02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਪਿੰਡ ਨਗਰ ਦੀਆਂ ਗਲੀਆਂ-ਨਾਲੀਆਂ ਦੇ ਨਿਰਮਾਣ ਲਈ 4 ਲੱਖ ਰੁਪਏ ਦਾ ਚੈੱਕ ਵਿਧਾਇਕ ਘੁੰਮਣ ਨੇ ਪੰਚਾਇਤ ਨੂੰ ਸੌਂਪਿਆ

ਤਲਵਾੜਾ, 1 ਅਗਸਤ (ਮਹਿਤਾ)- ਦਾਤਾਰਪੁਰ ਦੇ ਗੁਆਂਢੀ ਪਿੰਡ ਨਗਰ ਵਿਖੇ ਗਲੀਆਂ-ਨਾਲੀਆਂ ਦੀ ਉਸਾਰੀ ਲਈ 4 ਲੱਖ ਰੁਪਏ ਦਾ ਚੈੱਕ ਸਰਪੰਚ ਮੁਕੇਸ਼ ਮੁੰਨਾ ਨੂੰ ਦਿੱਤਾ। ਵਿਧਾਇਕ ਮੰਨੇ ਕਿਹਾ ਕਿ ਪਿੰਡ ਨਗਰ ਦੇ ਸਰਬਪੱਖੀ ਵਿਕਾਸ ਲਈ ਹੋਰ ਫ਼ੰਡ ਵੀ ਜਾਰੀ ਕੀਤੇ ਜਾਣਗੇ।

ਅਜੀਤ ਡੈਸਕ 02-08-2026
ਤਲਵਾੜਾ, 1 ਅਗਸਤ (ਮਹਿਤਾ)- ਦਾਤਾਰਪੁਰ ਦੇ ਗੁਆਂਢੀ ਪਿੰਡ ਨਗਰ ਵਿਖੇ ਗਲੀਆਂ-ਨਾਲੀਆਂ ਦੀ ਉਸਾਰੀ ਲਈ 4 ਲੱਖ ਰੁਪਏ ਦਾ ਚੈੱਕ ਸਰਪੰਚ ਮੁਕੇਸ਼ ਮੁੰਨਾ ਨੂੰ ਦਿੱਤਾ। ਵਿਧਾਇਕ ਮੰਨੇ ਕਿਹਾ ਕਿ ਪਿੰਡ ਨਗਰ ਦੇ ਸਰਬਪੱਖੀ ਵਿਕਾਸ ਲਈ ਹੋਰ ਫ਼ੰਡ ਵੀ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਅਸ਼ੀਰਵਾਦ ਨਾਲ ਹਲਕਾ ਦਸੂਹਾ ਦੇ ਸਾਰੇ ਹੀ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਵਿਧਾਇਕ ਘੁੰਮਣ ਨੇ ਕਿਹਾ ਕਿ ਹਲਕਾ ਦਸੂਹਾ ਵਾਸੀਆਂ ਦੇ ਅਸ਼ੀਰਵਾਦ ਨਾਲ ਦਸੂਹਾ ਸੀਟ ਵੀ ਪਾਰਟੀ ਹਾਈ ਕਮਾਨ ਦੀ ਝੋਲੀ ਵਿਚ ਪਾਈ ਜਾਵੇਗੀ। ਇਸ ਮੌਕੇ ਚੇਅਰਮੈਨ ਬੌਬੀ ਕੌਸ਼ਲ, ਸਰਪੰਚ ਮੁਕੇਸ਼ ਮੁੰਨਾ, ਪ੍ਰਧਾਨ ਪ੍ਰੇਮ ਕੁਮਾਰ, ਲੰਬੜਦਾਰ ਕਰਤਾਰਾ ਰਾਮ, ਬਲਵਿੰਦਰ ਟੀਟੂ, ਸਕੱਤਰ ਓਮ ਪ੍ਰਕਾਸ਼, ਦਿਲਾਵਰ ਸੰਧੂ, ਜੀਤ ਰਾਮ, ਮੋਹਨ ਲਾਲ ਸੰਧੂ, ਇੰਜ. ਰਾਮ ਪਾਲ ਸੰਧੂ, ਪ੍ਰਦੀਪ ਕੁਮਾਰ, ਮਨੋਜ ਕੁਮਾਰ, ਮਹਿੰਦਰ ਫ਼ੌਜੀ, ਸਤੀਸ਼ ਲਾਡੀ, ਰਵੀ ਕਾਰਪੇਂਟਰ, ਮਨੋਜ ਮਾਸਟਰ, ਸੰਜੀਵ ਸੰਧੂ, ਜੀਵਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹੁਸ਼ਿਆਰਪੁਰ ’ਚ ਰੋਟਰੀ ਕਲੱਬ ਮਿਡ ਟਾਊਨ ਦਾ ਨਵਾਂ ਕੀਰਤੀਮਾਨ, 1276 ‘ਕਾਰਨੀਅਲ ਬਲਾਈਂਡ ਮਰੀਜ਼ਾਂ’ ਨੂੰ ਮਿਲੀ ਨਵੀਂ ਰੌਸ਼ਨੀ ਅਗਲੀ ਖ਼ਬਰ ਸੰਗਤਾਂ ਗੁਰੂ ਦੋਖੀ ਤੇ ਖ਼ਾਲਸਾ ਪੰਥ ਵਿਰੋਧੀ ਤਾਕਤਾਂ ਤੋਂ ਸੁਚੇਤ ਰਹਿਣ-ਗਿਆਨੀ ਕੁਲਦੀਪ ਸਿੰਘ ਗੜਗੱਜ ਕਿਹਾ ,ਬੇਅਦਬੀ ਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।