04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਹਰਿਆਣਾ ਜ਼ੋਨ ਦੀਆਂ ਅੰਤਰ ਸਕੂਲ ਖੇਡਾਂ ਸਮਾਪਤ

ਹਰਿਆਣਾ, 3 ਅਗਸਤ (ਹਰਮੇਲ ਸਿੰਘ ਖੱਖ)- ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ 70ਵੀਆਂ ਜ਼ੋਨਲ ਪੱਧਰ ਅੰਤਰ ਸਕੂਲ ਖੇਡਾਂ (2026-27) ਹਰਜਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ) ਦੀਆਂ ਹਦਾਇਤਾਂ ਅਨੁਸਾਰ ਤੇ ਜਗਜੀਤ ਸਿੰਘ ਸਪੋਰਟਸ ਕੋਆਰਡੀਨੇਟਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ੋਨ ਹਰਿਆਣਾ ਦੇ ਪ੍ਰਧਾਨ ਪ੍ਰਿੰ .

ਜ਼ੋਨਲ ਪੱਧਰ ਅੰਤਰ ਸਕੂਲ ਖੇਡਾਂ ਮੌਕੇ ਪ੍ਰਿੰਸੀਪਲ ਅਮਨਦੀਪ ਸਿੰਘ ਡਿਪਟੀ ਡੀ.ਈ.ਓ. ਤੇ ਜ਼ੋਨਲ ਪ੍ਰਧਾਨ ਅਧਿਆਪਕਾਂ ਤੇ ਬੱਚਿਆਂ ਨਾਲ। ਤਸਵੀਰ : ਹਰਮੇਲ ਸਿੰਘ ਖੱਖ 04-08-2026
ਹਰਿਆਣਾ, 3 ਅਗਸਤ (ਹਰਮੇਲ ਸਿੰਘ ਖੱਖ)- ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ 70ਵੀਆਂ ਜ਼ੋਨਲ ਪੱਧਰ ਅੰਤਰ ਸਕੂਲ ਖੇਡਾਂ (2026-27) ਹਰਜਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਦੀਆਂ ਹਦਾਇਤਾਂ ਅਨੁਸਾਰ ਤੇ ਜਗਜੀਤ ਸਿੰਘ ਸਪੋਰਟਸ ਕੋਆਰਡੀਨੇਟਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ੋਨ ਹਰਿਆਣਾ ਦੇ ਪ੍ਰਧਾਨ ਪ੍ਰਿੰ . ਅਮਨਦੀਪ ਸ਼ਰਮਾ ਜੋਨ ਸਕੱਤਰ ਲੈਕ. ਹਰਵਿੰਦਰ ਸਿੰਘ ਜਨੌੜੀ ਤੇ ਵਿੱਤ ਸਕੱਤਰ ਡਾ. ਹਰਦੀਪ ਮਿਨਹਾਸ ਦੀ ਰਹਿਨੁਮਾਈ ਹੇਠ ਸਮਾਪਤ ਹੋਈਆਂ। ਇਹਨਾਂ ਖੇਡਾਂ ਦੌਰਾਨ ਵਾਲੀਬਾਲ ਅੰਡਰ-19 (ਲੜਕੇ) ‘ਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ ਨੇ ਪਹਿਲਾ, ਬਾਬਾ ਮੰਝ ਕਾਨਵੈਂਟ ਸਕੂਲ ਕੰਗਮਾਈ ਨੇ ਦੂਜਾ ਅਤੇ ਢੋਲਵਾਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਅੰਡਰ-17 ਵਾਲੀਬਾਲ (ਲੜਕੇ) ਮਾਊਂਟ ਕਾਰਮਲ ਭੂੰਗਾ ਨੇ ਪਹਿਲਾ, ਜਨੌੜੀ ਦੂਸਰਾ ਤੇ ਜੀ. ਜੀ. ਪੀ. ਐੱਸ. ਨੈਨੋਵਾਲ ਵੈਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਅੰਡਰ-14 ਲੜਕੇ ਵਾਲੀਬਾਲ ਜੀ. ਜੀ. ਪੀ. ਐੱਸ. ਨੈਣੋਵਾਲ ਵੈਦ ਨੇ ਪਹਿਲਾ, ਭਿੱਖੋਵਾਲ ਦੂਜਾ ਤੇ ਜਨੌੜੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਅੰਡਰ 14 ਲੜਕੇ ਪਹਿਲਾਂ ਨੂਰਪੁਰ ਦੂਜਾ ਸਰਹਾਲਾ ਮੁੰਡੀਆਂ ਤੇ ਤੀਜਾ ਨੈਨੋਵਾਲ ਵੈਦ, ਹੈਂਡਵਾਲ ਲੜਕੀਆਂ ਅੰਡਰ-19 ਪਹਿਲਾ ਸਰਹਾਲਾ ਮੁੰਡੀਆਂ ਦੂਜਾ ਨੈਨੋਵਾਲ ਵੈਦ ਅਤੇ ਤੀਜਾ ਨੂਰਪੁਰ, ਅੰਡਰ-17 ਪਹਿਲਾਂ ਨੂਰਪੁਰ ਦੂਜਾ ਸਰਹਾਲਾ ਮੁੰਡੀਆਂ ਤੀਜਾ ਨੈਨੋਵਾਲ ਵੈਦ, ਅੰਡਰ-14 ਪਹਿਲਾ ਸਰਹਾਲਾ ਮੂੰਡੀਆ ਦੂਜਾ ਨੂਰਪੁਰ ਅਤੇ ਤੀਜਾ ਨੈਨੋਵਾਲ ਵੈਦ। ਕਬੱਡੀ ਅੰਡਰ-19 ਲੜਕੇ ਪਹਿਲਾ ਸਥਾਨ ਬਸੀ ਬਜੀਦ, ਦੂਜਾ ਕੱਲਰ ਖਾਲਸਾ ਅਤੇ ਤੀਜਾ ਭੂੰਗਾ ਨੇ, ਅੰਡਰ-17 ਲੜਕੇ ਪਹਿਲਾ ਸਥਾਨ ਕੋਟਲਾ ਨੌਧ ਸਿੰਘ, ਦੂਜਾ ਬਸੀ ਵਜੀਦ, ਤੀਜਾ ਨੰਗਲ ਈਸ਼ਰ, ਅੰਡਰ-14 ਲੜਕੇ ‘ਚ ਪਹਿਲਾ ਸਥਾਨ ਬਸੀ ਵਜੀਦ, ਦੂਜਾ ਚੌਟਾਲਾ, ਤੀਸਰਾ ਸਥਾਨ ਕੱਲਰ ਖ਼ਾਲਸਾ ਨੇ ਪ੍ਰਾਪਤ ਕੀਤਾ। ਹੈਂਡਬਾਲ ਲੜਕੇ ਅੰਡਰ-19’ਚ ਪਹਿਲਾ ਸਥਾਨ ਸਰਹਾਲਾ ਮੂੰਡੀਆਂ, ਦੂਜਾ ਸਥਾਨ ਨੂਰਪੁਰ ਅਤੇ ਤੀਜਾ ਭੂੰਗਾ, ਅੰਡਰ-17 ਲੜਕੇ ਪਹਿਲਾਂ ਸਥਾਨ ਨੂਰਪੁਰ ਦੂਜਾ ਸਰਹਾਲਾ ਮੰਡੀਆਂ ਅਤੇ ਤੀਜਾ ਭੁੱਗਾ ਨੇ ਪ੍ਰਾਪਤ ਕੀਤਾ। ਚੌਸ-ਅੰਡਰ 19 ਲੜਕੇ ਪਹਿਲਾ ਨੈਣੋਵਾਲ ਵੈਦ, ਦੂਜਾ ਬਾਬਾ ਮੰਝ ਜੀ ਤੀਜਾ ਸਰਹਾਲਾ ਮੁੰਡੀਆਂ, ਅੰਡਰ-17 ਪਹਿਲਾ ਡਿਪਸ, ਦੂਜਾ ਨੈਨੋਵਾਲ ਵੈਦ ਤੇ ਤੀਜਾ ਪਟਿਆਲ, ਅੰਡਰ-14 ਪਹਿਲਾ ਨੈਣੋਵਾਲ ਵੈਦ, ਦੂਜਾ ਡਿਪਸ ਅਤੇ ਤੀਜਾ ਜਨੌੜੀ। ਚੈੱਸ ਅੰਡਰ-19 ਲੜਕੀਆਂ ਪਹਿਲਾ ਨੈਣੋਵਾਲ ਵੈਦ, ਦੂਜਾ ਜਨੌੜੀ ਅਤੇ ਤੀਜਾ ਭੂੰਗਾ, ਅੰਡਰ-17 ਲੜਕੀਆਂ ਪਹਿਲਾ ਨੈਣੋਵਾਲ ਵੈਦ, ਦੂਜਾ ਜਨੌੜੀ ਤੇ ਤੀਜਾ ਡਿਪਸ ਅੰਡਰ 14 ਪਹਿਲਾ ਨੈਨੋਵਾਲ ਵੈਦ, ਦੂਜਾ ਬਾਬਾ ਮੰਝ ਤੇ ਤੀਜਾ ਜਨੌੜੀ। ਬੈਡਮਿੰਟਨ ‘ਚ ਲੜਕੇ ਅੰਡਰ 19 ਪਹਿਲਾ ਕੱਲਰ ਖਾਲਸਾ, ਦੂਸਰਾ ਨੈਨੋਵਾਲ ਵੈਦ ਤੇ ਤੀਜਾ ਬਾਬਾ ਮੰਝ, ਅੰਡਰ-17 ਪਹਿਲਾ ਸਰਹਾਲਾ ਮੁੰਡੀਆਂ ਦੂਜਾ ਪਟਿਆਲ ਤੀਜਾ ਭੂੰਗਾ, ਅੰਡਰ-14 ਪਹਿਲਾ ਵੁਡਲੈਂਡ, ਦੂਜਾ ਪਟਿਆਲ ਤੇ ਤੀਜਾ ਬਾਬਾ ਮੰਝ, ਬੈਡਮਿੰਟਨ ਲੜਕੀਆਂ ‘ਚ ਅੰਡਰ-19 ਪਹਿਲਾਂ ਵੁਡਲੈਂਡ, ਦੂਜਾ ਜਾ ਬਾਬਾ ਮੰਜ ਤੀਜਾ ਖਡਿਆਲਾ, ਅੰਡਰ-17 ਪਹਿਲਾਂ ਬਾਬਾ ਮੰਜ, ਦੂਜਾ ਡੰਡੋਹ ਤੀਜਾ ਖਡਿਆਲਾ, ਅੰਡਰ-14 ਪਹਿਲਾ ਸੀਨੀਅਰ ਸੈਕੰਡਰੀ ਸਕੂਲ ਜਨੌੜੀ, ਦੂਜਾ ਕੰਗਮਾਈ ਤੇ ਤੀਜਾ ਵੁੱਡਲੈਂਡ ਨੇ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰਸੀਪਲ ਅਮਨਦੀਪ ਸ਼ਰਮਾ, ਕੋਆਰਡੀਨੇਟਰ ਜਗਜੀਤ ਸਿੰਘ, ਲੈਕ: ਹਰਵਿੰਦਰ ਸਿੰਘ, ਲੈਕ: ਹਰਦੀਪ ਸਿੰਘ, ਲੈਕ: ਮਨਦੀਪ ਸਿੰਘ ਕੋਟਲਾ ਨੌਧ ਸਿੰਘ, ਸੁਮਿਤ ਚੌਹਾਨ, ਅਮਿਤ ਸ਼ਰਮਾ, ਤੇਜਵਿੰਦਰ ਸਿੰਘ, ਕੁਲਵੰਤ ਸਿੰਘ, ਉਂਕਾਰ ਸਿੰਘ, ਕਮਲਜੀਤ ਕੌਰ, ਪਰਮਿੰਦਰ ਕੌਰ, ਬਲਵੀਰ ਕੌਰ, ਗੁਰਦੇਵ ਕੌਰ ਨੇ ਟੂਰਨਾਮੈਂਟ ਦੀ ਸਫਲਤਾ ਲਈ ਅਹਿਮ ਯੋਗਦਾਨ ਪਾਇਆ।
ਪਿਛਲੀ ਖ਼ਬਰ ਵਿਧਾਇਕ ਜਿੰਪਾ ਨੇ ਮਾਤਾ ਚਿੰਤਪੁਰਨੀ ਦੇ ਮੇਲਿਆਂ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਅਗਲੀ ਖ਼ਬਰ ਖ਼ਾਲਸਾ ਕਾਲਜੀਏਟ ਸਕੂਲ ’ਚ ਮਾਪੇ-ਅਧਿਆਪਕ ਮਿਲਣੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।