04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਤਰਲਿਆਂ ਤੋਂ ਬਾਅਦ ਬਣੀ ਬਸੀ ਜਲਾਲ ਦੀ ਸੜਕ 15 ਦਿਨਾਂ ਵਿਚ ਟੁੱਟਣ ਕਾਰਨ ਪਿੰਡ ਵਾਸੀਆਂ ਨੇ ਜਤਾਇਆ ਰੋਸ

ਅੱਡਾ ਸਰਾਂ, 3 ਅਗਸਤ (ਹਰਜਿੰਦਰ ਸਿੰਘ ਮਸੀਤੀ)- ਪਿੰਡ ਓਹੜਪੁਰ ਤੋਂ ਬਸੀ ਜਲਾਲ ਰੋਡ ਦੀ ਖਸਤਾ ਹਾਲਤ ਦਾ ਪਿਛਲੇ ਕਈ ਵਰ੍ਹਿਆਂ ਤੋਂ ਸੰਤਾਪ ਚੱਲ ਰਹੇ ਇਲਾਕੇ ਦੇ ਵਾਸੀਆਂ ਨੂੰ ਸਰਕਾਰ ਦੇ ਆਖ਼ਰੀ ਪੜਾਅ ਵਿਚ ਨਸੀਬ ਹੋਈ ਸੜਕ ਦੇ ਨਿਰਮਾਣ ਤੋਂ ਦੋ ਹਫ਼ਤਿਆਂ ਬਾਅਦ ਹੀ ਟੁੱਟਣ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ। ਪਿੰਡ ਬਸੀ ਜਲਾਲ ਵਾਸੀਆਂ ਹਰਵਿੰਦਰ ਸਿੰਘ, ਮਨਜੀਤ ਸਿੰਘ ਮਨੀ, ਹਰਮੇਸ਼ ਬਸੀ ਜਲਾਲ, ਤਰਵਿੰਦਰ ਸਿੰਘ, ਨੰਬਰਦਾਰ ਮਨਜੀਤ ਸਿੰਘ, ਰਜਿੰਦਰ ਸਿੰਘ, ਹਰਮਿੰਦਰ ਸਿੰਘ, ਹਰਭਜਨ ਸਿੰਘ, ਲੱਕੀ ਬਸੀ ਜਲਾਲ, ਕਮਲਜੀਤ ਸਿੰਘ, ਕਮਲਦੀਪ ਸਿੰਘ, ਅਮਨਦੀਪ ਸਿੰਘ, ਮਨੀ, ਸਨੀ, ਸੁਖਵਿੰਦਰ ਸਿੰਘ ਆਦਿ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਦੀ ਮੌਜੂਦਗੀ ਵਿਚ ਦੱਸਿਆ ਕਿ ਲੰਬੇ ਇੰਤਜ਼ਾਰ ਤੋਂ ਬਾਅਦ ਉਨ੍ਹਾਂ ਦੇ ਪਿੰਡ ਦੀ ਸੜਕ ਬੇਹੱਦ ਜਲਦੀ ਟੁੱਟਣ ਤੋਂ ਬਾਅਦ ਠੇਕੇਦਾਰ ਨੇ ਜੋ ਪੈੱਚ ਵਰਕ ਕੀਤਾ ਉਹ ਵੀ ਉਖੜਨ ਲੱਗ ਪਏ ਹਨ ।

ਬਸੀ ਜਲਾਲ ਦੀ ਟੁੱਟੀ ਸੜਕ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਅਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ। 04-08-2026
ਅੱਡਾ ਸਰਾਂ, 3 ਅਗਸਤ (ਹਰਜਿੰਦਰ ਸਿੰਘ ਮਸੀਤੀ)- ਪਿੰਡ ਓਹੜਪੁਰ ਤੋਂ ਬਸੀ ਜਲਾਲ ਰੋਡ ਦੀ ਖਸਤਾ ਹਾਲਤ ਦਾ ਪਿਛਲੇ ਕਈ ਵਰ੍ਹਿਆਂ ਤੋਂ ਸੰਤਾਪ ਚੱਲ ਰਹੇ ਇਲਾਕੇ ਦੇ ਵਾਸੀਆਂ ਨੂੰ ਸਰਕਾਰ ਦੇ ਆਖ਼ਰੀ ਪੜਾਅ ਵਿਚ ਨਸੀਬ ਹੋਈ ਸੜਕ ਦੇ ਨਿਰਮਾਣ ਤੋਂ ਦੋ ਹਫ਼ਤਿਆਂ ਬਾਅਦ ਹੀ ਟੁੱਟਣ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ। ਪਿੰਡ ਬਸੀ ਜਲਾਲ ਵਾਸੀਆਂ ਹਰਵਿੰਦਰ ਸਿੰਘ, ਮਨਜੀਤ ਸਿੰਘ ਮਨੀ, ਹਰਮੇਸ਼ ਬਸੀ ਜਲਾਲ, ਤਰਵਿੰਦਰ ਸਿੰਘ, ਨੰਬਰਦਾਰ ਮਨਜੀਤ ਸਿੰਘ, ਰਜਿੰਦਰ ਸਿੰਘ, ਹਰਮਿੰਦਰ ਸਿੰਘ, ਹਰਭਜਨ ਸਿੰਘ, ਲੱਕੀ ਬਸੀ ਜਲਾਲ, ਕਮਲਜੀਤ ਸਿੰਘ, ਕਮਲਦੀਪ ਸਿੰਘ, ਅਮਨਦੀਪ ਸਿੰਘ, ਮਨੀ, ਸਨੀ, ਸੁਖਵਿੰਦਰ ਸਿੰਘ ਆਦਿ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਦੀ ਮੌਜੂਦਗੀ ਵਿਚ ਦੱਸਿਆ ਕਿ ਲੰਬੇ ਇੰਤਜ਼ਾਰ ਤੋਂ ਬਾਅਦ ਉਨ੍ਹਾਂ ਦੇ ਪਿੰਡ ਦੀ ਸੜਕ ਬੇਹੱਦ ਜਲਦੀ ਟੁੱਟਣ ਤੋਂ ਬਾਅਦ ਠੇਕੇਦਾਰ ਨੇ ਜੋ ਪੈੱਚ ਵਰਕ ਕੀਤਾ ਉਹ ਵੀ ਉਖੜਨ ਲੱਗ ਪਏ ਹਨ । ਉਨ੍ਹਾਂ ਆਖਿਆ ਕਿ ਘਟੀਆ ਮੈਟੀਰੀਅਲ ਨਾਲ ਬਣਾਈ ਗਈ ਸੜਕ ਦੇ ਇਸ ਤਰਾਂ ਖੇਰੂ ਹੋਣ ਕਾਰਨ ਉਨ੍ਹਾਂ ਵਿਚ ਰੋਸ ਹੈ। ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗਿਲਜੀਆਂ ਨੇ ਇਸ ਨੂੰ ਗੰਭੀਰ ਮਸਲਾ ਦੱਸਦਿਆਂ ਆਖਿਆ ਕਿ ਇਸ ਸੜਕ ਦੀ ਤਰਾਂ ਉਨ੍ਹਾਂ ਦੇ ਨੋਟਿਸ ਵਿਚ ਹੋਰ ਪਿੰਡਾਂ ਦੀਆਂ ਸੜਕਾਂ ਵੀ ਆਈਆਂ ਹਨ ਜੋ ਬੇਹੱਦ ਦੇਰੀ ਨਾਲ ਬਣਨ ਤੋਂ ਜਲਦੀ ਬਾਅਦ ਟੁੱਟਣੀਆਂ ਸ਼ੁਰੂ ਹੋਈਆਂ ਹਨ , ਜੋ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹਦੀਆਂ ਹਨ । ਗਿਲਜੀਆਂ ਅਤੇ ਪਿੰਡ ਦੇ ਵਾਸੀਆਂ ਨੇ ਸੰਬੰਧਿਤ ਵਿਭਾਗ ਨੂੰ ਇਸ ਵੱਲ ਧਿਆਨ ਦਿੰਦੇ ਹੋਏ ਜਲਦ ਤੋਂ ਜਲਦ ਸੜਕ ਦੀ ਮਜ਼ਬੂਤੀ ਨਾਲ ਰਿਪੇਅਰ ਕਰਨ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਸੰਤ ਬਾਬਾ ਸੁਤੇਹ ਪ੍ਰਕਾਸ਼ ਦੀ 53ਵੀਂ ਬਰਸੀ ਸਮਾਗਮ ਨੂੰ ਸਫਲ ਬਣਾਉਣ ਲਈ ਸੰਗਤਾਂ ਦਾ ਸੇਵਾਦਾਰ ਸਤਨਾਮ ਸਿੰਘ ਵਲੋਂ ਧੰਨਵਾਦ ਅਗਲੀ ਖ਼ਬਰ ਬੇਗਮਪੁਰ-ਜੰਡਿਆਲਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।