08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਘਰ ਨਜ਼ਦੀਕ ਖੜ੍ਹਾ ਟੈਂਪੂ ਚੋਰੀ

ਸੈਲਾ ਖ਼ੁਰਦ, 7 ਅਗਸਤ (ਹਰਵਿੰਦਰ ਸਿੰਘ ਬੰਗਾ)- ਸਥਾਨਕ ਕਸਬੇ ‘ਚ ਚੋਰਾਂ ਨੇ ਘਰ ਨਜ਼ਦੀਕ ਖੜ੍ਹਾ ਟਾਟਾ-407 ਟੈਂਪੂ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਲਲਿਤ ਗੁਪਤਾ ਪੁੱਤਰ ਚੰਦਰ ਪਾਲ ਅਗਰਵਾਲ ਵਾਸੀ ਸੈਲਾ ਖ਼ੁਰਦ ਨੇ ਦੱਸਿਆ ਕਿ ਉਸ ਦੇ ਰੋਜ਼ਾਨਾ ਦੀ ਤਰ੍ਹਾਂ ਆਪਣਾ ਟਾਟਾ 407 ਟੈਂਪੂ ਨੰਬਰ ਪੀ.

ਅਜੀਤ ਡੈਸਕ 08-08-2026
ਸੈਲਾ ਖ਼ੁਰਦ, 7 ਅਗਸਤ (ਹਰਵਿੰਦਰ ਸਿੰਘ ਬੰਗਾ)- ਸਥਾਨਕ ਕਸਬੇ ‘ਚ ਚੋਰਾਂ ਨੇ ਘਰ ਨਜ਼ਦੀਕ ਖੜ੍ਹਾ ਟਾਟਾ-407 ਟੈਂਪੂ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਲਲਿਤ ਗੁਪਤਾ ਪੁੱਤਰ ਚੰਦਰ ਪਾਲ ਅਗਰਵਾਲ ਵਾਸੀ ਸੈਲਾ ਖ਼ੁਰਦ ਨੇ ਦੱਸਿਆ ਕਿ ਉਸ ਦੇ ਰੋਜ਼ਾਨਾ ਦੀ ਤਰ੍ਹਾਂ ਆਪਣਾ ਟਾਟਾ 407 ਟੈਂਪੂ ਨੰਬਰ ਪੀ.ਬੀ.07-4825 ਘਰ ਦੇ ਨਜ਼ਦੀਕ ਸਰਕਾਰੀ ਹਾਈ ਸਕੂਲ ਕੋਲ ਖੜ੍ਹਾ ਕੀਤਾ ਸੀ। ਉਸ ਨੇ ਸਵੇਰੇ ਦੇਖਿਆ ਕਿ ਉਸ ਦਾ ਟੈਂਪੂ ਉੱਥੋਂ ਗ਼ਾਇਬ ਸੀ, ਜਿਸ ਦੀ ਉਸ ਨੂੰ ਕਾਫ਼ੀ ਭਾਲ ਕੀਤੀ ਪਰ ਟੈਂਪੂ ਨਹੀਂ ਮਿਲਿਆ ਅਤੇ ਜਦੋਂ ਉਨ੍ਹਾਂ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਤੜਕਸਾਰ ਕਰੀਬ 3 ਵਜੇ ਚੋਰਾਂ ਨੇ ਟੈਂਪੂ ਚੋਰੀ ਕੀਤਾ ਤੇ ਗੜ੍ਹਸ਼ੰਕਰ ਵੱਲ ਨੂੰ ਜਾਂਦਿਆਂ ਦੀ ਤਸਵੀਰ ਕੈਮਰੇ ‘ਚ ਕੈਦ ਹੋ ਗਈ। ਉਸ ਨੇ ਦੱਸਿਆ ਕਿ ਚੋਰੀ ਦੀ ਘਟਨਾ ਸਬੰਧੀ ਪੁਲਿਸ ਚੌਕੀ ਸੈਲਾ ਖ਼ੁਰਦ ਨੂੰ ਸੂਚਿਤ ਕਰ ਦਿੱਤਾ ਹੈ।
ਪਿਛਲੀ ਖ਼ਬਰ ਬੀ.ਐੱਨ .ਡੀ. ਸਕੂਲ ਦੇ ਐਨ .ਸੀ.ਸੀ. ਕੈਡੇਟ ‘ਏ ਸਰਟੀਫਿਕੇਟ ਨਾਲ ਸਨਮਾਨਿਤ ਅਗਲੀ ਖ਼ਬਰ ਰੇਲਵੇ ਸਟੇਸ਼ਨ ਦੇ ਦੌਰੇ ਦੌਰਾਨ ਸਕੂਲ ਸਟਾਫ਼ ਨਾਲ ਸੇਂਟ ਸੋਲਜਰ ਦੇ ਨੰਨ੍ਹੇ ਵਿਦਿਆਰਥੀ। ਸੇਂਟ ਸੋਲਜਰ ਸਕੂਲ ਦੇ ਨੰਨ੍ਹੇ ਵਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।