19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਜੀ.ਆਰ.ਡੀ ਨਰਸਿੰਗ ਕਾਲਜ ਟਾਂਡਾ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਜਾਗਰੂਕਤਾ ਸੈਮੀਨਾਰ

ਟਾਂਡਾ ਉੜਮੁੜ, 18 ਅਗਸਤ (ਭਗਵਾਨ ਸਿੰਘ ਸੈਣੀ)- ਜੀ. ਆਰ.

ਜੀ.ਆਰ.ਡੀ. ਨਰਸਿੰਗ ਕਾਲਜ ਟਾਂਡਾ ਵਿਚ ਨਸ਼ਾ ਮੁਕਤ ਅਭਿਆਨ ਦੇ ਕਰਾਏ ਗਏ ਸੈਮੀਨਾਰ ਦੇ ਦ੍ਰਿਸ਼। ਤਸਵੀਰ : ਭਗਵਾਨ ਸਿੰਘ ਸੈਣੀ 19-08-2026
ਟਾਂਡਾ ਉੜਮੁੜ, 18 ਅਗਸਤ (ਭਗਵਾਨ ਸਿੰਘ ਸੈਣੀ)- ਜੀ.ਆਰ.ਡੀ ਸਿੱਖਿਆ ਸੰਸਥਾਵਾਂ ਦੇ ਚੇਅਰਪਰਸਨ ਪ੍ਰਦੀਪ ਕੌਰ, ਐਮ.ਡੀ ਬਿਕਰਮ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਮੈਨੇਜਰ ਸਰਬਜੀਤ ਸਿੰਘ ਮੋਮੀ ਦੀ ਅਗਵਾਈ ਤੇ ਪ੍ਰਿੰਸੀਪਲ ਰੇਨੂ ਬਾਲਾ ਦੀ ਦੇਖ-ਰੇਖ ਹੋਏ ਇਸ ਸੈਮੀਨਾਰ ਦੇ ਦੌਰਾਨ ਵੱਖ-ਵੱਖ ਵਿਦਿਆਰਥਣਾਂ ਨੇ ਭਾਸ਼ਣ , ਕਵਿਤਾਵਾਂ ਤੇ ਪੋਸਟਰ ਮੇਕਿੰਗ ਦੇ ਮਾਧਿਅਮ ਰਾਹੀਂ ਇਸ ਬੁਰਾਈ ਨੂੰ ਖਤਮ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਸੰਸਥਾ ਦੇ ਮੈਨੇਜਰ ਸਰਬਜੀਤ ਸਿੰਘ ਮੋਮੀ ਨੇ ਕਿਹਾ ਕਿ ਅੱਜ ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੇ ਨੌਜਵਾਨਾਂ ਨੂੰ ਉਜਾੜ ਕੇ ਰੱਖ ਦਿੱਤਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਚਲਾਏ ਗਏ ਇਸ ਅਭਿਆਨ ਦਾ ਮੁੱਖ ਮਕਸਦ ਇਹੀ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਭੈੜੀ ਅਲਾਮਤ ਤੋਂ ਬਚਾਇਆ ਜਾਵੇ ਤਾਂ ਹੀ ਸਾਡਾ ਆਉਣ ਵਾਲਾ ਭਵਿੱਖ ਸੁਰੱਖਿਅਤ ਰਹਿ ਸਕੇਗਾ। ਇਸ ਮੌਕੇ ਭਾਸ਼ਣ ਪ੍ਰਤਿਯੋਗਿਤਾ ਅਤੇ ਕਵਿਤਾਵਾਂ ਮੁਕਾਬਲਿਆਂ ਵਿੱਚ ਪਹਿਲੇ ਦੂਸਰੇ ਤੇ ਤੀਸਰੇ ਸਥਾਨ ’ਤੇ ਰਹਿਣ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਰੇਨੂ ਬਾਲਾ, ਪ੍ਰਿੰਸੀਪਲ ਅਮਨਦੀਪ ਕੌਰ ਢਿੱਲੋ, ਐਡਮਿਸ਼ਨ ਸੈਲ ਇੰਚਾਰਜ ਮੈਡਮ ਲਵਲੀ ਸੈਣੀ, ਗੁਰਮੀਤ ਸਿੰਘ ਲੁਧਿਆਣਾ, ਗਗਨਦੀਪ ਕੌਰ, ਡਾ. ਤਵਲੀਨ ਕੌਰ, ਬਲਜੀਤ ਕੌਰ, ਦਲਜਿੰਦਰ ਕੌਰ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਲਖਵਿੰਦਰ ਕੌਰ, ਮਨਜੀਤ ਕੌਰ ,ਮਨਜੀਤ ਕੌਰ, ਹਰਲੀਨ ਕੌਰ, ਕਸ਼ਮੀਰ ਕੌਰ, ਆਂਚਲ ਸੈਣੀ, ਪਰਮਜੀਤ ਸਿੰਘ, ਸਮੂਹ ਕਾਲਜ ਜੀ.ਆਰ.ਡੀ. ਦੀ ਇੰਟਰਨੈਸ਼ਨਲ ਸਕੂਲ ਦੇ ਸਟਾਫ ਮੈਂਬਰ ਵੀ ਮੌਜੂਦ ਸਨ।
ਪਿਛਲੀ ਖ਼ਬਰ ਪਿੰਡ ਮਹਿੰਦੀਪੁਰ ਵਿਖੇ ਥਰਡ ਆਈ ਵੈਲਫੇਅਰ ਸੁਸਾਇਟੀ ਨੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਵਿਕਾਸ ਮਹਿਤਾ ਬਣੇ ਏ.ਐੱਸ.ਆਈ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।