ਬੀਬੀ ਮਹਿੰਦਰ ਕੌਰ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ
ਭੰਗਾਲਾ, 10 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਬੀਬੀ ਮਹਿੰਦਰ ਕੌਰ ਮੰਝਪੁਰ ਪਤਨੀ ਸਵਰਗੀ ਚਰਨ ਸਿੰਘ ਮੰਝਪੁਰ ਜੋ ਪ੍ਰਮਾਤਮਾ ਵਲੋਂ ਬਖ਼ਸ਼ੀ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦਾ ਕਰਦੇ ਹੋਏ 14 ਜੂਨ 2026 ਨੂੰ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ਵਿਚ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦੇ ਕਲਸ਼ ਲੈ ਕੇ ਉਨ੍ਹਾਂ ਦੇ ਪੋਤਰੇ ਗੁਰਜੀਤ ਸਿੰਘ ਅਮਰੀਕਾ ਅਤੇ ਜੰਗਵੀਰ ਸਿੰਘ ਆਸਟ੍ਰੇਲੀਆ ਪਿੰਡ ਮੰਝਪੁਰ ਤਹਿਸੀਲ ਮੁਕੇਰੀਆਂ ਪਹੁੰਚੇ।
ਭੰਗਾਲਾ, 10 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਬੀਬੀ ਮਹਿੰਦਰ ਕੌਰ ਮੰਝਪੁਰ ਪਤਨੀ ਸਵਰਗੀ ਚਰਨ ਸਿੰਘ ਮੰਝਪੁਰ ਜੋ ਪ੍ਰਮਾਤਮਾ ਵਲੋਂ ਬਖ਼ਸ਼ੀ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦਾ ਕਰਦੇ ਹੋਏ 14 ਜੂਨ 2026 ਨੂੰ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ਵਿਚ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦੇ ਕਲਸ਼ ਲੈ ਕੇ ਉਨ੍ਹਾਂ ਦੇ ਪੋਤਰੇ ਗੁਰਜੀਤ ਸਿੰਘ ਅਮਰੀਕਾ ਅਤੇ ਜੰਗਵੀਰ ਸਿੰਘ ਆਸਟ੍ਰੇਲੀਆ ਪਿੰਡ ਮੰਝਪੁਰ ਤਹਿਸੀਲ ਮੁਕੇਰੀਆਂ ਪਹੁੰਚੇ। ਇਸ ਮੌਕੇ ਉਪਰੰਤ ਸੁਖਮਨੀ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਇਕਬਾਲ ਸਿੰਘ ਯੂ.ਐਸ.ਏ., ਇੰਜੀਨੀਅਰ ਮੇਹਰ ਸਿੰਘ ਸੈਣੀ ਯੂ.ਐਸ.ਏ., ਜਥੇਦਾਰ ਹਰਬੰਸ ਸਿੰਘ ਮੰਝਪੁਰ, ਰੇਸ਼ਮ ਸਿੰਘ ਯੂ.ਐਸ.ਏ., ਬੀਬਾ ਹਰਬੰਸ ਕੌਰ ਅਤੇ ਬੀਬਾ ਸੁਰਿੰਦਰ ਕੌਰ ਯੂ.ਐਸ.ਏ. ਦੇ ਗ੍ਰਹਿ ਵਿਖੇ ਪਹੁੰਚਣ ’ਤੇ ਪਿੰਡ ਮੰਝਪੁਰ ਵਿਖੇ ਅੰਤਿਮ ਅਰਦਾਸ ਤੇ ਭੋਗ ਪਾਏ ਗਏ। ਇਸ ਮੌਕੇ ਭਾਈ ਸਾਹਿਬ ਭਾਈ ਜਸਵੰਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਅਤੇ ਜਥੇਦਾਰ ਖੜਕ ਸਿੰਘ ਪਠਾਨਕੋਟ ਵਲੋਂ ਬਹੁਤ ਹੀ ਰਸ-ਭਿੰਨੀ ਕਥਾ ਸੰਗਤਾਂ ਨੂੰ ਸਰਵਣ ਕਰਵਾਈ। ਸਟੇਜ ਸੈਕਟਰੀ ਦੀ ਭੂਮਿਕਾ ਇੰਜੀਨੀਅਰ ਸਤਨਾਮ ਸਿੰਘ ਧਨੋਆ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ। ਕਰਨੈਲ ਸਿੰਘ ਪੰਡੋਲੀ ਮੈਂਬਰ ਐਸ.ਜੀ.ਪੀ.ਸੀ. ਨੇ ਪਰਿਵਾਰ ਵਲੋਂ ਧੰਨਵਾਦ ਕੀਤਾ ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਕੁਲਦੀਪ ਕੌਰ ਟੋਹਰਾ (ਪੁੱਤਰੀ ਗੁਰਚਰਨ ਸਿੰਘ ਟੋਹਰਾ) ਮੈਂਬਰ ਸ਼੍ਰੋਮਣੀ ਕਮੇਟੀ, ਅਮਰੀਕ ਸਿੰਘ ਸ਼ਾਹਪੁਰ ਮੈਂਬਰ ਐਸ.ਜੀ.ਪੀ.ਸੀ., ਗੁਰਵਿੰਦਰ ਸਿੰਘ ਸ਼ਾਮਪੁਰ ਮੈਂਬਰ ਐੱਸ.ਜੀ.ਪੀ.ਸੀ. ਪਹੁੰਚੇ। ਇਸ ਮੌਕੇ ਸੰਤਾਂ ਸਿੰਘ ਉਮੇਦਪੁਰੀ ਸਾਹਨੇਵਾਲ ਸੀਨੀਅਰ ਅਕਾਲੀ ਨੇਤਾ ਸੀਨੀਅਰ ਨੇਤਾ, ਹਰਬੰਸ ਸਿੰਘ ਸਿੱਧਮਾ ਗੁਰਦਾਸਪੁਰ ਸੀਨੀਅਰ ਨੇਤਾ , ਜਸਵੀਰ ਸਿੰਘ ਘੁੰਮਣ ਸੀਨੀਅਰ ਨੇਤਾ, ਜੰਗੀ ਲਾਲ ਮਹਾਜਨ ਵਿਧਾਇਕ ਮੁਕੇਰੀਆਂ, ਜਥੇਦਾਰ ਕਿਰਪਾਲ ਸਿੰਘ ਗੇਰਾ, ਮਾਸਟਰ ਰਮੇਸ਼ ਚੰਦਰ ਸੀਨੀਅਰ ਕਾਂਗਰਸੀ ਨੇਤਾ ਮੁਕੇਰੀਆਂ, ਬੀਬੀ ਮਹਿੰਦਰ ਕੌਰ ਸਾਬਕਾ ਮੰਤਰੀ, ਗੁਰਮੀਤ ਸਿੰਘ ਦੇਵੀਦਾਸ, ਅਮਰਜੀਤ ਸਿੰਘ ਢਾਡੇਕਟਾਵਲ, ਮੈਡਮ ਇੰਦੂ ਬਾਲਾ ਸਾਬਕਾ ਵਿਧਾਇਕਾ ਮੁਕੇਰੀਆ, ਤਰਸੇਮ ਸਿੰਘ ਜੱਸੋਵਾਲ ਗੜ੍ਹਸ਼ੰਕਰ, ਅਜੇ ਕੌਂਸਲ ਸੇਠੂ ਮੁਕੇਰੀਆਂ ਭਾਜਪਾ ਨੇਤਾ, ਠਾਕੁਰ ਰਘੂਨਾਥ ਸਿੰਘ ਝੇੜੀਆਂ, ਸੌਦਾਗਰ ਸਿੰਘ ਚਨੌਰ, ਲਖਵਿੰਦਰ ਸਿੰਘ, ਲਖਵਿੰਦਰ ਸਿੰਘ ਲੱਖੀ, ਜਗਜੀਤ ਸਿੰਘ ਛੰਨੀ ਨੰਦ ਸਿੰਘ, ਰਵਿੰਦਰ ਸਿੰਘ ਪਾੜਾ ਸਰਪੰਚ, ਮਾਸਟਰ ਨਰਿੰਦਰ ਸਿੰਘ ਗੋਲੀ ਪ੍ਰਧਾਨ ਪੈਨਸ਼ਨ ਯੂਨੀਅਨ, ਮਨਜੀਤ ਸਿੰਘ ਪਲਾਕੀ ਪੈਨਸ਼ਨ ਯੂਨੀਅਨ, ਸਰਵਣ ਸਿੰਘ ਕੋਟਲੀ, ਬਲਵਿੰਦਰ ਸਿੰਘ ਬਿਜਲੀ ਬੋਰਡ, ਮੇਜਰ ਸਿੰਘ ਮਹਿਤਪੁਰ, ਗੁਰਜਿੰਦਰ ਸਿੰਘ ਤੇ ਹੋਰ ਹਾਜ਼ਰ ਸਨ।