05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਦਸੂਹਾ ਦੀ ਮੀਟਿੰਗ

ਦਸੂਹਾ, 4 ਅਗਸਤ (ਭੁੱਲਰ)- ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਦਸੂਹਾ ਦੀ ਮੀਟਿੰਗ ਪੈਨਸ਼ਨਰ ਭਵਨ ਦਸੂਹਾ ਵਿਖੇ ਦਲਬੀਰ ਸਿੰਘ ਭੁੱਲਰ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਬੁਲਾਰਿਆਂ ਵਿਚ ਬਾਬੂ ਰਾਮ, ਦਲਬੀਰ ਸਿੰਘ ਭੁੱਲਰ, ਬਲਿੰਦਰ ਸਿੰਘ ਨਾਗਰਾ, ਵਿਦਿਆ ਰਤਨ, ਅਵਤਾਰ ਸਿੰਘ, ਕੁਲਵਿੰਦਰ ਸਿੰਘ, ਸ਼ਾਂਤੀ ਸਰੂਪ ਅਤੇ ਸੁਰਿੰਦਰ ਕੁਮਾਰ ਨੇ 3 ਅਗਸਤ ਨੂੰ ਮਾਣਯੋਗ ਹਾਈਕੋਰਟ ਦੇ ਡਬਲ ਬੈਂਚ ਦੇ ਜੱਜ ਸਾਹਿਬਾਨ ਵੱਲੋਂ ਲੰਬੇ ਸਮੇਂ ਤੋਂ ਡੀ.

ਅਜੀਤ ਡੈਸਕ 05-08-2026
ਦਸੂਹਾ, 4 ਅਗਸਤ (ਭੁੱਲਰ)- ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਦਸੂਹਾ ਦੀ ਮੀਟਿੰਗ ਪੈਨਸ਼ਨਰ ਭਵਨ ਦਸੂਹਾ ਵਿਖੇ ਦਲਬੀਰ ਸਿੰਘ ਭੁੱਲਰ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਬੁਲਾਰਿਆਂ ਵਿਚ ਬਾਬੂ ਰਾਮ, ਦਲਬੀਰ ਸਿੰਘ ਭੁੱਲਰ, ਬਲਿੰਦਰ ਸਿੰਘ ਨਾਗਰਾ, ਵਿਦਿਆ ਰਤਨ, ਅਵਤਾਰ ਸਿੰਘ, ਕੁਲਵਿੰਦਰ ਸਿੰਘ, ਸ਼ਾਂਤੀ ਸਰੂਪ ਅਤੇ ਸੁਰਿੰਦਰ ਕੁਮਾਰ ਨੇ 3 ਅਗਸਤ ਨੂੰ ਮਾਣਯੋਗ ਹਾਈਕੋਰਟ ਦੇ ਡਬਲ ਬੈਂਚ ਦੇ ਜੱਜ ਸਾਹਿਬਾਨ ਵੱਲੋਂ ਲੰਬੇ ਸਮੇਂ ਤੋਂ ਡੀ.ਏ. ਅਤੇ ਡੀ.ਏ. ਦੇ ਬਕਾਇਆ ਸਬੰਧੀ ਸੁਣਾਏ ਗਏ 76 ਪੇਜਾਂ ਵਾਲੇ ਇਤਿਹਾਸਿਕ ਫ਼ੈਸਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ। ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਦਸੂਹਾ ਵਲੋਂ ਜੱਜ ਸਾਹਿਬਾਨ ਦਾ ਧੰਨਵਾਦ ਵੀ ਕੀਤਾ ਗਿਆ ਸਚਾਈ ਦੀ ਜਿੱਤ ਹੋਈ ਹੈ। ਪ੍ਰਧਾਨ ਦਲਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਾਜ਼ਮ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਮੁਲਾਜ਼ਮ ਸਾਂਝਾ ਮੰਚ ਵਲੋਂ 7 ਅਗਸਤ ਨੂੰ ਚੰਡੀਗੜ੍ਹ ਦਾਣਾ ਮੰਡੀ ਵਿਚ ਰੈਲੀ ਰੱਖੀ ਗਈ। ਇਸ ਮੌਕੇ ਪਰਮਜੀਤ ਸਿੰਘ, ਕੁਲਦੀਪ ਕੁਮਾਰ, ਜਗਮੋਹਨ ਸ਼ਰਮਾ, ਦੇਸ ਰਾਜ, ਧਰਮਪਾਲ ਸਿੰਘ, ਵਿਜੇ ਕੁਮਾਰ, ਦਿਆਲ ਚੰਦ, ਸੁਰਜਣ ਦਾਸ, ਪੁਸ਼ਪਿੰਦਰ ਕੁਮਾਰ ਗੁਰਮੀਤ ਲਾਲ, ਭਾਗ ਮਲ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਰਾਜਾ ਗਿੱਲ ਨੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ਅਗਲੀ ਖ਼ਬਰ ਵੁੱਡਲੈਂਡ ਸਕੂਲ ਦੇ ਖਿਡਾਰੀਆਂ ਵਲੋਂ ਸਬ-ਜੂਨੀਅਰ ਜੂਡੋ- ਕੁਰਾਸ਼ ਸਟੇਟ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਮੁੱਖ ਮੰਤਰੀ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।