18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਵਾਜਪਾਈ ਦੇ ਆਦਰਸ਼ ਅੱਜ ਵੀ ਦੇਸ਼ ਲਈ ਪ੍ਰੇਰਨਾਸ੍ਰੋਤ- ਖੰਨਾ

ਹੁਸ਼ਿਆਰਪੁਰ, 17 ਅਗਸਤ (ਹਰਪ੍ਰੀਤ ਕੌਰ)- ਸਾਬਕਾ ਪ੍ਰਧਾਨ ਮੰਤਰੀ ਸਵਰਗੀ ਅਟਲ ਬਿਹਾਰੀ ਵਾਜਪਾਈ ਦੀ ਬਰਸੀ ਮੌਕੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਖੰਨਾ ਨੇ ਵਾਜਪਾਈ ਦੀ ਤਸਵੀਰ ’ਤੇ ਫੁੱਲਮਾਲਾ ਭੇਟ ਕਰਦਿਆਂ ਉਨ੍ਹਾਂ ਦੇ ਰਾਸ਼ਟਰ ਨਿਰਮਾਣ ਵਿਚ ਦਿੱਤੇ ਯੋਗਦਾਨ ਨੂੰ ਯਾਦ ਕੀਤਾ।

ਅਜੀਤ ਡੈਸਕ 18-08-2026
ਹੁਸ਼ਿਆਰਪੁਰ, 17 ਅਗਸਤ (ਹਰਪ੍ਰੀਤ ਕੌਰ)- ਸਾਬਕਾ ਪ੍ਰਧਾਨ ਮੰਤਰੀ ਸਵਰਗੀ ਅਟਲ ਬਿਹਾਰੀ ਵਾਜਪਾਈ ਦੀ ਬਰਸੀ ਮੌਕੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਖੰਨਾ ਨੇ ਵਾਜਪਾਈ ਦੀ ਤਸਵੀਰ ’ਤੇ ਫੁੱਲਮਾਲਾ ਭੇਟ ਕਰਦਿਆਂ ਉਨ੍ਹਾਂ ਦੇ ਰਾਸ਼ਟਰ ਨਿਰਮਾਣ ਵਿਚ ਦਿੱਤੇ ਯੋਗਦਾਨ ਨੂੰ ਯਾਦ ਕੀਤਾ। ਖੰਨਾ ਨੇ ਕਿਹਾ ਕਿ ਸ੍ਰੀ ਵਾਜਪਾਈ ਕੇਵਲ ਭਾਜਪਾ ਦੇ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਲੋਕਪ੍ਰਿਯ ਪ੍ਰਧਾਨ ਮੰਤਰੀ ਸਨ। ਉਨ੍ਹਾਂ ਨੇ ਦੇਸ਼ ਦੇ ਵਿਕਾਸ ਤੇ ਰਾਸ਼ਟਰੀ ਗੌਰਵ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਅਤੇ ਉਨ੍ਹਾਂ ਦੀ ਅਗਵਾਈ ਹੇਠ ਭਾਰਤ ਨੇ ਵਿਸ਼ਵ ਮੰਚ ’ਤੇ ਆਪਣੀ ਇਕ ਮਜ਼ਬੂਤ ਪਛਾਣ ਕਾਇਮ ਕੀਤੀ। ਉਨ੍ਹਾਂ ਕਿਹਾ ਕਿ ਵਾਜਪਾਈ ਦੁਆਰਾ ਸ਼ੁਰੂ ਕੀਤੇ ਲੋਕਪੱਖੀ ਪ੍ਰਾਜੈਕਟਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦਾ ਜੀਵਨ ਰਾਸ਼ਟਰ ਸੇਵਾ, ਤਿਆਗ ਤੇ ਸਮਰਪਣ ਦੀ ਉਦਾਹਰਨ ਹੈ ਜਿਸ ਤੋਂ ਅੱਜ ਦੀ ਪੀੜ੍ਹੀ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਦੋ ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਭਾਜਪਾ ਨੇਤਾ ਰਿੰਕੂ ਚਾਂਦਪੁਰੀ, ਸਾਬਕਾ ਸਰਪੰਚ ਰਮਨ, ਸੰਜੀਵ ਕਟਾਰੀਆ, ਡਾ. ਸੋਨੀ ਬੋੜਾ, ਵੀਰ ਬਹਾਦੁਰ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਸ਼ੇਨਗੇਨ ਵੀਜ਼ੇ ’ਤੇ ਯੂਰਪ ਦੇ 29 ਦੇਸ਼ਾਂ ’ਚ ਘੁੰਮਣ ਦਾ ਸੁਨਹਿਰੀ ਮੌਕਾ- ਗੈਵੀ ਕਲੇਰ ਅਗਲੀ ਖ਼ਬਰ ਮਨਿਸਟਰੀਅਲ ਕਰਮਚਾਰੀ ਸਾਂਝੇ ਫ਼ਰੰਟ ਵਲੋਂ ਮਿੰਨੀ ਸਕੱਤਰੇਤ ਸਾਹਮਣੇ ਰੋਸ ਰੈਲੀ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।