14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਕਾਂਗਰਸ ਦਾ ਪੰਜਾਬ ’ਚ ਵੱਧਦਾ ਗਰਾਫ਼ ਦੇਖ ਕੇ ਵਿਰੋਧੀ ਬੌਖਲਾਏ - ਮੰਗਲੇਸ਼ ਕੁਮਾਰ ਜੱਜ

ਮੁਕੇਰੀਆਂ, 13 ਅਗਸਤ (ਰਾਮਗੜ੍ਹੀਆ)- ਕਾਂਗਰਸ ਪਾਰਟੀ ਦਾ ਪੰਜਾਬ ਅੰਦਰ ਗਰਾਫ਼ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਜਿਸ ਤੋਂ ਵਿਰੋਧੀ ਬੌਖਲਾਹਟ ਵਿਚ ਨਜ਼ਰ ਆ ਰਹੇ ਹਨ। ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਮੰਗਲੇਸ਼ ਕੁਮਾਰ ਜੱਜ ਨੇ ਗੱਲਬਾਤ ਕਰਦਿਆਂ ਕੀਤਾ।

ਮੰਗਲੇਸ਼ ਕੁਮਾਰ ਜੱਜ। 14-08-2026
ਮੁਕੇਰੀਆਂ, 13 ਅਗਸਤ (ਰਾਮਗੜ੍ਹੀਆ)- ਕਾਂਗਰਸ ਪਾਰਟੀ ਦਾ ਪੰਜਾਬ ਅੰਦਰ ਗਰਾਫ਼ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਜਿਸ ਤੋਂ ਵਿਰੋਧੀ ਬੌਖਲਾਹਟ ਵਿਚ ਨਜ਼ਰ ਆ ਰਹੇ ਹਨ। ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਮੰਗਲੇਸ਼ ਕੁਮਾਰ ਜੱਜ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ‘ਆਪ’ ਸਰਕਾਰ ਵਲੋਂ ਲੋਕਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਖ਼ਿਲਾਫ਼ ਆਵਾਜ਼ ਉਠਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਮਿਹਨਤ ਸਦਕਾ ਅੱਜ ਪੰਜਾਬ ਦੇ ਲੋਕ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ। ਸ੍ਰੀ ਮੰਗਲੇਸ਼ ਕੁਮਾਰ ਜੱਜ ਨੇ ਕਿਹਾ ਕਿ ‘ਆਪ’ ਸਰਕਾਰ ਲੋਕਾਂ ਨੂੰ ਝੂਠੇ ਸਬਜ਼ਬਾਗ ਦਿਖਾ ਕੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਪੰਜਾਬ ਦੇ ਲੋਕਾਂ ਨੂੰ ਆਪਣੇ ਲਾਲਚ ਵਿਚ ਨਹੀਂ ਫਸਾ ਸਕਦੀ। ਉਨ੍ਹਾਂ ਕਿਹਾ ਪੰਜਾਬ ਦੇ ਲੋਕ ਪੜ੍ਹੇ ਲਿਖੇ ਹਨ ਅਤੇ ਉਹ ਆਪਣਾ ਭਲਾ, ਬੁਰਾ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ ਪੰਜਾਬ ਦਾ ਨੌਜਵਾਨ ਸੜਕਾਂ ’ਤੇ ਰੁਲ ਰਿਹਾ ਹੈ ਜਿਸ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਪੂਰੀ ਤਰ੍ਹਾਂ ਨਾਲ ਅਣਦੇਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਪੰਜਾਬ ਦੇ ਅਣਖੀ ਲੋਕ ਖ਼ੁਦ ਮਿਹਨਤ ਕਰਕੇ ਜੀਵਨ ਬਤੀਤ ਵਿਚ ਵਿਸ਼ਵਾਸ ਰੱਖਦੇ ਹਨ ਨਾ ਕਿ ਮੁਫ਼ਤ ਵਿਚ ਮਿਲ ਰਹੀਆਂ ਸੇਵਾਵਾਂ ਨਾਲ। ਉਨ੍ਹਾਂ ਕਿਹਾ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨੂੰ ਸੱਤਾ ਵਿਚ ਲਿਆ ਕੇ ਵਿਰੋਧੀਆਂ ਵਲੋਂ ਕੀਤੇ ਜਾ ਰਹੀ ਧੱਕੇਸ਼ਾਹੀ ਦਾ ਜਵਾਬ ਦੇਣਗੇ।
ਪਿਛਲੀ ਖ਼ਬਰ ਬੀ.ਸੀ. ਵਿਚ ਅਜੇ ਵੀ 100 ਤੋਂ ਵੱਧ ਜੰਗਲੀ ਅੱਗਾਂ ਸਰਗਰਮ - ਸੂਬੇ ਦੀ ਐਮਰਜੈਂਸੀ ਕਾਰਵਾਈ ਦੀ ਹੋਵੇਗੀ ਸਮੀਖਿਆ ਅਗਲੀ ਖ਼ਬਰ ਠੰਡਲ ਤੇ ਹੋਰਨਾਂ ਵਲੋਂ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।