ਸੰਤ ਬਾਬਾ ਸੁਤੇਹ ਪ੍ਰਕਾਸ਼ ਦੀ 53ਵੀਂ ਬਰਸੀ ਸਮਾਗਮ ਨੂੰ ਸਫਲ ਬਣਾਉਣ ਲਈ ਸੰਗਤਾਂ ਦਾ ਸੇਵਾਦਾਰ ਸਤਨਾਮ ਸਿੰਘ ਵਲੋਂ ਧੰਨਵਾਦ
ਚੌਲਾਂਗ, 3 ਅਗਸਤ (ਸੁਖਦੇਵ ਸਿੰਘ)- ਸੰਤ ਬਾਬਾ ਸੁਤੇਹ ਪ੍ਰਕਾਸ਼ ਦੀ 53ਵੀਂ ਬਰਸੀ ਸਮਾਗਮ ਜੋ ਉਨ੍ਹਾਂ ਦੇ ਤਪ ਅਸਥਾਨ ਸੰਤ ਬਾਬਾ ਸੁਤੇਹ ਪ੍ਰਕਾਸ਼ ਪਿੰਡ ਖੁਣਖੁਣ ਖ਼ੁਰਦ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਗਏ ਪੰਜ ਰੋਜ਼ਾ ਸਮਾਗਮ ਨੂੰ ਸਫਲ ਬਣਾਉਣ ਲਈ ਸਮੂਹ ਸੇਵਾਦਾਰਾਂ ਤੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਸੇਵਾਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਨੂੰ ਸਫਲ ਕਰਨ ਲਈ ਜਿਹੜੇ ਸੇਵਾਦਾਰਾਂ ਨੇ ਦਿਨ ਰਾਤ ਇੱਕ ਕੀਤਾ ਉਹ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਸੇਵਾ ਵੀ ਕਰਮਾਂ ਨਾਲ ਮਿਲਦੀ ਹੈ।
ਸੇਵਾਦਾਰ ਸਤਨਾਮ ਸਿੰਘ ਦੀ ਤਸਵੀਰ।
04-08-2026