04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਫੁੱਟਬਾਲ ਪਲੇਅਰਜ਼ ਸੁਸਾਇਟੀ ਨਵੀਂ ਪੀੜ੍ਹੀ ਦੇ ਰੌਸ਼ਨ ਭਵਿੱਖ ਲਈ ਵਚਨਬੱਧ

ਅਜੀਤ ਡੈਸਕ 28-07-2026

ਮਾਹਿਲਪੁਰ, 27 ਜੁਲਾਈ (ਰਜਿੰਦਰ ਸਿੰਘ)- ਫੁੱਟਬਾਲ ਦੀ ਨਰਸਰੀ ਵਜੋਂ ਪਹਿਚਾਣ ਸਥਾਪਿਤ ਇਲਾਕਾ ਮਾਹਿਲਪੁਰ ਦੇ ਪੁਰਾਣੇ ਨਾਮੀ ਫੁੱਟਬਾਲਰਾਂ ਵਲੋਂ ਨਵੀਂ ਪੀੜ੍ਹੀ ਦੇ ਖਿਡਾਰੀਆਂ ਦੇ ਭਵਿੱਖ ਨੂੰ ਰੁਸ਼ਨਾਉਣ ਪ੍ਰਤੀ ਆਪਣੀ ਵਚਨਬੱਧਤਾ ਨਿਭਾਉਣ ਤੇ ਉੱਭਰਦੇ ਲੋੜਵੰਦ ਖਿਡਾਰੀਆਂ ਦੀ ਹਰ ਤਰ੍ਹਾਂ ਦੀ ਸੰਭਵ ਮਦਦ ਕਰਨ ਦਾ ਭਰੋਸਾ ਦਿਵਾਇਆ ਤਾਂ ਜੋ ਇਲਾਕੇ ’ਚੋਂ ਮੁੜ ਸੰਸਾਰ ਪੱਧਰ ਦੇ ਸਵ: ਸਰਦਾਰ ਜਰਨੈਲ ਸਿੰਘ ਓਲੰਪੀਅਨ, ਅਰਜਨਾ ਐਵਾਰਡੀ ਫੁੱਟਬਾਲਰ ਗੁਰਦੇਵ ਸਿੰਘ ਗਿੱਲ ਤੇ ਪੰਜਾਬ ਦੇ ਪੇਲੇ ਸਰਦਾਰ ਇੰਦਰ ਸਿੰਘ ਵਰਗੇ ਖਿਡਾਰੀ ਪੈਦਾ ਕੀਤੇ ਜਾ ਸਕਣ। ਸੁਸਾਇਟੀ ਪ੍ਰਧਾਨ ਕੋਚ ਬੰਧਨਾ ਸਿੰਘ ਤੇ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਦੀ ਅਗਵਾਈ ’ਚ ਹੋਈ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ ਤਕਦੀਰ ਸਿੰਘ ਭਾਰਟਾ, ਕੋਚ ਰਾਜਿੰਦਰ ਸ਼ਰਮਾ ਤੇ ਦਰਸ਼ਨ ਸਿੰਘ ਮਜਾਰਾ ਡੀਂਗਰੀਆਂ ਦੀ ਯੋਗ ਰਹਿਨੁਮਾਈ ਹੇਠ ਹੋਈ ਜਿਸ ਵਿਚ ਕੋਚ ਬੰਧਨ ਸਿੰਘ, ਦਲਜੀਤ ਸਿੰਘ ਬਿੱਟੂ ਤੇ ਸਰਦਾਰ ਸੁਰਿੰਦਰਪਾਲ ਸਿੰਘ ਲਿੱਧੜ ਨੇ ਸੁਸਾਇਟੀ ਦੇ ਕੰਮ ਨੂੰ ਨਿਰੰਤਰ ਜਾਰੀ ਰੱਖਣ ਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਆਪਣੇ ਨਿੱਜੀ ਖੇਡ ਤਜਰਬਿਆਂ ’ਚੋਂ ਵਡਮੁੱਲੇ ਸੁਝਾਅ ਦਿੱਤੇ। ਮੀਟਿੰਗ ਵਿਚ ਪਹੁੰਚੇ ਸਾਰੇ ਮੈਂਬਰਾਂ ਨੇ ਖੇਡਾਂ ਦੇ ਖੇਤਰ ਤੇ ਲਗਾਤਾਰ ਆ ਰਹੇ ਨਿਘਾਰ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਰੋਕਣ ਤੇ ਸੁਧਾਰ ਕਰਨ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਤੇ ਸੁਸਾਇਟੀ ਵਲੋਂ ਲਾਈ ਡਿਊਟੀ ਨਿਭਾਉਣ ਦਾ ਭਰੋਸਾ ਦਿਵਾਇਆ ਤੇ ਨਵੀਂ ਪੀੜ੍ਹੀ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਇੱਕਜੁੱਟ ਹੋ ਕੇ ਹੰਭਲਾ ਮਾਰਨ ਲਈ ਕਿਹਾ। ਇਸ ਮੌਕੇ ਯਸ਼ਪਾਲ ਜੱਸੀ, ਮਦਨ ਲਾਲ ਮੱਦੋ, ਸੰਦੀਪ ਸੈਣੀ, ਜਸਵੀਰ ਸਿੰਘ ਭਾਰਟਾ, ਕੁਲਦੀਪ ਰਾਏ, ਨਰਿੰਦਰ ਸਿੰਘ ਜਿਆਣ, ਕੁਲਦੀਪ ਸਿੰਘ ਢਾਡਾ, ਜਸਵੀਰ ਕੈਂਡੋਵਾਲ, ਪਰਵੀਨ ਕੁਮਾਰ, ਬਲਵੀਰ ਸਿੰਘ, ਸੰਦੀਪ ਕੈਂਡੋਵਾਲ, ਮਨਜਿੰਦਰ ਸਿੰਘ, ਸੁਖਦੇਵ ਸੰਘਾ, ਗੁਰਤੇਜ ਸਿੰਘ ਸਾਬੀ, ਸਰਬਜੀਤ ਚੰਦੇਲੀ, ਸਤਨਾਮ ਸਿੰਘ ਸੱਤੀ, ਰਾਮਪਾਲ, ਦਲਜੀਤ ਬਘੌਰਾ, ਪਰਮਜੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ।

ਪਿਛਲੀ ਖ਼ਬਰ ਲੇਹ ਤੋਂ ਕੰਨਿਆ ਕੁਮਾਰੀ ਸਾਈਕਲਿੰਗ ਕਰ ਰਹੇ ਸ਼ੰਕਰ ਠਾਕੁਰ ਦਾ ਹੁਸ਼ਿਆਰਪੁਰ ’ਚ ਚੌਹਾਨ ਵਲੋਂ ਸਵਾਗਤ ਅਗਲੀ ਖ਼ਬਰ ਸਾਬਕਾ ਸਰਪੰਚ ਠਾਕੁਰ ਨਰਦੇਵ ਸਿੰਘ ਨੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਦਾ ਪਿੰਡ ਕਰਾੜੀ ਵਿਖੇ ਪਹੁੰਚਣ ’ਤੇ ਕੀਤਾ ਨਿੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।