07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਕ੍ਰਿਸ਼ਨਾ ਨਗਰ ’ਚ ਵੱਡਾ ਹਾਦਸਾ ਹੋਣੋ ਟਲ਼ਿਆ, ਨਵੀਂ ਬਣੀ ਸੜਕ ਕਈ ਫੁੱਟ ਹੇਠਾਂ ਧਸੀ

ਅਜੀਤ ਡੈਸਕ 28-07-2026

ਹੁਸ਼ਿਆਰਪੁਰ, 27 ਜੁਲਾਈ (ਹਰਪ੍ਰੀਤ ਕੌਰ)- ਸ਼ਹਿਰ ਦੇ ਕ੍ਰਿਸ਼ਨਾ ਨਗਰ ਇਲਾਕੇ ’ਚ ਸੋਮਵਾਰ ਦੁਪਹਿਰ ਵੱਡਾ ਹਾਦਸਾ ਹੋਣੇ ਟਲ਼ ਗਿਆ ਜਦੋਂ ਮਾਲ ਰੋਡ ਨੂੰ ਜਾਂਦੀ ਸੜਕ ਅਚਾਨਕ ਧੱਸ ਗਈਅਤੇ ਇਕ ਡੂੰਘੇ ਟੋਏ ਵਿਚ ਬਦਲ ਗਈ। ਦੁਪਹਿਰ ਕਰੀਬ ਢਾਈ ਵਜੇ ਜਦੋਂ ਸੜਕ ’ਤੇ ਪੂਰੀ ਆਵਾਜਾਈ ਸੀ ਅਤੇ ਸਕੂਲੀ ਬੱਸਾਂ ਇੱਥੋਂ ਲੰਘ ਰਹੀਆਂ ਸਨ ਤਾਂ ਅਚਾਨਕ ਇਹ ਧੱਸਣੀ ਸ਼ੁਰੂ ਹੋ ਗਈ ਅਤੇ ਦੇਖਦੇ ਹੀੇ ਦੇਖਦੇ ਇਸ ਵਿਚ ਕਈ ਫੁੱਟ ਡੂੰਘਾ ਟੋਆ ਪੈ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਜਦੋਂ ਦੇਖਿਆ ਤਾਂ ਤੁਰੰਤ ਇੱਟਾਂ ਰੱਖ ਕੇ ਇਸ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ। ਨਜ਼ਦੀਕ ਦੇ ਇਕ ਘਰ ਦੇ ਮਾਲਿਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਸੜਕ ਨੂੰ ਧੱਸਦੇ ਦੇਖਿਆ ਅਤੇ ਹੋਰਨਾਂ ਨੂੰ ਅਲਰਟ ਕੀਤਾ। ਇਸੇ ਤਰ੍ਹਾਂ ਸ਼ਿਵ ਸੈਨਾ ਆਗੂ ਜਾਵੇਦ ਖਾਨ ਜੋ ਮੌਕੇ ਤੋਂ ਲੰਘ ਰਹੇ ਸਨ, ਨੇ ਵੀ ਸੜਕ ਧੱਸਦੀ ਵੇਖੀ ਅਤੇ ਗੱਡੇ ਦੇ ਆਲੇ-ਦੁਆਲੇ ਇੱਟਾਂ ਆਦਿ ਰੱਖਣ ’ਚ ਮਦਦ ਕੀਤੀ। ਇਲਾਕਾ ਵਾਸੀਆਂ ਨੇ ਦੱਸਿਆ ਕਿ ਸੜਕ ਨੂੰ ਬਣਿਆਂ ਅਜੇ ਕੁੱਝ ਹੀ ਸਮਾਂ ਹੋਇਆ ਹੈ। ਉਨ੍ਹਾਂ ਗੈਰ ਮਿਆਰੀ ਸੜਕਾਂ ਬਣਾਉਣ ਲਈ ਨਗਰ ਨਿਗਮ ਅਤੇ ਹਲਕਾ ਵਿਧਾਇਕ ਨੂੰ ਜਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਪੂਰੀ ਭਰਤੀ ਪਾ ਕੇ ਸਹੀ ਢੰਗ ਨਾਲ ਸੜਕ ਬਣਾਈ ਹੁੰਦੀ ਤਾਂ ਇਹ ਇੰਜ ਨਾ ਟੁੱਟਦੀ। ਉਨ੍ਹਾਂ ਵਿਧਾਇਕ ਦੇ ਭਰਾ ਜੋ ਇਲਾਕੇ ਦੇ ਕੌਂਸਲਰ ਵੀ ਹਨ, ਪ੍ਰਤੀ ਵੀ ਰੋਸ ਪ੍ਰਗਟਾਇਆ। ਲੋਕਾਂ ਨੇ ਕਿਹਾ ਕਿ ਜੇਕਰ ਕੋਈ ਵਾਹਨ ਇਸ ਵਿਚ ਡਿੱਗ ਜਾਂਦਾ ਤਾਂ ਵੱਡਾ ਨੁਕਸਾਨ ਹੋ ਜਾਣਾ ਸੀ। ਜੇਕਰ ਕੋਈ ਸਕੂਲੀ ਬਸ ਇੱਥੇ ਫਸ ਜਾਂਦੀ ਤਾਂ ਬੱਚਿਆਂ ਲਈ ਵੱਡਾ ਖਤਰਾ ਪੈਦਾ ਹੋ ਜਾਣਾ ਸੀ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇ ਤੇ ਸਡਕ ਦੇ ਘਟੀਆ ਨਿਰਮਾਣ ਲਈ ਜਿੰਮੇਵਾਰ ਸਾਰੇ ਵਿਅਕਤੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਨਿਗਮ ਕਮਿਸ਼ਨਰ ਜਯੋਤੀ ਬਾਲਾ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਸੜਕ ਬੈਠ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਨਿਗਮ ਦੇ ਕੁੱਝ ਕਰਮਚਾਰੀ ਮੌਕਾ ਦੇਖਣ ਲਈ ਪੁੱਜੇ ਹੋਏ ਸਨ।

ਪਿਛਲੀ ਖ਼ਬਰ -ਮਾਮਲਾ ਪਿੰਡ ਕਾਲੂ ਵਾਹਰ ਤੋਂ ਮਿਲੇ ਨੌਜਵਾਨ ਦੀ ਲਾਸ਼ ਦਾ- ਗੈਰ-ਇਰਾਦਤਨ ਹੱਤਿਆ ਦੇ ਦੋਸ਼ ’ਚ 2 ਨਾਮਜ਼ਦ, 1 ਕਾਬੂ ਅਗਲੀ ਖ਼ਬਰ ਸੁਣਨ ਤੋਂ ਅਸਮਰੱਥ ਲੋੜਵੰਦਾਂ ਲਈ ਰੈੱਡ ਕਰਾਸ ਲਗਾਏਗਾ ਮੁਫ਼ਤ ਹੀਅਰਿੰਗ ਏਡ ਵੰਡ ਮੈਗਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।