02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਪੰਜਾਬ ਦੀ ਖ਼ੁਸ਼ਹਾਲੀ ਲਈ ਲੋਕ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਉਣ ਲਈ ਉਤਾਵਲੇ- ਰਾਠਾਂ

ਅਜੀਤ ਡੈਸਕ 30-07-2026
ਸੈਲਾ ਖ਼ੁਰਦ, 29 ਜੁਲਾਈ (ਹਰਵਿੰਦਰ ਸਿੰਘ ਬੰਗਾ)- ਸ਼੍ਰੋਮਣੀ ਅਕਾਲੀ ਦਲ (ਬ) ਦੀ ਮੀਟਿੰਗ ਕਸਬਾ ਸੈਲਾ ਖੁਰਦ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ ਦੀ ਦੇਖ-ਰੇਖ ਹੇਠ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮਿਸ਼ਨ 2027 ਪੰਜਾਬ ਵਿਧਾਨ ਸਭਾ ਚੋਣਾਂ ਨੂੰ ਫ਼ਤਿਹ ਕਰਨ ਲਈ ਹਰ ਵਰਕਰ ਸ਼੍ਰੋਮਣੀ ਅਕਾਲੀ ਦਲ (ਬ) ਦੀਆਂ ਨੀਤੀਆਂ ਨੂੰ ਪਿੰਡ-ਪਿੰਡ ’ਚ ਪਹੁੰਚਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜਿਨ੍ਹਾਂ ਵੀ ਵਿਕਾਸ ਹੋਇਆ ਹੈ ਉਹ ਮਿਸਾਲ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੂਬੇ ’ਚ ਸੱਤਾ ’ਚ ਆਈ ਮਾਨ ਸਰਕਾਰ ਹਰ ਫ਼ਰੰਟ ’ਤੇ ਬੁਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ ਹੈ। ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਹੋਣ ਦੇ ਚੱਲਦਿਆਂ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦਾ ਕਰਕੇ ਪੰਜਾਬ ਦੀ ਖ਼ੁਸ਼ਹਾਲੀ ਲਈ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਇਸ ਮੌਕੇ ਹਰਜੀਤ ਸਿੰਘ ਭਾਤਪੁਰ, ਪ੍ਰਿੰ. ਸਰਬਜੀਤ ਸਿੰਘ ਡਾਨਸੀਵਾਲ, ਰਸ਼ਪਾਲ ਸਿੰਘ ਕੁੱਕੜਾਂ, ਕਰਨਵੀਰ ਸਿੰਘ ਸੈਲਾ ਕਲਾਂ, ਅਮਰੀਕ ਸਿੰਘ ਦਦਿਆਲ, ਮੇਜਰ ਸਿੰਘ ਸੈਲਾ, ਗੁਰਕਿਰਪਾਲ ਸਿੰਘ, ਅਜੀਤ ਸਿੰਘ ਹੇਲਰਾ, ਕਮਲਜੀਤ ਸਿੰਘ ਬੀਹੜਾ, ਸਰੂਪ ਸਿੰਘ, ਮਨੀਸ਼ ਰਾਣਾ, ਸੁਨੀਲ ਕੁਮਾਰ, ਭੁਪਿੰਦਰ ਸਿੰਘ, ਗੁਰਪਾਲ ਸਿੰਘ, ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਨੰਬਰਦਾਰ ਅਮਰੀਕ ਸਿੰਘ ਦਦਿਆਲ, ਧਿਆਨ ਸਿੰਘ ਦਦਿਆਲ, ਪਰਮਜੀਤ ਸਿੰਘ ਜਸਵਾਲ, ਸਰਬਜੀਤ ਸਿੰਘ ਜੱਸੋਵਾਲ, ਜਰਨੈਲ ਸਿੰਘ ਭਰੋਵਾਲ, ਬਲਦੇਵ ਸਿੰਘ, ਜਸਵਿੰਦਰ ਸਿੰਘ ਸਹੋਤਾ ਆਦਿ ਹਾਜ਼ਰ ਸਨ।

29 ਐਚ ਐਸ ਪੀ 25

ਕਸਬਾ ਸੈਲਾ ਖ਼ੁਰਦ ਵਿਖੇ ਹੋਈ ਸ਼੍ਰੋਮਣੀ ਅਕਾਲੀ ਦਲ (ਬ) ਦੀ ਮੀਟਿੰਗ ਦੌਰਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਤੇ ਹੋਰ। ਤਸਵੀਰ: ਹਰਵਿੰਦਰ ਸਿੰਘ ਬੰਗਾ।
ਪਿਛਲੀ ਖ਼ਬਰ ਤੀਕਸ਼ਣ ਸੂਦ ਵਲੋਂ ਸਫ਼ਾਈ ਸੇਵਕਾਂ ਦੇ ਧਰਨੇ ਤੇ ਬੰਦ ਨੂੰ ਸਮਰਥਨ ਦੇਣ ਦਾ ਐਲਾਨ ਅਗਲੀ ਖ਼ਬਰ ਬਾਈਪਾਸ ਦੇ ਨਾਂਅ ’ਤੇ ਗੜ੍ਹਸ਼ੰਕਰ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਸੱਤਾਧਾਰੀ-ਭੁੱਲੇਵਾਲ ਰਾਠਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।