04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਹੁਸ਼ਿਆਰਪੁਰ ਦੀਆਂ ਹਾਕੀ ਖਿਡਾਰਨਾਂ ਨੇ ਮਾਸਟਰਜ਼ ਟੂਰਨਾਮੈਂਟ ਦੇ ਵਰਲਡ ਕੱਪ ’ਚ ਲਿਆ ਭਾਗ

ਹੁਸ਼ਿਆਰਪੁਰ, 3 ਅਗਸਤ (ਨਰਿੰਦਰ ਸਿੰਘ ਬੱਡਲਾ)-ਜਿਨ੍ਹਾਂ ਲੜਕੀਆਂ ਨੇ ਕਦੀ ਹੁਸ਼ਿਆਰਪੁਰ ਦੇ ਇਕ ਛੋਟੇ ਜਿਹੇ ਮਾਸਟਰਜ਼ ਟੂਰਨਾਮੈਂਟ ਤੋਂ ਆਪਣੇ ਹਾਕੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਅੱਜ ਉਹ ਇੰਡੀਆ ਦੀ ਜਰਸੀ ਪਾ ਕੇ ਵਰਲਡ ਕੱਪ ਦੇ ਮੈਦਾਨ ਤੱਕ ਪਹੁੰਚ ਕੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ’ਚ ਸਫਲ ਰਹੀਆਂ ਹਨ। ਇਹ ਸਾਡੇ ਸਾਰਿਆਂ ਲਈ ਬੇਹੱਦ ਖ਼ੁਸ਼ੀ ਅਤੇ ਮਾਣ ਵਾਲੀ ਗੱਲ ਹੈ।

ਹਾਕੀ ਦੇ ਮਾਸਟਰਜ਼ ਵਰਲਡ ਕੱਪ ’ਚ ਭਾਗ ਲੈਣ ਵਾਲੀਆਂ ਖਿਡਾਰਨਾਂ। 04-08-2026
ਹੁਸ਼ਿਆਰਪੁਰ, 3 ਅਗਸਤ (ਨਰਿੰਦਰ ਸਿੰਘ ਬੱਡਲਾ)-ਜਿਨ੍ਹਾਂ ਲੜਕੀਆਂ ਨੇ ਕਦੀ ਹੁਸ਼ਿਆਰਪੁਰ ਦੇ ਇਕ ਛੋਟੇ ਜਿਹੇ ਮਾਸਟਰਜ਼ ਟੂਰਨਾਮੈਂਟ ਤੋਂ ਆਪਣੇ ਹਾਕੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਅੱਜ ਉਹ ਇੰਡੀਆ ਦੀ ਜਰਸੀ ਪਾ ਕੇ ਵਰਲਡ ਕੱਪ ਦੇ ਮੈਦਾਨ ਤੱਕ ਪਹੁੰਚ ਕੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ’ਚ ਸਫਲ ਰਹੀਆਂ ਹਨ। ਇਹ ਸਾਡੇ ਸਾਰਿਆਂ ਲਈ ਬੇਹੱਦ ਖ਼ੁਸ਼ੀ ਅਤੇ ਮਾਣ ਵਾਲੀ ਗੱਲ ਹੈ। ਇਹ ਵਿਚਾਰ ਅਰਵਿੰਦਰ ਕੌਰ ਰੋਜ਼ੀ ਕੋਚ ਵਲੋਂ ਪ੍ਰਗਟ ਕੀਤੇ ਗਏ। ਉਨ੍ਹਾਂ ਕਿਹਾ ਕਿ ਗੋਲ-ਕੀਪਰ ਬਲਜੀਤ ਕੌਰ, ਖਿਡਾਰਨ ਨੀਤੀ, ਮੀਨਾਕਸ਼ੀ, ਬਲਜੀਤ ਕੌਰ ਨੇ ਆਪਣੀ ਮਿਹਨਤ, ਹੌਸਲੇ ਤੇ ਹਾਕੀ ਪ੍ਰਤੀ ਪਿਆਰ ਨਾਲ ਸਾਬਤ ਕਰਨ ਦਿੱਤਾ ਕਿ ਮਾਸਟਰਜ਼ ਹਾਕੀ ਇਕ ਖੇਡ ਨਹੀਂ ਸਗੋਂ ਸੁਪਨਿਆਂ ਨੂੰ ਫਿਰ ਪੂਰਾ ਕਰਨ ਦਾ ਰਾਹ ਹੈ। ਉਨ੍ਹਾਂ ਕਿਹਾ ਕਿ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦੇ ਬਾਵਜੂਦ ਇਨ੍ਹਾਂ ਖਿਡਾਰਨਾਂ ਆਪਣੀ ਖੇਡ ਪ੍ਰਤੀ ਪਿਆਰ ਦਾ ਸਬੂਤ ਦਿੰਦਿਆਂ ਸਮਾਂ ਕੱਢਿਆ ਤੇ ਮੈਦਾਨ ’ਚ ਸਖ਼ਤ ਮਿਹਨਤ ਕਰਕੇ ਏਸ਼ੀਆ ਤੋਂ ਗੋਲਡ ਮੈਡਲ ਲੈ ਕੇ ਵਰਲਡ ਕੱਪ ਤੱਕ ਭਾਰਤ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਕਿਹਾ ਕਿ ਔਰਤ ਲਈ 35 ਤੋਂ 50 ਸਾਲ ਦੀ ਉਮਰ ’ਚ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਖੇਡ ਲਈ ਸਮਾਂ ਕੱਢਣਾ ਬਿਲਕੁਲ ਆਸਾਨ ਨਹੀਂ ਹੁੰਦਾ। ਇਸ ਮੌਕੇ ਉਨ੍ਹਾਂ ਖਿਡਾਰਨਾਂ ਦੇ ਜੀਵਨ ਸਾਥੀਆਂ ਤੇ ਪਰਿਵਾਰਿਕ ਮੈਂਬਰਾਂ ਦਾ ਹੌਂਸਲਾ ਵਧਾਇਆ ਜਿਨ੍ਹਾਂ ਨੇ ਉਨ੍ਹਾਂ ਨੂੰ ਟੂਰਨਾਮੈਂਟ ਖੇਡਣ ’ਚ ਪੂਰਾ ਸਹਿਯੋਗ ਦਿੱਤਾ।
ਪਿਛਲੀ ਖ਼ਬਰ ਜ਼ੋਨਲ ਸ਼ਤਰੰਜ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਪੂਜਾ ਪਟਿਆਲ। ਜ਼ੋਨਲ ਸ਼ਤਰੰਜ ਮੁਕਾਬਲਿਆਂ... ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ’ਚ ਨਵੇਂ ਵਿਦਿਆਰਥੀਆਂ ਲਈ ‘ਸ਼ੁਭ ਆਰੰਭ 2026’ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।