03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸਿੱਖਿਆ ਵਿਭਾਗ ਵਲੋਂ ਤਲਵਾੜਾ ਸਕੂਲ ਦੇ ਪ੍ਰਿੰਸੀਪਲ ਜਪਿੰਦਰ ਕੁਮਾਰ ਸਨਮਾਨਿਤ

ਰਾਮਗੜ੍ਹ ਸੀਕਰੀ, 2 ਅਗਸਤ (ਕਟੋਚ)- ਵਿੱਦਿਅਕ ਉਪਲਬਧੀਆਂ ਅਤੇ ਖੇਡਾਂ ਵਿਚ ਹਮੇਸ਼ਾ ਮੋਹਰਲੀ ਕਤਾਰ ਵਿਚ ਰਹਿਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ-1 ਤਲਵਾੜਾ ਦੇ ਨਾਂਅ ਇੱਕ ਹੋਰ ਉਪਲਬਧੀ ਜੁੜ ਗਈ ਹੈ। ਇਸ ਸਕੂਲ ਦੇ ਹੋਣਹਾਰ ਵਿਦਿਆਰਥੀ ਸਾਹਿਲ ਪੁੱਤਰ ਬਲਵਿੰਦਰ ਕੁਮਾਰ ਨੇ ਕੌਮੀ ਪੱਧਰ ਦੀ ਪ੍ਰਤੀਯੋਗੀ ਪ੍ਰੀਖਿਆ ਨੀਟ ਵਿਚ ਸਫਲਤਾ ਹਾਸਿਲ ਕਰਕੇ ਸਕੂਲ ਦੇ ਗੌਰਵ ਨੂੰ ਹੋਰ ਉੱਚਾ ਕੀਤਾ ਹੈ।

ਪਿ੍ੰਸੀਪਲ ਜਪਿੰਦਰ ਕੁਮਾਰ। 03-08-2026
ਰਾਮਗੜ੍ਹ ਸੀਕਰੀ, 2 ਅਗਸਤ (ਕਟੋਚ)- ਵਿੱਦਿਅਕ ਉਪਲਬਧੀਆਂ ਅਤੇ ਖੇਡਾਂ ਵਿਚ ਹਮੇਸ਼ਾ ਮੋਹਰਲੀ ਕਤਾਰ ਵਿਚ ਰਹਿਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ-1 ਤਲਵਾੜਾ ਦੇ ਨਾਂਅ ਇੱਕ ਹੋਰ ਉਪਲਬਧੀ ਜੁੜ ਗਈ ਹੈ। ਇਸ ਸਕੂਲ ਦੇ ਹੋਣਹਾਰ ਵਿਦਿਆਰਥੀ ਸਾਹਿਲ ਪੁੱਤਰ ਬਲਵਿੰਦਰ ਕੁਮਾਰ ਨੇ ਕੌਮੀ ਪੱਧਰ ਦੀ ਪ੍ਰਤੀਯੋਗੀ ਪ੍ਰੀਖਿਆ ਨੀਟ ਵਿਚ ਸਫਲਤਾ ਹਾਸਿਲ ਕਰਕੇ ਸਕੂਲ ਦੇ ਗੌਰਵ ਨੂੰ ਹੋਰ ਉੱਚਾ ਕੀਤਾ ਹੈ। ਸਕੂਲ ਦੀ ਇਸ ਉਪਲਬਧੀ ਲਈ ਸਿੱਖਿਆ ਵਿਭਾਗ ਪੰਜਾਬ ਵਲੋਂ ਸਕੂਲ ਦੇ ਗਤੀਸ਼ੀਲ ਅਤੇ ਮਿਹਨਤੀ ਪ੍ਰਿੰਸੀਪਲ ਜਪਿੰਦਰ ਕੁਮਾਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਹੈ। ਬੀਤੇ ਦਿਨ ਮੁਹਾਲੀ ਵਿਖੇ ਆਯੋਜਿਤ ਇੱਕ ਸਮਾਗਮ ਦੌਰਾਨ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵਲੋਂ ਪ੍ਰਿੰਸੀਪਲ ਜਪਿੰਦਰ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿੱਖਿਆ ਮੰਤਰੀ ਨੇ ਉਨ੍ਹਾਂ ਦੇ ਯੋਗ ਮਾਰਗ ਦਰਸ਼ਨ ਅਤੇ ਵਿਦਿਆਰਥੀ ਪ੍ਰਤੀ ਵਚਨਬੱਧਤਾ ਦੀ ਜ਼ੋਰਦਾਰ ਪ੍ਰਸੰਸਾ ਕਰਦਿਆਂ ਆਸ ਪ੍ਰਗਟਾਈ ਕਿ ਉਨ੍ਹਾਂ ਦੇ ਯੋਗ ਮਾਰਗ ਦਰਸ਼ਨ ਵਿਚ ਸਕੂਲ ਹੋਰ ਉਪਲਬਧੀਆਂ ਹਾਸਿਲ ਕਰੇਗਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਵਿੱਦਿਅਕ ਸੈਸ਼ਨ ਵਿਚ ਇਸ ਸਕੂਲ ਦੇ ਦੋ ਵਿਦਿਆਰਥੀਆਂ ਨੇ ਸਿੱਖਿਆ ਬੋਰਡ ਦੀ ਮੈਰਿਟ ਸੂਚੀ ਵਿਚ ਜਗਾ ਬਣਾਈ ਸੀ। ਇਸ ਮੌਕੇ ਪ੍ਰਿੰਸੀਪਲ ਜਪਿੰਦਰ ਕੁਮਾਰ ਨੇ ਸਰਕਾਰ ਵਲੋਂ ਮਿਲੇ ਇਸ ਸਨਮਾਨ ਦੀ ਸਮੁੱਚੇ ਸਟਾਫ਼ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਵਾਈਸ ਪ੍ਰਿੰਸੀਪਲ ਹਮਿੰਦਰ ਪਲਿਆਲ, ਮੁਕੇਸ਼ ਕੁਮਾਰ, ਮੋਨਿਕਾ ਠਾਕੁਰ, ਕਵਿਤਾ ਕਾਲਰਾ, ਨੀਨਾ ਚੌਧਰੀ, ਇੰਦੂ ਬਾਲਾ, ਅਮਿਤਾ, ਜਸਵਿੰਦਰ ਕੌਰ, ਸੰਦੀਪ ਜਰਿਆਲ, ਜੇ. ਜੇ. ਰਾਮਗੜ੍ਹੀਆ, ਬਿਕਰਮ ਸਿੰਘ, ਅਨੁਜ ਬਡਿਆਲ, ਸੁਨੀਲ ਦੱਤ, ਨਰਿੰਦਰ ਪਾਲ, ਸਮਰਜੀਤ ਸਿੰਘ, ਮੋਨਿਕਾ ਅਰੋੜਾ, ਪ੍ਰੇਮ ਲਤਾ, ਤਜਿੰਦਰ ਕੌਰ, ਰਾਕੇਸ਼ ਕੁਮਾਰ, ਸੁਨੀਤਾ, ਪਿੰਕੀ ਬਡਿਆਲ, ਮਨਪ੍ਰੀਤ, ਗੀਤਾ ਸ਼ਰਮਾ, ਅਰੁਣ, ਦਿਆਲ, ਰਾਜੇਸ਼ ਮਿਨਹਾਸ, ਨਰੇਸ਼ ਠਾਕੁਰ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਡੇਂਗੂ ਲਾਰਵਾ ਕੀਤਾ ਚੈੱਕ ਅਗਲੀ ਖ਼ਬਰ ਜ਼ੋਨਲ ਪੱਧਰ ਦੀਆਂ ਖੇਡਾਂ ’ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰ. ਬਲਦੇਵ ਸਿੰਘ ਤੇ ਹੋਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।