04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਵਿਦੇਸ਼ ਭੇਜਣ ਦੇ ਨਾਂਅ ’ਤੇ ਠੱਗੀ ਮਾਰਨ ਵਾਲੇ ਖ਼ਿਲਾਫ਼ ਮਾਮਲਾ ਦਰਜ

ਹਾਜੀਪੁਰ, 3 ਅਗਸਤ (ਜੋਗਿੰਦਰ ਸਿੰਘ)- ਥਾਣਾ ਹਾਜੀਪੁਰ ਵਿਚ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ’ਤੇ ਵਿਦੇਸ਼ ਭੇਜਣ ਦੇ ਨਾਮ ’ਤੇ 15 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਇੱਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ 25 ਮਈ 2026 ਨੂੰ ਸਤਨਾਮ ਸਿੰਘ ਪੁੱਤਰ ਲੇਟ.

ਅਜੀਤ ਡੈਸਕ 04-08-2026
ਹਾਜੀਪੁਰ, 3 ਅਗਸਤ (ਜੋਗਿੰਦਰ ਸਿੰਘ)- ਥਾਣਾ ਹਾਜੀਪੁਰ ਵਿਚ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ’ਤੇ ਵਿਦੇਸ਼ ਭੇਜਣ ਦੇ ਨਾਮ ’ਤੇ 15 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਇੱਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ 25 ਮਈ 2026 ਨੂੰ ਸਤਨਾਮ ਸਿੰਘ ਪੁੱਤਰ ਲੇਟ. ਮਦਨ ਲਾਲ ਵਾਸੀ ਥੇ ਬਰਨਾਲਾ ਹਾਜੀਪੁਰ ਨੇ ਪੁਲਿਸ ਮੁਖੀ ਹੁਸ਼ਿਆਰਪੁਰ ਨੂੰ ਦਿੱਤ ਸ਼ਿਕਾਇਤ ਵਿਚ ਦੱਸਿਆ ਕਿ ਪਰਮਿੰਦਰ ਸਿੰਘ ਪੁੱਤਰ ਮੁਲਖ ਰਾਜ ਵਾਸੀ ਥੇ ਬਰਨਾਲਾ ਹਾਜੀਪੁਰ ਹਾਲ ਵਾਸੀ ਜਲੰਧਰ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 15 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ ਜਿਸ ਦੀ ਜਾਂਚ ਡੀ.ਐੱਸ.ਪੀ. ਮੁਕੇਰੀਆਂ ਵਲੋਂ ਕੀਤੀ ਗਈ। ਥਾਣਾ ਹਾਜੀਪੁਰ ਵਿਖੇ ਉੱਚ ਅਧਿਕਾਰੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਪਰਮਿੰਦਰ ਸਿੰਘ ਪੁੱਤਰ ਮੁਲਖ ਰਾਜ ਵਾਸੀ ਥੇ ਬਰਨਾਲਾ ਜਲੰਧਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਹੈ।
ਪਿਛਲੀ ਖ਼ਬਰ ਮੁ ਕੇਰੀਆਂ ਨਗਰ ਕੌਂਸਲ ’ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਕੁੱਲ 15 ਸੀਟਾਂ ’ਚੋਂ ਆਮ ਆਦਮੀ ਪਾਰਟੀ ਦਾ 1 ਕੌਂਸਲਰ ਹੋਣ ਦੇ ਬ... ਅਗਲੀ ਖ਼ਬਰ ਭਾਜਪਾਈਆਂ ਨੇ ਨਗਰ ਕੌਂਸਲ ਮੁਕੇਰੀਆਂ ਦੀ ਚੋਣ ’ਤੇ ਉਠਾਏ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।