18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਮਨਿਸਟਰੀਅਲ ਕਰਮਚਾਰੀ ਸਾਂਝੇ ਫ਼ਰੰਟ ਵਲੋਂ ਮਿੰਨੀ ਸਕੱਤਰੇਤ ਸਾਹਮਣੇ ਰੋਸ ਰੈਲੀ ਅੱਜ

ਹੁਸ਼ਿਆਰਪੁਰ, 17 ਅਗਸਤ (ਬਲਜਿੰਦਰਪਾਲ ਸਿੰਘ)- ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵਲੋਂ ਸੂਬਾ ਕਮੇਟੀ ਦੀ ਕਾਲ ’ਤੇ ਅੱਜ ਪੰਜਾਬ ਭਰ ਦੇ ਦਫ਼ਤਰਾਂ ਤੇ ਚੰਡੀਗੜ੍ਹ ਸਥਿਤ ਡਾਇਰੈਕਟੋਰੇਟ ਦਫ਼ਤਰਾਂ ਦੇ ਮਨਿਸਟੀਰੀਅਲ ਕਰਮਚਾਰੀਆਂ ਵਲੋਂ ਕਲਮ ਛੋੜ ਹੜਤਾਲ ਕੀਤੀ ਗਈ। ਹੁਸ਼ਿਆਰਪੁਰ ਜ਼ਿਲ੍ਹੇ ’ਚ ਹੜਤਾਲ ਕਰਨ ਵਾਲੇ ਮੁੱਖ ਦਫ਼ਤਰਾਂ ’ਚ ਸਿੱਖਿਆ ਵਿਭਾਗ ਦੇ ਦਫ਼ਤਰ, ਡੀ.

ਅਜੀਤ ਡੈਸਕ 18-08-2026
ਹੁਸ਼ਿਆਰਪੁਰ, 17 ਅਗਸਤ (ਬਲਜਿੰਦਰਪਾਲ ਸਿੰਘ)- ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵਲੋਂ ਸੂਬਾ ਕਮੇਟੀ ਦੀ ਕਾਲ ’ਤੇ ਅੱਜ ਪੰਜਾਬ ਭਰ ਦੇ ਦਫ਼ਤਰਾਂ ਤੇ ਚੰਡੀਗੜ੍ਹ ਸਥਿਤ ਡਾਇਰੈਕਟੋਰੇਟ ਦਫ਼ਤਰਾਂ ਦੇ ਮਨਿਸਟੀਰੀਅਲ ਕਰਮਚਾਰੀਆਂ ਵਲੋਂ ਕਲਮ ਛੋੜ ਹੜਤਾਲ ਕੀਤੀ ਗਈ। ਹੁਸ਼ਿਆਰਪੁਰ ਜ਼ਿਲ੍ਹੇ ’ਚ ਹੜਤਾਲ ਕਰਨ ਵਾਲੇ ਮੁੱਖ ਦਫ਼ਤਰਾਂ ’ਚ ਸਿੱਖਿਆ ਵਿਭਾਗ ਦੇ ਦਫ਼ਤਰ, ਡੀ.ਸੀ. ਦਫ਼ਤਰ, ਐੱਸ.ਡੀ.ਐਮ. ਦਫ਼ਤਰ, ਸਿੰਚਾਈ ਵਿਭਾਗ, ਪੀ.ਡਬਲਯੂ.ਡੀ., ਬਾਗ਼ਬਾਨੀ ਵਿਭਾਗ, ਖੇਤੀਬਾੜੀ ਵਿਭਾਗ, ਸਿਵਲ ਸਰਜਨ ਦਫ਼ਤਰ, ਜ਼ਿਲ੍ਹਾ ਉਦਯੋਗ ਕੇਂਦਰ ਦਫ਼ਤਰ, ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ, ਆਬਕਾਰੀ ਵਿਭਾਗ, ਆਈ.ਟੀ.ਆਈ., ਖ਼ਜ਼ਾਨਾ ਵਿਭਾਗ, ਪੋਲੀਟੈਕਨੀਕਲ ਆਦਿ ਦੇ ਕਰਮਚਾਰੀ ਸ਼ਾਮਲ ਹੋਏ। ਜ਼ਿਲ੍ਹਾ ਪ੍ਰਧਾਨ ਅਨੀਰੁੱਧ ਮੋਦਗਿਲ ਨੇ ਕਿਹਾ ਕਿ ਇਹ ਕਰਮਚਾਰੀ ਪੁਰਾਣੀ ਪੈਨਸ਼ਨ ਦੀ ਬਹਾਲੀ, ਬੰਦ ਕੀਤੇ ਭੱਤਿਆਂ ਨੂੰ ਮੁੜ ਬਹਾਲ ਕਰਨਾ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਹੜਤਾਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹੜਤਾਲ ਕਰਨ ਲਈ ਦੀਪਕ ਸ਼ਰਮਾ ਡੀ.ਸੀ. ਦਫ਼ਤਰ, ਧਰਮਿੰਦਰ ਕੁਮਾਰ, ਸੰਜੀਵ ਕੁਮਾਰ ਸਿਵਲ ਸਰਜਨ, ਪੁਸ਼ਪਿੰਦਰ ਪਠਾਨੀਆ ਖ਼ਜ਼ਾਨਾ ਦਫ਼ਤਰ, ਹਰਕਮਲ ਸਿੰਘ ਪੀ.ਡਬਲਿਯੂ ਵਿਭਾਗ, ਸੰਦੀਪ ਸੰਧੀ, ਮੰਗਲ ਸਿੰਘ ਸਿੰਚਾਈ ਵਿਭਾਗ, ਪ੍ਰਭ ਸਿੰਘ, ਵਿਨੇ ਕੁਮਾਰ ਆਬਕਾਰੀ ਵਿਭਾਗ, ਅਮਨਦੀਪ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ, ਵਿਕਰਮਜੀਤ ਸਿੰਘ ਆਹਲੂਵਾਲੀਆ ਸਿੱਖਿਆ ਵਿਭਾਗ, ਡਿੰਪਲ ਕੁਮਾਰ ਆਯੁਰਵੈਦਿਕ ਦਫ਼ਤਰ ਨੇ ਹੜਤਾਲ ਦੌਰਾਨ ਆਪਣੇ ਦਫ਼ਤਰਾਂ ਨੂੰ ਮੁਕੰਮਲ ਤੌਰ ’ਤੇ ਲਾਗੂ ਕੀਤਾ। ਪ੍ਰਧਾਨ ਅਨੀਰੁੱਧ ਮੋਦਗਿਲ ਨੇ ਕਿਹਾ ਕਿ ਇਹ ਹੜਤਾਲ 18 ਅਗਸਤ ਤੱਕ ਜਾਰੀ ਰਹੇਗੀ ਤੇ ਮਨਿਸਟਰੀਅਲ ਕਰਮਚਾਰੀ ਸਾਂਝੇ ਫ਼ਰੰਟ ਵਲੋਂ 11 ਵਜੇ ਮਿੰਨੀ ਸਕੱਤਰੇਤ ਦੇ ਸਾਹਮਣੇ ਰੋਸ ਰੈਲੀ ਕੀਤੀ ਜਾਵੇਗੀ।
ਪਿਛਲੀ ਖ਼ਬਰ ਵਾਜਪਾਈ ਦੇ ਆਦਰਸ਼ ਅੱਜ ਵੀ ਦੇਸ਼ ਲਈ ਪ੍ਰੇਰਨਾਸ੍ਰੋਤ- ਖੰਨਾ ਅਗਲੀ ਖ਼ਬਰ ਰਾਮ-ਲੀਲ੍ਹਾ ਦੁਸ਼ਹਿਰਾ ਕਮੇਟੀ ਗੜ੍ਹਦੀਵਾਲਾ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।