10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਬਿਸਤ ਦੁਆਬ ਨਹਿਰ ’ਚ ਟਿੱਪਰ ਡਿੱਗਿਆ- ਚਾਲਕ ਦਾ ਬਚਾਅ

ਅਜੀਤ ਡੈਸਕ 29-07-2026

ਕੋਟਫ਼ਤੂਹੀ, 28 ਜੁਲਾਈ (ਅਵਤਾਰ ਸਿੰਘ ਅਟਵਾਲ)-ਪਾਣੀ ਦੀ ਭਰੀ ਹੋਈ ਬਿਸਤ ਦੁਆਬ ਨਹਿਰ ਵਿਚ ਪਿੰਡ ਭੂੰਗਰਨੀ ਦੇ ਕਰੀਬ ਕਰੈਸ਼ਰ ਨਾਲ ਭਰਿਆ ਇੱਕ ਟਿੱਪਰ ਅੱਗੇ ਆ ਰਹੇ ਵਾਹਨ ਨੂੰ ਸਾਈਡ ਦਿੰਦਾ ਰੇਲਿੰਗ ਤੋੜ ਕੇ ਨਹਿਰ ਵਿਚ ਡਿਗ ਪਿਆ, ਜਿਸ ਵਿਚ ਚਾਲਕ ਦੇ ਮਾਮੂਲੀ ਸੱਟਾ ਲੱਗੀਆਂ ਉਸ ਦਾ ਬਚਾਅ ਰਿਹਾ। ਇਹ ਟਿੱਪਰ ਕੋਟਫ਼ਤੂਹੀ ਵੱਲੋਂ ਮੇਹਟੀਆਣੇ ਵੱਲ ਨੂੰ ਕਰੈਸ਼ਰ ਦਾ ਭਰਿਆ ਜਾ ਰਿਹਾ ਸੀ, ਜਦੋਂ ਇਹ ਭੂੰਗਰਨੀ ਦੇ ਪੁਲ ਤੋ ਅੱਗੇ ਗਿਆ ਤਾ ਅੱਗੇ ਆ ਰਹੀ ਗੱਡੀ ਨੂੰ ਸਾਈਡ ਦਿੰਦਾ ਨਹਿਰ ਵਾਲੇ ਪਾਸੇ ਨੂੰ ਹੋਇਆ ਤਾਂ ਸੜਕ ਕਿਨਾਰੇ ਲੱਗੀ ਰੇਲਿੰਗ ਨੂੰ ਤੋੜਦਾ ਹੋਇਆ ਨਹਿਰ ਵਿਚ ਡਿਗ ਪਿਆ, ਜਦਕਿ ਇਸ ਘਟਨਾ ਵਿਚ ਡਰਾਈਵਰ ਦੇ ਮਾਮੂਲੀ ਸੱਟਾ ਲੱਗੀਆਂ ਉਸ ਦਾ ਬਚਾਅ ਰਿਹਾ। ਪਰ ਦੁੱਖ ਦੀ ਗਲ ਇਹ ਹੈ, ਕਿ ਇਹ ਸੜਕ ਵੱਡੀਆਂ ਗੱਡੀਆਂ ਲਈ ਨਾ ਹੋਣ ਦੇ ਬਾਵਜੂਦ ਵੀ ਨਿੱਤ ਵੱਡੀਆਂ ਗੱਡੀਆਂ ਦੇ ਡਰਾਈਵਰ ਬੇਖ਼ੌਫ ਟੋਲ ਟੈਕਸ ਬਚਾਉਣ ਦੇ ਚੱਕਰ ਵਿਚ ਇਸ ਸੜਕ ਉੱਪਰ ਹਰ ਚੌਥੇ ਪੰਜਵੇ ਦਿਨ ਆਪ ਤਾ ਦੁਰਘਟਨਾ ਦਾ ਸਿਕਾਰ ਹੁੰਦੇ ਹਨ, ਉੱਥੇ ਆਮ ਲੋਕਾਂ ਨੂੰ ਵੀ ਬਿਪਤਾ ਪਾਉਂਦੇ ਹਨ, ਜਦਕਿ ਇਸ ਸੜਕ ਉੱਪਰ ਬੜੀ ਮੁਸ਼ਕਿਲ ਨਾਲ ਰੇਲਿੰਗ ਲਗਾਈ ਸੀ, ਉਹ ਵੀ ਇਨ੍ਹਾਂ ਵੱਡੀਆਂ ਗੱਡੀਆਂ ਦੀ ਭੇਟ ਚੜ ਰਹੀ ਹੈ। ਇਲਾਕੇ ਦੀਆ ਪ੍ਰਮੁੱਖ ਸ਼ਖ਼ਸੀਅਤਾਂ ਨੇ ਪੁਲਿਸ ਪ੍ਰਸ਼ਾਸਨ ਤੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਤੋ ਇਸ ਸੜਕ ਉੱਪਰ ਵੱਡੇ ਵਾਹਨਾਂ ਦੀ ਆਵਾਜਾਈ ਰੋਕ ਕੇ ਨਹਿਰ ਕਿਨਾਰੇ ਦੀ ਰੇਲਿੰਗ ਤੇ ਸੜਕ ਟੁੱਟਣ ਤੋ ਬਚਾਉਣ ਦੀ ਮੰਗ ਕੀਤੀ।

ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ’ਚ ਇਤਿਹਾਸਕ ਸੁਧਾਰ ਕੀਤੇ-ਕੈਬਨਿਟ ਮੰਤਰੀ ਡਾ. ਰਵਜੋਤ ਅਗਲੀ ਖ਼ਬਰ 2027 ਵਿਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਬਾਹਰ ਕਰਕੇ ਅਸਲ ਬਦਲਾਅ ਲਿਆਉਣਗੇ - ਸੰਗਤ ਸਿੰਘ ਗਿਲਜ਼ੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।