02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

-ਸਪੈਸ਼ਲ ਇੰਟੈਂਸਿਵ ਰਿਵੀਜ਼ਨ- ਹੁਸ਼ਿਆਰਪੁਰ ਜ਼ਿਲ੍ਹੇ ’ਚ ਈ.ਐੱਫ. ਡਿਜੀਟਾਈਜ਼ੇਸ਼ਨ ਦਾ ਕੰਮ 99.92 ਫ਼ੀਸਦੀ ਮੁਕੰਮਲ: ਆਸ਼ਿਕਾ ਜੈਨ

ਅਜੀਤ ਡੈਸਕ 30-07-2026
ਹੁਸ਼ਿਆਰਪੁਰ, 29 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ’ਚ ਇਲੈਕਟੋਰਲ ਫਾਰਮਾਂ ਦੇ ਡਿਜੀਟਾਈਜ਼ੇਸ਼ਨ ਦਾ ਕੰਮ ਆਖ਼ਰੀ ਪੜਾਅ ਵਿਚ ਪਹੁੰਚ ਚੁੱਕਾ ਹੈ। 25 ਜੂਨ ਤੋਂ ਸ਼ੁਰੂ ਹੋਈ ਇਹ ਵਿਸ਼ੇਸ਼ ਮੁਹਿੰਮ 3 ਅਗਸਤ ਤੱਕ ਜਾਰੀ ਰਹੇਗੀ, ਜਦਕਿ ਡਿਜੀਟਾਈਜ਼ੇਸ਼ਨ ਦਾ ਕੰਮ 30 ਜੁਲਾਈ ਤੱਕ ਮੁਕੰਮਲ ਕੀਤਾ ਜਾਣਾ ਹੈ। 29 ਜੁਲਾਈ ਸ਼ਾਮ 4 ਵਜੇ ਤੱਕ ਜ਼ਿਲ੍ਹੇ ਦੇ ਕੁੱਲ 12,68,648 ਵੋਟਰਾਂ ’ਚੋਂ 11,68,507 ਈ.ਐੱਫ. ਡਿਜੀਟਾਈਜ਼ੇਸ਼ਨ ਲਈ ਯੋਗ ਪਾਏ ਗਏ, ਜਿਨ੍ਹਾਂ ’ਚੋਂ 12,67,607 ਰਿਕਾਰਡ ਡਿਜੀਟਾਈਜ਼ ਕੀਤੇ ਜਾ ਚੁੱਕੇ ਹਨ। ਇਸ ਤਰ੍ਹਾਂ ਜ਼ਿਲ੍ਹੇ ਦੀ ਕੁੱਲ ਪ੍ਰਗਤੀ 99.92 ਫ਼ੀਸਦੀ ਤੱਕ ਪਹੁੰਚ ਗਈ ਹੈ ਅਤੇ ਸਿਰਫ਼ 1,041 ਰਿਕਾਰਡਾਂ ਦਾ ਡਿਜੀਟਾਈਜ਼ੇਸ਼ਨ ਬਾਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਦਸੂਹਾ, ਚੱਬੇਵਾਲ ਤੇ ਗੜ੍ਹਸ਼ੰਕਰ ਵਿਧਾਨ ਸਭਾ ਹਲਕਿਆਂ ਨੇ 100 ਫ਼ੀਸਦੀ ਡਿਜੀਟਾਈਜ਼ੇਸ਼ਨ ਦਾ ਟੀਚਾ ਹਾਸਲ ਕਰ ਲਿਆ ਹੈ। ਇਸ ਤੋਂ ਇਲਾਵਾ ਮੁਕੇਰੀਆਂ ਵਿਧਾਨ ਸਭਾ ਹਲਕੇ ਵਿਚ 99.99 ਫ਼ੀਸਦੀ, ਸ਼ਾਮ ਚੁਰਾਸੀ ਵਿਚ 99.96 ਫ਼ੀਸਦੀ, ਹੁਸ਼ਿਆਰਪੁਰ ਵਿਚ 99.75 ਫ਼ੀਸਦੀ ਤੇ ਉੜਮੁੜ ਵਿਚ 99.72 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕੁੱਲ 1,563 ਪੋਲਿੰਗ ਬੂਥਾਂ ’ਚੋਂ 1,523 ਪੋਲਿੰਗ ਬੂਥਾਂ ਵਿਚ ਕੰਮ ਮੁਕੰਮਲ ਹੋ ਚੁੱਕਾ ਹੈ ਜਦਕਿ ਸਿਰਫ਼ 40 ਪੋਲਿੰਗ ਬੂਥਾਂ ਵਿਚ ਕੰਮ ਬਾਕੀ ਹੈ। ਉਨ੍ਹਾਂ ਸਮੂਹ ਚੋਣ ਰਜਿਸਟਰੇਸ਼ਨ ਅਫ਼ਸਰਾਂ (ਈ.ਆਰ.ਓ.), ਸਹਾਇਕ ਚੋਣ ਰਜਿਸਟਰੇਸ਼ਨ ਅਫ਼ਸਰਾਂ (ਏ.ਈ.ਆਰ.ਓ.), ਬੂਥ ਲੈਵਲ ਅਫ਼ਸਰਾਂ (ਬੀ.ਐਲ.ਓ.) ਤੇ ਸਬੰਧਿਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਬਾਕੀ ਰਹਿੰਦੇ ਰਿਕਾਰਡਾਂ ਦਾ ਡਿਜੀਟਾਈਜ਼ੇਸ਼ਨ ਤਰਜੀਹ ਦੇ ਆਧਾਰ ’ਤੇ ਨਿਰਧਾਰਿਤ ਸਮਾਂ-ਸੀਮਾ ਅੰਦਰ ਪੂਰਾ ਕੀਤਾ ਜਾਵੇ, ਤਾਂ ਜੋ 30 ਜੁਲਾਈ ਤੱਕ ਜ਼ਿਲ੍ਹੇ ਵਿਚ 100 ਫ਼ੀਸਦੀ ਟੀਚਾ ਹਾਸਲ ਕੀਤਾ ਜਾ ਸਕੇ।
29 ਐਚ ਐਸ ਪੀ 30

ਆਸ਼ਿਕਾ ਜੈਨ।
ਪਿਛਲੀ ਖ਼ਬਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਸਰਕਾਰੀ ਸਕੂਲ ਢੱਡੇ ਫਤਹਿ ਸਿੰਘ ’ਚ ਵਿਦਿਆਰਥੀਆਂ ਨੂੰ ਬੈਗ ਵੰਡੇ ਅਗਲੀ ਖ਼ਬਰ ਨਵੇਂ ਰਾਸ਼ਨ ਕਾਰਡ ਬਣਾਉਣਾ ਮੁੱਖ ਮੰਤਰੀ ਦਾ ਸ਼ਲਾਘਾਯੋਗ ਫ਼ੈਸਲਾ - ਮਸਜਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।