06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਕੇ.ਐਮ.ਐਸ ਕਾਲਜ ਦਸੂਹਾ ਵਿਖੇ ਨਵੇਂ ਅਕਾਦਮਿਕ ਸੈਸ਼ਨ 2026-27 ਦੀ ਸ਼ੁਰੂਆਤ 10 ਨੂੰ

ਦਸੂਹਾ, 6 ਅਗਸਤ (ਭੁੱਲਰ)- ਕੇ. ਐਮ.

ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਡਾ. ਮਾਨਵ ਸੈਣੀ ਅਤੇ ਡੀਨ ਅਕਾਦਮਿਕ ਡਾ. ਰਾਜੇਸ਼ ਕੁਮਾਰ। 07-08-2026
ਦਸੂਹਾ, 6 ਅਗਸਤ (ਭੁੱਲਰ)- ਕੇ.ਐਮ.ਐਸ ਕਾਲਜ ਆਫ਼ ਆਈ.ਟੀ. ਐਂਡ ਮੈਨੇਜਮੈਂਟ, ਚੌ. ਬੰਤਾ ਸਿੰਘ ਕਲੋਨੀ, ਦਸੂਹਾ ਵਿਖੇ ਨਵੇਂ ਅਕਾਦਮਿਕ ਸੈਸ਼ਨ 2026-27 ਦੀ ਸ਼ੁਰੂਆਤ ਨੂੰ ਯਾਦਗਾਰ ਬਣਾਉਣ ਲਈ ਦੋ-ਦਿਨਾ ਵਿਸ਼ੇਸ਼ ਸਮਾਗਮ 10 ਤੇ 11 ਅਗਸਤ ਨੂੰ ਕੀਤਾ ਜਾ ਰਿਹਾ ਹੈ। ਪ੍ਰਿੰਸੀਪਲ ਡਾਕਟਰ ਮਾਨਵ ਸੈਣੀ ਨੇ ਦੱਸਿਆ ਕਿ ਸਮਾਗਮ ਦੇ ਪਹਿਲੇ ਦਿਨ 10 ਅਗਸਤ ਨੂੰ ‘ਆਗਾਜ਼-ਏ-ਖ਼ਾਸ’ ਸੰਗੀਤਮਈ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਮੌਕੇ ਪ੍ਰਸਿੱਧ ਗਾਇਕ ਸੁਨੀਲ ਸਿੰਘ ਡੋਗਰਾ ਵਲੋਂ ਵਿਸ਼ੇਸ਼ ਸੰਗੀਤਮਈ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਉਹ ਆਪਣੇ ਪ੍ਰੇਰਣਾਦਾਇਕ ਅੰਦਾਜ਼ ਰਾਹੀਂ ਵਿਦਿਆਰਥੀਆਂ ਨੂੰ ਸੱਚ, ਸਦਾਚਾਰ, ਅਨੁਸ਼ਾਸਨ, ਨੈਤਿਕ ਕਦਰਾਂ-ਕੀਮਤਾਂ ਤੇ ਸਕਾਰਾਤਮਿਕ ਜੀਵਨ ਸ਼ੈਲੀ ਅਪਣਾਉਣ ਦਾ ਸੰਦੇਸ਼ ਦੇਣਗੇ। ਇਹ ਪ੍ਰੋਗਰਾਮ ਨਵੇਂ ਵਿਦਿਆਰਥੀਆਂ ਲਈ ਪੇ੍ਰਰਨਾ ਦਾ ਸਰੋਤ ਸਾਬਤ ਹੋਵੇਗਾ। ਸਮਾਗਮ ਦੇ ਦੂਸਰੇ ਦਿਨ 11 ਅਗਸਤ ਨੂੰ ‘ਵਿੱਦਿਆ ਆਰੰਭ 2026–ਬਲੈਸਡ ਬਿਗਨਿੰਗ ਆਫ਼ ਲਰਨਿੰਗ’ ਦੇ ਸਿਰਲੇਖ ਹੇਠ ਧਾਰਮਿਕ ਸਮਾਗਮ ਕਾਲਜ ਕੈਂਪਸ ਵਿਚ ਕਰਵਾਇਆ ਜਾਵੇਗਾ। ਇਸ ਦਿਨ ਹਵਨ ਯੱਗ ਕਰਵਾਇਆ ਜਾਵੇਗਾ, ਜਿਸ ਰਾਹੀਂ ਨਵੇਂ ਸੈਸ਼ਨ ਦੀ ਮੰਗਲਮਈ ਸ਼ੁਰੂਆਤ, ਵਿਦਿਆਰਥੀਆਂ ਦੇ ਉੱਜਵਲ ਭਵਿੱਖ, ਅਕਾਦਮਿਕ ਸਫਲਤਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਵੇਗੀ। ਇਸ ਪਾਵਨ ਮੌਕੇ ਕਾਲਜ ਪ੍ਰਬੰਧਨ, ਅਧਿਆਪਕ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵੀ ਸ਼ਾਮਲ ਹੋਣਗੇ। ਕਾਲਜ ਦੇ ਪ੍ਰਿੰਸੀਪਲ ਡਾ. ਮਾਨਵ ਸੈਣੀ ਨੇ ਕਿਹਾ ਕਿ ਸਿੱਖਿਆ ਸਿਰਫ਼ ਡਿਗਰੀ ਪ੍ਰਾਪਤੀ ਤੱਕ ਸੀਮਿਤ ਨਹੀਂ, ਸਗੋਂ ਇਹ ਚਰਿੱਤਰ ਨਿਰਮਾਣ, ਨੈਤਿਕ ਵਿਕਾਸ ਤੇ ਸਮਾਜਿਕ ਜ਼ਿੰਮੇਵਾਰੀ ਦੀ ਨੀਂਹ ਵੀ ਹੈ।
ਪਿਛਲੀ ਖ਼ਬਰ ਏ.ਡੀ.ਜੀ.ਪੀ. ਤੇ ਐੱਸ.ਐੱਸ.ਪੀ. ਦੀ ਅਗਵਾਈ ਹੇਠ ਬੱਸ ਸਟੈਂਡ ਵਿਖੇ ਪੁਲਿਸ ਨੇ ਚਲਾਈ ਜਾਂਚ ਮੁਹਿੰਮ ਅਗਲੀ ਖ਼ਬਰ ਬੀ.ਐੱਸ.ਸੀ. (ਫੈਸ਼ਨ ਡਿਜ਼ਾਈਨਿੰਗ) ਦੀ ਵਿਦਿਆਰਥਣ ਕਰਨਪ੍ਰੀਤ ਕੌਰ ਨੇ ਪੰਜਾਬ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਹਾਸਿਲ ਕੀਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।