡ ਕਰਾੜੀ (ਬਹਿ ਜੋਗਣ) ਪਹੁੰਚੇ ਜਿੱਥੇ ਉਨ੍ਹਾਂ ਦਾ ਸਵਾਗਤ ਸਾਬਕਾ ਸਰਪੰਚ ਠਾਕੁਰ ਨਰਦੇਵ ਸਿੰਘ ਸੇਵਾ ਮੁਕਤ ਲੈਕਚਰਾਰ ਤੇ ਸਮੂਹ ਪਿੰਡ ਵਾਸੀਆਂ ਵਲੋਂ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਹਲਕਾ ਇੰਚਾਰਜ ਸ. ਸਾਬੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਸ਼ੀਰਵਾਦ ਨਾਲ ਹਲਕਾ ਮੁਕੇਰੀਆਂ ਦੇ ਸਾਰੇ ਹੀ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਸਾਰੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗਰਾਂਟ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਜ਼ਿੰਮੇਵਾਰੀ ਪਾਰਟੀ ਹਾਈ ਕਮਾਨ ਨੂੰ ਮੈਨੂੰ ਸੌਂਪੀ ਹੈ, ਉਹ ਮੈਂ ਪੂਰੀ ਮਿਹਨਤ ਨਾਲ ਪੂਰੀ ਕਰਾਂਗਾ। ਹਲਕਾ ਇੰਚਾਰਜ ਸਾਬੀ ਨੇ ਕਿਹਾ ਪਿੰਡ ਕਰਾੜੀ ਦਾ ਸਰਵਪੱਖੀ ਵਿਕਾਸ ਸਾਬਕਾ ਸਰਪੰਚ ਠਾਕੁਰ ਨਰਦੇਵ ਸਿੰਘ ਦੀ ਯੋਗ ਅਗਵਾਈ ’ਚ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕਾ ਮੁਕੇਰੀਆਂ ਦਾ ਕੋਈ ਵੀ ਨਾਗਰਿਕ ਆਪਣੀ ਕਿਸੇ ਤਰ੍ਹਾਂ ਦੀ ਸਮੱਸਿਆ ਲਈ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਮਿਲ ਸਕਦਾ ਹੈ। ਇਸ ਮੌਕੇ ਸਾਬਕਾ ਸਰਪੰਚ ਠਾ. ਨਰਦੇਵ ਸਿੰਘ ਸਾਬਕਾ ਸਰਪੰਚ, ਰਘੁਵੀਰ ਸਿੰਘ ਬੱਗੂ, ਪੰਚਾਇਤ ਮੈਂਬਰ ਬਾਲ ਕ੍ਰਿਸ਼ਨ ਮਿੱਠੂ, ਮਾਸਟਰ ਮੁੱਲਖ ਰਾਜ, ਇੰਜ. ਜਮਸ਼ੇਰ ਰਾਣਾ, ਚੇਅਰਮੈਨ ਰਜਨੀਸ਼ ਪਠਾਨੀਆ, ਅਮਿ੍ਰਤ ਪ੍ਰਧਾਨ ਯੂਥ ਵਿੰਗ, ਸਾਬਕਾ ਸਰਪੰਚ ਵਿਜੈ ਸਿੰਘ, ਸੰਮਤੀ ਮੈਂਬਰ ਰਾਕੇਸ਼ ਕੁਮਾਰ, ਰਾਜੂ ਭਟੋਲੀ, ਲਖਵੀਰ ਸਿੰਘ, ਠੇਕੇਦਾਰ ਜਰਨੈਲ ਸਿੰਘ, ਮਾਸਟਰ ਜਸਵੀਰ ਸਿੰਘ ਜੱਸੀ, ਨਰੇਸ਼ ਕੁਮਾਰ, ਵਿਕੀ ਸ਼ਰਮਾ ਬਲਾਕ ਪ੍ਰਧਾਨ, ਨੰਬਰਦਾਰ ਰਾਜਿੰਦਰ, ਅਮਨ, ਚੌਧਰੀ ਨਰੇਸ਼ ਮੈਰਾ ਜੱਟਾ, ਹਰਦੀਪ ਸਿੰਘ ਮੈਰਾ ਜੱਟਾਂ ਆਦਿ ਤੋਂ ਇਲਾਵਾ ਖੇਤਰ ਦੇ ਪੰਚ, ਸਰਪੰਚ, ਸੰਮਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਵੱਡੀ ਗਿਣਤੀ ’ਚ ਕਰਾੜੀ (ਬਹਿ ਜੋਗਣ) ਨਿਵਾਸੀ, ਪਿੰਡ ਭਟੋਲੀ ਨਿਵਾਸੀ ਅਤੇ ਪਿੰਡ ਮੈਰਾ ਜੱਟਾਂ ਨਿਵਾਸੀ ਹਾਜ਼ਰ ਸਨ। ਸਾਬਕਾ ਸਰਪੰਚ ਠਾ. ਨਰਦੇਵ ਸਿੰਘ ਨੇ ਮੁਕੇਰੀਆਂ ਹਲਕੇ ਦੇ ਹਰਮਨ ਪਿਆਰੇ ਨੇਤਾ ਸ. ਸਰਬਜੋਤ ਸਿੰਘ ਸਾਬੀ ਦਾ ਪਿੰਡ ਕਰਾੜੀ ਪਹੁੰਚਣ ’ਤੇ ਦਿਲ ਦੀਆਂ ਗਹਿਰੀਆਂ ਤੋਂ ਨਿੱਘਾ ਸਵਾਗਤ ਕੀਤਾ। ਠਾ. ਨਰਦੇਵ ਸਿੰਘ ਨੇ ਹਲਕਾ ਇੰਚਾਰਜ ਸਾਬੀ ਨੂੰ ਪਿੰਡ ਦੀਆਂ ਵੱਖ-ਵੱਖ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਸਾਬੀ ਨੇ ਠਾ. ਨਰਦੇਵ ਸਿੰਘ ਨੂੰ ਭਰੋਸਾ ਦਿੱਤਾ ਕਿ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਜਲਦ ਹੀ ਗਰਾਂਟ ਦਿੱਤੀ ਜਾਵੇਗੀ। ਆਖ਼ਰ ’ਚ ਠਾਕੁਰ ਨਰਦੇਵ ਸਿੰਘ ਤੇ ਸਮੂਹ ਪੰਚਾਇਤ ਮੈਂਬਰਾਂ ਵਲੋਂ ਮੁੱਖ ਮਹਿਮਾਨ ਸਾਬੀ ਸਨਮਾਨਿਤ ਕੀਤਾ ਗਿਆ।

ਪਿਛਲੀ ਖ਼ਬਰ ਫੁੱਟਬਾਲ ਪਲੇਅਰਜ਼ ਸੁਸਾਇਟੀ ਨਵੀਂ ਪੀੜ੍ਹੀ ਦੇ ਰੌਸ਼ਨ ਭਵਿੱਖ ਲਈ ਵਚਨਬੱਧ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਪੱਟੀ ਵਿਖੇ ‘ਗ੍ਰੈਜੂਏਸ਼ਨ ਸੈਰੇਮਨੀ’ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।