21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਤੀਆਂ ਦਾ ਤਿਉਹਾਰ ਮਨਾਇਆ

ਪੱਸੀ ਕੰਢੀ, 20 ਅਗਸਤ (ਜਗਤਾਰ ਸਿੰਘ ਰਜਪਾਲਮਾ)- ਗੜ੍ਹਦੀਵਾਲਾ ਦੇ ਨੇੜਲੇ ਪਿੰਡ ਕਾਲਰਾ ਤੋਂ ਬਡਿਆਲ ਰੋਡ ’ਤੇ ਸਥਿਤ ‘ਦਾ ਕੈਂਬਰਿਜ ਅਰਥ ਸਕੂਲ’ ਵਿਖੇ ਪ੍ਰਿੰਸੀਪਲ ਕੁਲਜੀਤ ਕੌਰ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪੂਜਾ ਓਹਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਅਜੀਤ ਡੈਸਕ 21-08-2026
ਪੱਸੀ ਕੰਢੀ, 20 ਅਗਸਤ (ਜਗਤਾਰ ਸਿੰਘ ਰਜਪਾਲਮਾ)- ਗੜ੍ਹਦੀਵਾਲਾ ਦੇ ਨੇੜਲੇ ਪਿੰਡ ਕਾਲਰਾ ਤੋਂ ਬਡਿਆਲ ਰੋਡ ’ਤੇ ਸਥਿਤ ‘ਦਾ ਕੈਂਬਰਿਜ ਅਰਥ ਸਕੂਲ’ ਵਿਖੇ ਪ੍ਰਿੰਸੀਪਲ ਕੁਲਜੀਤ ਕੌਰ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪੂਜਾ ਓਹਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਸਕੂਲ ਅਧਿਆਪਕਾਵਾਂ ਵਲੋਂ ਸਭਿਆਚਾਰਕ ਗੀਤ, ਗਿੱਧਾ, ਬੋਲਿਆ ਕਿੱਕਲੀ ਆਦਿ ਨਾਲ ਮਨੋਰੰਜਨ ਕੀਤਾ ਗਿਆ। ਇਸ ਮੌਕੇ ਰਵਾਇਤੀ ਫ਼ੁਲ ਪਰਾਂਦੇ ਅਤੇ ਮੱਥੇ ਟਿੱਕੇ ਲਗਾ ਕੇ ਨੱਚਦੇ ਗਾਉਂਦਿਆਂ ਉਨ੍ਹਾਂ ਭਰਪੂਰ ਅਨੰਦ ਮਾਣਿਆ। ਇਸ ਮੌਕੇ ਉਨ੍ਹਾਂ ਵਲੋਂ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਸਭਿਆਚਾਰ ਤੇ ਵਿਰਸੇ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਪੂਜਾ ਓਹਰੀ ਨੇ ਕਿਹਾ ਕਿ ਪਿਛਲੇ ਸਮੇਂ ’ਚ ਸਾਰੇ ਰੁਝੇਵੇਂ ਛੱਡ ਕੇ ਇਕੱਠਿਆਂ ਹੋਣ ਦਾ ਵੱਖਰਾ ਨਜ਼ਾਰਾ ਹੁੰਦਾ ਸੀ। ਸਾਨੂੰ ਆਪਣੇ ਸਭਿਆਚਾਰ ਤੇ ਵਿਰਸੇ ਨੂੰ ਯਾਦ ਰੱਖਣ ਲਈ ਅਜਿਹੇ ਤਿਉਹਾਰ ਜ਼ਰੂਰ ਮਨਾਉਣੇ ਚਾਹੀਦੇ ਹਨ। ਇਸ ਮੌਕੇ ਕੋਮਲਪ੍ਰੀਤ ਕੌਰ, ਤਾਨੀਆ, ਗੁਰਵਿੰਦਰ ਕੌਰ, ਰਿਚਾ, ਪਾਇਲ, ਲਵਦੀਪ ਕੌਰ, ਅਮਨਦੀਪ ਕੌਰ, ਹਰਜੀਤ ਕੌਰ, ਸੁਰਿੰਦਰ ਕੌਰ, ਪ੍ਰਦੀਪ ਕੌਰ, ਪੂਜਾ ਸ਼ਰਮਾ, ਸਿਮਰਨ ਕੌਰ, ਅਨੂ ਡਡਵਾਲ, ਰਾਮਾ ਠਾਕੁਰ, ਜਯੋਤੀ, ਮੋਨਿਕਾ ਰਾਣੀ, ਅਨੁਰਾਧਾ, ਸ਼ੈਲੀ, ਗੁਰਬੀਰ ਕੌਰ, ਪਲਵਿੰਦਰ ਕੌਰ, ਮੀਨਾਕਸ਼ੀ, ਸੰਦੀਪ ਅੱਤਰੀ, ਦੀਕਸ਼ਾ, ਕਿਰਨ ਸ਼ਰਮਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵੁੱਡਬਰੀ ਵਰਲਡ ਸਕੂਲ ਵਲੋਂ ਵਿਦਿਆਰਥੀਆਂ ਲਈ ‘ਸੇਫ਼ ਟੱਚ ਤੇ ਅਨਸੇਫ ਟੱਚ’ ਬਾਰੇ ਜਾਗਰੂਕਤਾ ਮੁਹਿੰਮ ਅਗਲੀ ਖ਼ਬਰ ਨੰਬਰਦਾਰਾਂ ਦਾ ਆਮ ਇਜਲਾਸ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।