04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪੰਜਾਬ ਸਰਕਾਰ ਵਲੋਂ ਮਿਲੇ ਸਨਮਾਨ ਨੂੰ ਹਾਸਲ ਕਰਦੇ ਹੋਏ ਪ੍ਰਿੰ. ਹਰਬਲਾਸ ਬੰਗਾ। ਪੱਦੀ ਸੂਰਾ ਸਿੰਘ ਸਕੂਲ ਦੇ ਪ੍ਰਿੰ. ਹਰਬਲਾਸ ਬੰਗਾ ਨੂੰ ਪੰਜਾਬ ਸਰਕਾਰ ਨੇ ਕੀਤਾ ਸਨਮਾਨਿਤ

ਸੈਲਾ ਖ਼ੁਰਦ 3 ਅਗਸਤ ( ਹਰਵਿੰਦਰ ਸਿੰਘ ਬੰਗਾ)-ਪੰਜਾਬ ਸਰਕਾਰ ਨੇ ਪੰਜਾਬ ਦੇ ਉਨ੍ਹਾਂ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਸਕੂਲਾਂ ਦੇ ਸਾਇੰਸ ਗਰੁੱਪ ਦੇ ਘੱਟੋ-ਘੱਟ ਪੰਜ ਵਿਦਿਆਰਥੀਆਂ ਨੇ ਜੇ. ਈ.

ਅਜੀਤ ਡੈਸਕ 04-08-2026
ਸੈਲਾ ਖ਼ੁਰਦ 3 ਅਗਸਤ ( ਹਰਵਿੰਦਰ ਸਿੰਘ ਬੰਗਾ)-ਪੰਜਾਬ ਸਰਕਾਰ ਨੇ ਪੰਜਾਬ ਦੇ ਉਨ੍ਹਾਂ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਸਕੂਲਾਂ ਦੇ ਸਾਇੰਸ ਗਰੁੱਪ ਦੇ ਘੱਟੋ-ਘੱਟ ਪੰਜ ਵਿਦਿਆਰਥੀਆਂ ਨੇ ਜੇ.ਈ.ਈ. ਅਤੇ ਨੀਟ ਪ੍ਰੀਖਿਆ 2026 ਨੂੰ ਪਾਸ ਕੀਤਾ। ਪੱਦੀ ਸੂਰਾ ਸਿੰਘ ਸਕੂਲ ਦੇ ਦੋ ਵਿਦਿਆਰਥੀ ਯੁਵਰਾਜ ਹੀਰਾ ਤੇ ਸੋਨਾਰਿਕਾ ਨੇ ਜੇ.ਈ. ਈ ਪ੍ਰੀਖਿਆ ਅਤੇ ਚਾਰ ਵਿਦਿਆਰਥੀ ਪਰਮੇਸ਼ ਕੌਰ, ਮਨਦੀਪ ਕੌਰ, ਮੀਨਾਕਸ਼ੀ ਤੇ ਲਵਪ੍ਰੀਤ ਕੌਰ ਨੇ ਨੀਟ ਦੀ ਪ੍ਰੀਖਿਆ ਪਾਸ ਕੀਤੀ। ਇਨ੍ਹਾਂ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕਰਕੇ ਸਕੂਲ, ਅਧਿਆਪਕਾਂ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਇਸ ਮੌਕੇ ਸਕੂਲ ਪ੍ਰਿੰ. ਹਰਬਲਾਸ ਬੰਗਾ ਨੇ ਦੱਸਿਆ ਕਿ ਇਸ ਪ੍ਰਾਪਤੀ ਵਿਚ ਬੱਚਿਆਂ, ਮਾਪਿਆਂ ਤੇ ਸਮੂਹ ਸਟਾਫ਼ ਦਾ ਯੋਗਦਾਨ ਰਿਹਾ। ਉਨ੍ਹਾਂ ਦੱਸਿਆ ਕਿ ਸੁਨੀਤਾ ਕੁਮਾਰੀ ਲੈਕਚਰਾਰ ਫਿਜ਼ਿਕਸ, ਕਿਰਨ ਬਾਲਾ ਲੈਕਚਰਾਰ ਕੈਮਿਸਟਰੀ, ਰਾਜ ਕੁਮਾਰ ਲੈਕਚਰਾਰ ਬਾਇਓ, ਹਰਬਲਾਸ ਬੰਗਾ ਲੈਕਚਰਾਰ ਗਣਿਤ ਦਾ ਵਿਸ਼ੇਸ਼ ਤੌਰ ’ਤੇ ਯੋਗਦਾਨ ਰਿਹਾ ਜਿਨ੍ਹਾਂ ਨੇ ਲਗਭਗ ਸਾਰਾ ਸਾਲ ਵੱਧ ਸਮਾਂ ਲਗਾ ਕੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਜੇ. ਈ. ਈ./ਨੀਟ ਦੀ ਪ੍ਰੀਖਿਆ ਦੀ ਤਿਆਰੀ ਵੀ ਕਰਵਾਉਂਦੇ ਰਹੇ ।
ਪਿਛਲੀ ਖ਼ਬਰ ਖ਼ਾਲਸਾ ਕਾਲਜ ਗੜ੍ਹਦੀਵਾਲਾ ’ਚ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਜਪਮਨ ਸਿੰਘ ਯਾਦਗਾਰੀ ਪਹਿਲੇ ਸ਼ਤਰੰਜ ਟੂਰਨਾਮੈਂਟ ਸਬੰਧੀ ਤਿਆਰੀਆਂ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।