04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਬਰਨਾਲਾ ਵਿਖੇ ਸਫ਼ਾਈ ਸੇਵਕਾਂ ’ਤੇ ਹੋਏ ਕਥਿਤ ਲਾਠੀਚਾਰਜ ਦੇ ਵਿਰੋਧ ’ਚ ਰੋਸ ਪ੍ਰਗਟਾਇਆ

ਅਜੀਤ ਡੈਸਕ 28-07-2026

ਗੜ੍ਹਦੀਵਾਲਾ,27 ਜੁਲਾਈ (ਚੱਗਰ)- ਭਾਰਤੀ ਵਾਲਮੀਕ ਧਰਮ ਸਮਾਜ ਵਲੋਂ ਬਰਨਾਲਾ ਵਿਖੇ ਸਫ਼ਾਈ ਸੇਵਕਾਂ ’ਤੇ ਹੋਏ ਕਥਿਤ ਪੁਲਿਸ ਲਾਠੀਚਾਰਜ ਦੇ ਵਿਰੋਧ ’ਚ ਰੋਸ ਪ੍ਰਗਟ ਕਰਦਿਆਂ ਵਾਲਮੀਕ ਧਰਮ ਸਮਾਜ ਦੇ ਪ੍ਰਧਾਨ ਸੋਮਰਾਜ ਸਭਰਵਾਲ ਨੇ ਕਿਹਾ ਕਿ ਬਰਨਾਲਾ ਵਿਖੇ ਸਫ਼ਾਈ ਸੇਵਕਾਂ ’ਤੇ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕ ਆਪਣੀਆਂ ਜ਼ਿੰਦਗੀਆਂ ਨੂੰ ਖ਼ਤਰੇ ’ਚ ਪਾਕੇ ਗੰਦਗੀ ਚੁੱਕਣ ਦਾ ਕੰਮ ਕਰਦੇ ਹਨ, ਬਾਵਜੂਦ ਇਸਦੇ ਜਿਸ ਤਰ੍ਹਾਂ ਪੁਲਿਸ ਵਲੋਂ ਸਫ਼ਾਈ ਸੇਵਕਾਂ ’ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ ਹੈ ਉਹ ਬਰਦਾਸ਼ਤ ਯੋਗ ਨਹੀਂ ਹੈ। ਉਨ੍ਹਾਂ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਬਰਨਾਲਾ ਲਾਠੀਚਾਰਜ ਲਈ ਜ਼ਿੰਮੇਵਾਰ ਪੁਲਸ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ। ਉਨ੍ਹਾਂ ਸਫ਼ਾਈ ਸੇਵਕਾਂ ’ਤੇ ਹੋਏ ਕਥਿਤ ਲਾਠੀਚਾਰਜ ਦੇ ਵਿਰੋਧ ’ਚ 30 ਜੁਲਾਈ ਨੂੰ ਗੜ੍ਹਦੀਵਾਲਾ ਬੰਦ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਸ਼ਹਿਰ ਦੇ ਸਮੂਹ ਦੁਕਾਨਦਾਰਾਂ, ਸਕੂਲਾਂ, ਬੈਂਕ ਤੇ ਸਾਰੇ ਸਰਕਾਰੀ ਅਦਾਰਿਆਂ ਨੂੰ ਬੰਦ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਵੀਰਵਲ ਕਲਿਆਣ, ਰਿੰਪੀ ਤਲਵਾੜ, ਆੜ੍ਹਤੀਆਂ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ, ਮਨਿੰਦਰ ਸਿੰਘ, ਦਵਿੰਦਰ ਸਿੰਘ ਲਾਲਾ, ਸਾਬਕਾ ਕੌਂਸਲਰ ਅਸ਼ੋਕ ਕੁਮਾਰ, ਜੋਗਿੰਦਰ ਮਾਰਕੰਡੇ, ਜਾਨੂ ਕੁਮਰਾ ਅਤੇ ਜਨਕ ਰਾਜ ਆਦਿ ਹਾਜ਼ਰ ਸਨ

ਪਿਛਲੀ ਖ਼ਬਰ ਪਬਲਿਕ ਖ਼ਾਲਸਾ ਨਰਸਿੰਗ ਕਾਲਜ ’ਚ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਲੇਹ ਤੋਂ ਕੰਨਿਆ ਕੁਮਾਰੀ ਸਾਈਕਲਿੰਗ ਕਰ ਰਹੇ ਸ਼ੰਕਰ ਠਾਕੁਰ ਦਾ ਹੁਸ਼ਿਆਰਪੁਰ ’ਚ ਚੌਹਾਨ ਵਲੋਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।