04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਲੇਹ ਤੋਂ ਕੰਨਿਆ ਕੁਮਾਰੀ ਸਾਈਕਲਿੰਗ ਕਰ ਰਹੇ ਸ਼ੰਕਰ ਠਾਕੁਰ ਦਾ ਹੁਸ਼ਿਆਰਪੁਰ ’ਚ ਚੌਹਾਨ ਵਲੋਂ ਸਵਾਗਤ

ਅਜੀਤ ਡੈਸਕ 28-07-2026

ਹੁਸ਼ਿਆਰਪੁਰ, 27 ਜੁਲਾਈ (ਨਰਿੰਦਰ ਸਿੰਘ ਬੱਡਲਾ)-29 ਸਾਲਾ ਸ਼ੰਕਰ ਠਾਕੁਰ ਲੇਹ ਤੋਂ ਕੰਨਿਆ ਕੁਮਾਰੀ ਲਈ ਵਾਤਾਵਰਨ ਬਚਾਓ ਦਾ ਮਿਸ਼ਨ ਲੈ ਕੇ 21 ਜੁਲਾਈ ਨੂੰ ਸਾਈਕਲ ਯਾਤਰਾ ਸ਼ੁਰੂ ਕਰਕੇ ਜ਼ਿਲ੍ਹਾ ਹੁਸ਼ਿਆਰਪੁਰ ‘ਚ ਪਹੁੰਚਣ ‘ਤੇ ਅੰਤਰਰਾਸ਼ਟਰੀ ਸਾਈਕਲਿਸਟ ਤੇ ਸਟੇਟ ਐਵਾਰਡੀ ਬਲਰਾਜ ਸਿੰਘ ਚੌਹਾਨ ਨੇ ਸਿਰੋਪਾਓ ਪਾ ਕੇ ਸਵਾਗਤ ਕੀਤਾ ਤੇ ਸ਼ੁੱਭਕਾਮਨਾਵਾਂ ਦਿੱਤੀਆਂ। ਬਲਰਾਜ ਚੌਹਾਨ ਨੇ ਦੱਸਿਆ ਕਿ ਸ਼ੰਕਰ ਠਾਕੁਰ ਬਹੁਤ ਹੀ ਵਧੀਆ ਸਾਈਕਲਿਸਟ ਹੈ ਤੇ ਮੇਰੇ ਨਾਲ ਵੀ ਇਸ ਨੇ ਕਈ ਸੈਂਕੜੇ ਕਿੱਲੋਮੀਟਰ ਲੰਬੇ ਈਵੈਂਟ ‘ਚ ਭਾਗ ਲਿਆ ਹੈ। ਸ਼ੰਕਰ ਠਾਕੁਰ ਨੇ ਦੱਸਿਆ ਕਿ ਅੱਜ ਦੇ ਸਮੇਂ ‘ਚ ਵਾਤਾਵਰਨ ਬਹੁਤ ਖ਼ਰਾਬ ਹੋ ਰਿਹਾ ਹੇ, ਵਾਤਾਵਰਨ ਬਚਾਉਣ ਦੀ ਬਹੁਤ ਜ਼ਰੂਰਤ ਹੈ ਤੇ ਇਸ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਉਹ ਇਹ 4000 ਕਿੱਲੋਮੀਟਰ ਲੰਬੀ ਸਾਈਕਲਿੰਗ ਕਰ ਰਿਹਾ ਹੈ। ਨਿੱਜੀ ਕੰਪਨੀ ‘ਚ ਅਸਿਸਟੈਂਟ ਮੈਨੇਜਰ ਦੀ ਨੌਕਰੀ ਕਰ ਰਿਹਾ ਸ਼ੰਕਰ ਇਸ ਤੋਂ ਪਹਿਲਾ ਇੰਡੀਆ ਟੂਰ 8400 ਕਿੱਲੋਮੀਟਰ, ਪੈਰਿਸ ਬਰੈੱਸਟ ਪੈਰਿਸ 1230 ਕਿੱਲੋਮੀਟਰ, ਦਿੱਲੀ ਤੋਂ ਮੁੰਬਈ, ਮੁੰਬਈ ਤੋਂ ਗੋਆ ਤੇ ਗੋਲਡਨ ਕੁਆਰਡੀਲੇਟਰਲ ਦਿੱਲੀ, ਕੋਲਕਾਤਾ, ਚੇਨਈ, ਬੈਂਗਲਾਰੂ, ਮੁੰਬਈ, ਦਿੱਲੀ 6000 ਕਿੱਲੋਮੀਟਰ ਪੂਰੀ ਕਰਕੇ ਗਿੰਨੀਜ਼ ਬੁੱਕ ਆਫ਼ ਰਿਕਾਰਡਜ਼ 2024 ’ਚ ਨਾਮ ਦਰਜ ਕਰਵਾਇਆ। ਠਾਕੁਰ ਨੇ ਦੱਸਿਆ ਕਿ ਉਹ ਲੇਹ, ਕਾਰਗਿਲ, ਸ੍ਰੀਨਗਰ, ਜੰਮੂ, ਪਠਾਨਕੋਟ, ਲੁਧਿਆਣਾ, ਅੰਬਾਲਾ, ਕਰਨਾਲ, ਸੋਨੀਪਤ, ਦਿੱਲੀ, ਮਥੁਰਾ, ਝਾਂਸੀ, ਗਵਾਲੀਅਰ, ਸਤਨਾ, ਨਾਗਪੁਰ ਹੈਦਰਾਬਾਦ, ਬੈਂਗਲਾਰੂ, ਮਦੁਰਾਈ ਹੋ ਕੇ ਕੰਨਿਆਕੁਮਾਰੀ ਪਹੁੰਚੇ ਕੇ ਗਿੰਨੀਜ਼ ਵਰਲਡ ਰਿਕਾਰਡ ਸਰਟੀਫਿਕੇਟੇਟਡ ਬਾਈ ਦੀ ਵਰਲਡ ਅਲਟਰਾ ਸਾਈਕਲਿੰਗ ਐਸੋਸੀਏਸ਼ਨ ਤੇ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਹੋਲਡਰ ‘ਚ ਦਰਜ ਕਰਵਾਏਗਾ।

ਪਿਛਲੀ ਖ਼ਬਰ ਬਰਨਾਲਾ ਵਿਖੇ ਸਫ਼ਾਈ ਸੇਵਕਾਂ ’ਤੇ ਹੋਏ ਕਥਿਤ ਲਾਠੀਚਾਰਜ ਦੇ ਵਿਰੋਧ ’ਚ ਰੋਸ ਪ੍ਰਗਟਾਇਆ ਅਗਲੀ ਖ਼ਬਰ ਫੁੱਟਬਾਲ ਪਲੇਅਰਜ਼ ਸੁਸਾਇਟੀ ਨਵੀਂ ਪੀੜ੍ਹੀ ਦੇ ਰੌਸ਼ਨ ਭਵਿੱਖ ਲਈ ਵਚਨਬੱਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।