ਜੈਮਸ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ ’ਚ ਸ਼ਿਵੇਨ ਪੁਰੀ ਹੈੱਡ ਬੁਆਏ ਅਤੇ ਮੈਤ੍ਰੇਯ ਗੁਪਤਾ ਹੈੱਡ ਗਰਲ ਬਣੀ
ਹੁਸ਼ਿਆਰਪੁਰ, 7 ਅਗਸਤ (ਨਰਿੰਦਰ ਸਿੰਘ ਬੱਡਲਾ)- ਵਿਦਿਆਰਥੀ ਪ੍ਰੀਸ਼ਦ ਦੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਵਾਸਲ ਐਜੂਕੇਸ਼ਨ ਅਧੀਨ ਜੈਮਸ ਕੈਂਮਬਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਵਿਖੇ ਸਮਾਗਮ ਦੌਰਾਨ ਸਹੁੰ ਚੁਕਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਪ੍ਰਿੰ.
ਹੁਸ਼ਿਆਰਪੁਰ, 7 ਅਗਸਤ (ਨਰਿੰਦਰ ਸਿੰਘ ਬੱਡਲਾ)- ਵਿਦਿਆਰਥੀ ਪ੍ਰੀਸ਼ਦ ਦੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਵਾਸਲ ਐਜੂਕੇਸ਼ਨ ਅਧੀਨ ਜੈਮਸ ਕੈਂਮਬਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਵਿਖੇ ਸਮਾਗਮ ਦੌਰਾਨ ਸਹੁੰ ਚੁਕਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਪ੍ਰਿੰ. ਮੈਡਮ ਸੰਗੀਤਾ ਨਿਸਤਾਂਦਰਾ, ਵਾਸਲ ਐਜੂਕੇਸ਼ਨ ਦੀ ਡਿਪਟੀ ਡਾਇਰੈਕਟਰ ਮੈਡਮ ਸ਼ਿਪਰਾ ਸ਼ਰਮਾ ਅਤੇ ਹੋਰ ਮਹਿਮਾਨਾਂ ਵਲੋਂ ਦੀਪ ਜਗਾਉਣ ਤੋਂ ਬਾਅਦ ਹੋਈ। ਜਿਸ ਤੋਂ ਬਾਅਦ ਬੱਚਿਆਂ ਦੁਆਰਾ ਅਧਿਆਤਮਿਕ ਭਜਨ ’ਤੇ ਨਾਚ ਪੇਸ਼ ਕੀਤਾ ਗਿਆ। ਪ੍ਰਿੰ. ਮੈਡਮ ਸੰਗੀਤਾ ਨਿਸਤਾਂਦਰਾ ਨੇ ਵਿਦਿਆਰਥੀ ਪ੍ਰੀਸ਼ਦ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਨਵੇਂ ਚੁਣੇ ਗਏ ਕੌਂਸਲ ਮੈਂਬਰਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀਆਂ। ਮੁੱਖ ਮਹਿਮਾਨ ਨੇ ਮਾਸਟਰ ਸ਼ਿਵੇਨ ਪੁਰੀ ਨੂੰ ਹੈੱਡ ਬੁਆਏ ਅਤੇ ਮੈਤ੍ਰੇਯ ਗੁਪਤਾ ਨੂੰ ਹੈੱਡ ਗਰਲ ਵਜੋਂ ਚਾਰਜ ਸੌਂਪਿਆ। ਸਕੂਲ ਕੌਂਸਲ ਦੇ ਹਿੱਸੇ ਵਜੋਂ ਕੁੱਲ 72 ਵਿਦਿਆਰਥੀਆਂ ਨੇ ਅਹੁਦੇ ਦੀ ਸਹੁੰ ਚੁੱਕੀ। ਇਸ ਦੌਰਾਨ ਸ਼ਿਵੇਨ ਪੁਰੀ ਨੂੰ ਹੈੱਡ ਬੁਆਏ ਚੁਣਿਆ ਗਿਆ, ਜਦੋਂ ਕਿ ਮੈਤ੍ਰੇਯ ਗੁਪਤਾ ਨੂੰ ਹੈੱਡ ਗਰਲ ਚੁਣਿਆ ਗਿਆ। ਹਰਸ਼ਵਰਧਨ ਵਿਜ ਅਤੇ ਅਕਸ਼ਿਤਾ ਜੋਸ਼ੀ ਨੂੰ ਖੇਡਾਂ ਲਈ ਕਪਤਾਨ ਨਿਯੁਕਤ ਕੀਤਾ ਗਿਆ। ਰਾਘਵ ਸ਼ਰਮਾ ਅਤੇ ਖ਼ੁਸ਼ੀ ਗਾਂਧੀ ਨੂੰ ਸਕੂਲ ਅੰਬੈਸਡਰ ਵਜੋਂ ਨਾਮਜ਼ਦ ਕੀਤਾ ਗਿਆ। ਸ਼ਰਧਾ ਮਹਿਤਾ, ਆਦਿਤਿਆ ਸ਼ਰਮਾ, ਅੰਸ਼ਪ੍ਰੀਤ ਕੌਰ, ਯਥਾਰਥ ਸੂਦ, ਏਂਜਲ ਸ਼ਰਮਾ, ਪ੍ਰਵੀਰ ਬਖ਼ਸ਼ੀ, ਗੀਤਿਕਾ, ਅਰਚਿਤ ਖੋਸਲਾ, ਗੀਤਾਂਸ਼ ਸ਼ਰਮਾ, ਧਨਿਸ਼ਠਾ ਸ਼ਰਮਾ ਅਤੇ ਰਵਰੀਤ ਬੈਂਸ ਨੂੰ ਵੱਖ-ਵੱਖ ਅਹੁਦਿਆਂ ਲਈ ਸਹੁੰ ਚੁਕਾਈ ਗਈ। ਮਾਸਟਰ ਅਨਿਰੁਧ ਨੂੰ ਜੂਨੀਅਰ ਹੈੱਡ ਬੁਆਏ ਚੁਣਿਆ ਗਿਆ ਤੇ ਪ੍ਰਿਜਲੀਨ ਕੌਰ ਨੂੰ ਜੂਨੀਅਰ ਹੈੱਡ ਗਰਲ ਚੁਣਿਆ ਗਿਆ। ਇਸ ਮੌਕੇ ਗਾਰਨੇਟ ਹਾਊਸ ਤੋਂ ਜਸ਼ਨਪ੍ਰੀਤ ਕੌਰ ਨੂੰ ਕੈਪਟਨ ਅਤੇ ਸਕਸ਼ਮ ਗੁਪਤਾ ਨੂੰ ਵਾਈਸ ਕੈਪਟਨ ਚੁਣਿਆ ਗਿਆ। ਦੀਪਾਂਸ਼ੂ ਬੈਂਸ ਨੂੰ ਐਂਮਰਲਡ ਹਾਊਸ ਤੋਂ ਕੈਪਟਨ ਤੇ ਸ਼ਾਈਨ ਅਗਰਵਾਲ ਨੂੰ ਵਾਈਸ ਕੈਪਟਨ ਨਾਮਜ਼ਦ ਕੀਤਾ ਗਿਆ। ਮੂਨਸਟੋਨ ਹਾਊਸ ਤੋਂ ਹਰਜੋਤ ਕੌਰ ਨੂੰ ਕੈਪਟਨ ਅਤੇ ਅਸਮੀ ਵਰਮਾ ਨੂੰ ਵਾਈਸ ਕੈਪਟਨ ਚੁਣਿਆ ਗਿਆ। ਈਸ਼ਾਨੀ ਨੂੰ ਕੈਪਟਨ ਤੇ ਮਾਧਵੀ ਮਿੱਤਲ ਨੂੰ ਸੈਫਾਇਰ ਹਾਊਸ ਦਾ ਵਾਈਸ ਕੈਪਟਨ ਚੁਣਿਆ ਗਿਆ। ਚੋਣ ਟੀਮ ਦੇ ਆਗੂਆਂ ਹਰਮਿੰਦਰ ਸਿੰਘ ਅਤੇ ਅਮਿੱਤ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀ ਕੌਂਸਲ ਦੇ ਹਰੇਕ ਮੈਂਬਰ ਦੀ ਚੋਣ ਉਨ੍ਹਾਂ ਦੀ ਯੋਗਤਾ ਤੇ ਰੁਚੀਆਂ ਦੇ ਆਧਾਰ ’ਤੇ ਕੀਤੀ ਗਈ ਸੀ। ਹੈੱਡ ਬੁਆਏ ਸ਼ਿਵੇਨ ਪੁਰੀ ਅਤੇ ਹੈੱਡ ਗਰਲ ਮੈਤ੍ਰੇਯ ਗੁਪਤਾ ਨੇ ਵਾਸਲ ਐਜੂਕੇਸ਼ਨ ਵੱਲੋਂ ਪੇਸ਼ ਕੀਤੇ ਗਏ ਵੱਖ-ਵੱਖ ਪ੍ਰੋਗਰਾਮਾਂ ਦੀ ਪ੍ਰਸ਼ੰਸਾ ਕੀਤੀ ਤੇ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਸਿੰਗਾਪੁਰ ਵਿਚ 12 ਦਿਨਾਂ ਦੇ ਸਮਰ ਕੈਂਪ ਬਾਰੇ ਵਿਸਥਾਰ ਵਿਚ ਗੱਲ ਕੀਤੀ। ਹੈੱਡ ਗਰਲ ਮੈਤ੍ਰੇਯ ਗੁਪਤਾ ਨੇ ਮਾਪਿਆਂ ਅਤੇ ਅਧਿਆਪਕਾਂ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਵਿਚ ਵਾਸਲ ਐਜੂਕੇਸ਼ਨ ਦੀ ਅਗਵਾਈ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ’ਤੇ ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਵਾਸਲ ਅਤੇ ਸੀ.ਈ.ਓ ਰਾਘਵ ਵਾਸਲ ਨੇ ਚੁਣੇ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ।