ਵਿਧਾਇਕ ਘੁੰਮਣ ਵਲੋਂ ਪਿੰਡ ਬਾੜੀ ਕੈਰੀ ਪੱਤੀ ਨੂੰ 3 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਭੇਟ
ਤਲਵਾੜਾ, 22 ਅਗਸਤ (ਮਹਿਤਾ)- ਕਾਮਾਹੀ ਦੇਵੀ ਖੇਤਰ ਦੇ ਪਿੰਡ ਬਾੜੀ ਕੈਰੀ ਪੱਤੀ ਦੇ ਸਰਵਪੱਖੀ ਵਿਕਾਸ ਲਈ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ 3 ਲੱਖ ਰੁਪਏ ਦਾ ਚੈੱਕ ਸਬੰਧਿਤ ਸਰਪੰਚ ਕਮਲੇਸ਼ ਕੁਮਾਰੀ ਨੂੰ ਭੇਟ ਕੀਤਾ। ਇਸ ਮੌਕੇ ਸਰਪੰਚ ਕਮਲੇਸ਼ ਕੁਮਾਰੀ ਬਾੜੀ ਪੱਤੀ ਕੈਰੇ, ਪੰਚ ਸੁਨੀਤਾ ਦੇਵੀ, ਪੰਚ ਕਾਂਤਾ ਦੇਵੀ, ਪੰਚ ਰਤਨ ਚੰਦ, ਪੰਚ ਕਸ਼ਮੀਰ ਲਾਲ, ਪੰਚ ਹਰਦੀਪ ਸਿੰਘ, ਰਛਪਾਲ ਸਿੰਘ, ਬਲਾਕ ਸੰਮਤੀ ਮੈਂਬਰ ਮਹਿੰਦਰ ਸਿੰਘ, ਸਰਪੰਚ ਰਾਹੁਲ ਸ਼ਰਮਾ, ਕੁਲਦੀਪ ਕੁਮਾਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੋਂ ਇਲਾਵਾ ਸਮੂਹ ਪਿੰਡ ਵਾਸੀ ਹਾਜ਼ਰ ਸਨ।
ਅਜੀਤ ਡੈਸਕ
23-08-2026