07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਐਲੀਮੈਂਟਰੀ ਕਾਡਰ ਦੀਆਂ ਤਰੱਕੀਆਂ ਤੇ ਹੋਰ ਵਿਭਾਗੀ ਮੰਗਾਂ ਸੰਬੰਧੀ ਫੈਡਰੇਸ਼ਨ ਦਾ ਵਫ਼ਦ ਡੀ.ਪੀ.ਆਈ. ਐਲੀਮੈਂਟਰੀ ਨੂੰ ਮਿਲਿਆ

ਪੱਸੀ ਕੰਢੀ, 6 ਅਗਸਤ (ਜਗਤਾਰ ਸਿੰਘ ਰਜਪਾਲਮਾ)- ਗਜ਼ਟਿਡ ਨਾਨ ਗਜ਼ਟਿਡ ਐੱਸ. ਸੀ/ਬੀ.

ਡੀ.ਪੀ.ਆਈ. ਐਲੀਮੈਂਟਰੀ ਨੂੰ ਮੰਗ ਪੱਤਰ ਸੌਂਪਦੇ ਹੋਏ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਧੁੱਗਾ, ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ, ਸੂਬਾ ਵਾਈਸ ਚੇਅਰਮੈਨ ਬਲਰਾਜ ਕੁਮਾਰ ਤੇ ਹੋਰ ਆਗੂ। ਤਸਵੀਰ : ਰਜਪਾਲਮਾ 07-08-2026
ਪੱਸੀ ਕੰਢੀ, 6 ਅਗਸਤ (ਜਗਤਾਰ ਸਿੰਘ ਰਜਪਾਲਮਾ)- ਗਜ਼ਟਿਡ ਨਾਨ ਗਜ਼ਟਿਡ ਐੱਸ.ਸੀ/ਬੀ.ਸੀ ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਦਾ ਵਫ਼ਦ ਸੂਬਾ ਚੇਅਰਮੈਨ ਜਸਵੀਰ ਸਿੰਘ ਪਾਲ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਐਲੀਮੈਂਟਰੀ ਕਾਡਰ ਦੀਆਂ ਤਰੱਕੀਆਂ ਅਤੇ ਹੋਰ ਮੰਗਾਂ ਮਸਲਿਆਂ ਸੰਬੰਧੀ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ, ਸੂਬਾ ਵਾਈਸ ਚੇਅਰਮੈਨ ਬਲਰਾਜ ਕੁਮਾਰ ਦੀ ਅਗਵਾਈ ’ਚ ਵਫ਼ਦ ਨੇ ਡੀ.ਪੀ.ਆਈ. ਐਲੀਮੈਂਟਰੀ ਹਰਕੀਰਤ ਕੌਰ ਚਾਨੇ ਦੇ ਨਾਲ ਮੁਲਾਕਾਤ ਕਰਕੇ ਮੁਲਾਜ਼ਮਾਂ ਦੇ ਵੱਖ-ਵੱਖ ਮੁੱਦਿਆਂ ਬਾਰੇ ਵਿਚਾਰ ਚਰਚਾ ਕੀਤੀ। ਸੂਬਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਧੁੱਗਾ ਨੇ ਦੱਸਿਆ ਕਿ ਫੈਡਰੇਸ਼ਨ ਵਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਕੀਤੀਆਂ ਗਈਆਂ ਈ.ਟੀ.ਟੀ. ਤੋਂ ਹੈੱਡ ਟੀਚਰ ਤੇ ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਤਰੱਕੀਆਂ ਦੇ ਵਿਚ ਹੋਈ ਦੇਰੀ ਦਾ ਮੁੱਦਾ ਉਠਾਇਆ ਜਿਸ ਕਾਰਨ ਲੰਬੇ ਸਮੇਂ ਤੋਂ ਰੈਗੂਲਰ ਸੇਵਾਵਾਂ ਦੇ ਰਹੇ ਬਹੁਤ ਸਾਰੇ ਅਧਿਆਪਕ ਆਪਣੇ ਨਾਲ ਦੇ ਭਰਤੀ ਦੂਸਰੇ ਜ਼ਿਲ੍ਹਿਆਂ ਦੇ ਅਧਿਆਪਕਾਂ ਦੇ ਮੁਕਾਬਲੇ ਸੀਨੀਅਰਤਾ ਵਿਚ ਬਹੁਤ ਪਿੱਛੇ ਰਹਿ ਗਏ ਹਨ ਜਿਸ ਕਾਰਨ ਉਹ ਬੀ.ਪੀ.ਈ.ਓ. ਤੇ ਹੋਰ ਤਰੱਕੀਆਂ ਤੋਂ ਵਾਂਝੇ ਰਹਿ ਜਾਣਗੇ। ਇਸ ’ਤੇ ਡੀ.ਪੀ.ਆਈ. ਮੈਡਮ ਵਲੋਂ ਇਸ ਮੁੱਦੇ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ। ਆਮ ਬਦਲੀਆਂ ਸਬੰਧੀ ਗੱਲਬਾਤ ਦੌਰਾਨ ਬੀ.ਐਲ.ਓ. ਅਧਿਆਪਕਾਂ ਦੀਆਂ ਬਦਲੀਆਂ ਜੋ ਲਾਗੂ ਨਹੀਂ ਹੋ ਸਕੀਆਂ ਬਾਰੇ ਗੱਲਬਾਤ ਕੀਤੀ ਗਈ ਤਾਂ ਡੀ.ਪੀ.ਆਈ. ਮੈਡਮ ਨੇ ਇਲੈੱਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦਾ ਹਵਾਲਾ ਦਿੰਦੇ ਹੋਏ ਇਹ ਬਦਲੀਆਂ ਅਕਤੂਬਰ ਮਹੀਨੇ ਵਿਚ ਲਾਗੂ ਕਰਨ ਦਾ ਪੂਰਨ ਭਰੋਸਾ ਦਿੱਤਾ। ਐਲੀਮੈਂਟਰੀ ਸਕੂਲਾਂ ਵਿਚ ਮਨਾਏ ਜਾਂਦੇ ਸਲਾਨਾ/ਵਿਸ਼ੇਸ਼ ਸਮਾਗਮਾਂ ਨੂੰ ਕਲੱਸਟਰ ਪੱਧਰ ’ਤੇ ਮਨਾਉਣ ਦੀ ਬਜਾਏ ਸਕੂਲ ਪੱਧਰ ’ਤੇ ਮਨਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਨਾਲ ਸਕੂਲ ਅਤੇ ਸਮਾਜ ਵਿਚ ਸਾਂਝ ਵਧੇਗੀ ਤੇ ਭਵਿੱਖ ਵਿਚ ਸਕੂਲ ਦੇ ਦਾਖ਼ਲੇ ਵਿਚ ਸਕਾਰਾਤਮਿਕ ਵਾਧਾ ਹੋਵੇਗਾ। ਇਸ ਮੌਕੇ ਈ.ਟੀ.ਟੀ. ਤੋਂ ਮਾਸਟਰ ਕਾਡਰ ਅਤੇ ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਬੀ.ਪੀ.ਈ.ਓ., ਕਾਡਰ ਦੀਆਂ ਤਰੱਕੀਆਂ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਧੁੱਗਾ, ਸੂਬਾ ਮੀਤ ਪ੍ਰਧਾਨ ਸਤਵੰਤ ਸਿੰਘ ਤੂਰਾਂ, ਸੂਬਾ ਵਿੱਤ ਸਕੱਤਰ ਗੁਰਜਿੰਦਰ ਪਾਲ ਸਿੰਘ, ਸੂਬਾ ਕਮੇਟੀ ਮੈਂਬਰ ਬਲਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਪਟਿਆਲਾ ਸੁਖਵਿੰਦਰ ਸਿੰਘ ਕਾਲੀ, ਮਨਜੀਤ ਗਾਟ, ਜਸਵੀਰ ਸਿੰਘ ਬੋਦਲ, ਬਲਵਿੰਦਰ ਸਿੰਘ ਨਿਧੜਕ, ਪਰਮਜੀਤ ਸਿੰਘ, ਅਸ਼ੋਕ ਕੁਮਾਰ ਆਦਿ ਮੌਕੇ ’ਤੇ ਹਾਜ਼ਰ ਸਨ।
ਪਿਛਲੀ ਖ਼ਬਰ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਦੀ ਬਾਸਕਟਬਾਲ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੀ ਜਿੱਤ ਦੀ ਪਰੰਪਰਾ ਬਰਕਰਾਰ ਰੱ... ਅਗਲੀ ਖ਼ਬਰ ਹਰਿਆਣਾ ਵਿਖੇ ਡਾ. ਰਵਜੋਤ ਸਿੰਘ ਨੇ ਰਾਸ਼ਨ ਕਿੱਟਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।