ਬੇਗਮਪੁਰ-ਜੰਡਿਆਲਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਸ਼ਾਮਚੁਰਾਸੀ, 3 ਅਗਸਤ (ਗੁਰਮੀਤ ਸਿੰਘ ਖ਼ਾਨਪੁਰੀ)- ਪਿੰਡ ਬੇਗਮਪੁਰ-ਜੰਡਿਆਲਾ ਵਿਖੇ ਤੀਆਂ ਨੂੰ ਸਮਰਪਿਤ ਵਿਰਾਸਤੀ ਸਮਾਗਮ ਕਰਵਾਇਆ ਗਿਆ, ਪਿੰਡ ਦੀ ਪੰਚਾਇਤ ਅਤੇ ਪ੍ਰਵਾਸੀ ਭਾਰਤੀ ਇਕਬਾਲ ਸਿੰਘ ਧਨੋਆ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦਾ ਉਦਘਾਟਨ ਸਰਪੰਚ ਬੀਬੀ ਰਣਜੀਤ ਕੌਰ ਨੇ ਕੀਤਾ। ਇਸ ਵਿਸ਼ੇਸ਼ ਵਿਰਾਸਤੀ ‘ ਤੀਆਂ ਤੀਜ ਦੀਆਂ’ ਦੇ ਪ੍ਰੋਗਰਾਮ ਦੌਰਾਨ ਪਿੰਡ ਬੇਗਮਪੁਰ-ਜੰਡਿਆਲਾ ਦੀਆਂ ਧੀਆਂ-ਭੈਣਾਂ ਦੇ ਹੋਏ ਇਕੱਠ ਨੇ ‘ਤੀਆਂ ਤੀਜ ਦੀਆਂ’ ਦੀਆਂ ਸਾਰੀਆਂ ਰਸਮਾਂ ਦਾ ਚਾਅ ਪੂਰਾ ਕੀਤਾ।
ਅਜੀਤ ਡੈਸਕ
04-08-2026