30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਡੇਰਾ ਮਹਾਨਪੁਰੀ ਸਾਹਰੀ ਵਿਖੇ ਬਰਸੀ ਸਮਾਗਮ 1 ਨੂੰ

ਨਸਰਾਲਾ, 29 ਅਗਸਤ (ਸਤਵੰਤ ਸਿੰਘ ਥਿਆੜਾ)-ਡੇਰਾ ਮਹਾਨਪੁਰੀ ਸਾਹਰੀ ਵਿਖੇ ਬਾਬਾ ਮਾਹਨ ਦਾਸ ਦੇ ਜਨਮ ਦਿਨ ਸਬੰਧੀ ਡੇਰਾ ਮੁਖੀ ਬਾਬਾ ਬਲਵੀਰ ਦਾਸ ਦੀ ਸਰਪ੍ਰਸਤੀ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਸਮੂਹ ਇਲਾਕਾ ਤੇ ਪਿੰਡ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਸਬੰਧੀ ਡੇਰੇ ਅੰਦਰ ਪਿਛਲੇ ਦਿਨਾਂ ਤੋਂ ਲੜੀਵਾਰ ਅਖੰਡ ਪਾਠ ਚੱਲ ਰਹੇ ਹਨ। ਡੇਰੇ ਦੇ ਮੁੱਖ ਸੇਵਾਦਾਰ ਬਾਬਾ ਬਲਵੀਰ ਦਾਸ ਨੇ ਦੱਸਿਆ ਕਿ ਸਮਾਗਮਾਂ ਵਾਲੇ ਦਿਨ 1 ਸਤੰਬਰ ਦਿਨ ਮੰਗਲਵਾਰ ਨੂੰ ਚੱਲ ਰਹੀ ਲੜੀ ਦੇ ਪਾਠ ਦੇ ਭੋਗ ਪਾਏ ਜਾਣਗੇ, ਉਪਰੰਤ ਸਜੇ ਦੀਵਾਨਾਂ ਅੰਦਰ ਭਾਈ ਵਰਿੰਦਰ ਸਿੰਘ ਖੱਖ, ਭਾਈ ਮਨਜਿੰਦਰ ਸਿੰਘ ਸਮੇਤ ਹੋਰ ਆਏ ਹੋਏ ਸੰਤ ਮਹਾਂ-ਪੁਰਸ਼ ਤੇ ਕੀਰਤਨੀ ਜਥੇ ਆਪਣੇ ਮਨੋਹਰ ਬਚਨਾਂ ਤੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ।

ਅਜੀਤ ਡੈਸਕ 30-08-2026
ਨਸਰਾਲਾ, 29 ਅਗਸਤ (ਸਤਵੰਤ ਸਿੰਘ ਥਿਆੜਾ)-ਡੇਰਾ ਮਹਾਨਪੁਰੀ ਸਾਹਰੀ ਵਿਖੇ ਬਾਬਾ ਮਾਹਨ ਦਾਸ ਦੇ ਜਨਮ ਦਿਨ ਸਬੰਧੀ ਡੇਰਾ ਮੁਖੀ ਬਾਬਾ ਬਲਵੀਰ ਦਾਸ ਦੀ ਸਰਪ੍ਰਸਤੀ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਸਮੂਹ ਇਲਾਕਾ ਤੇ ਪਿੰਡ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਸਬੰਧੀ ਡੇਰੇ ਅੰਦਰ ਪਿਛਲੇ ਦਿਨਾਂ ਤੋਂ ਲੜੀਵਾਰ ਅਖੰਡ ਪਾਠ ਚੱਲ ਰਹੇ ਹਨ। ਡੇਰੇ ਦੇ ਮੁੱਖ ਸੇਵਾਦਾਰ ਬਾਬਾ ਬਲਵੀਰ ਦਾਸ ਨੇ ਦੱਸਿਆ ਕਿ ਸਮਾਗਮਾਂ ਵਾਲੇ ਦਿਨ 1 ਸਤੰਬਰ ਦਿਨ ਮੰਗਲਵਾਰ ਨੂੰ ਚੱਲ ਰਹੀ ਲੜੀ ਦੇ ਪਾਠ ਦੇ ਭੋਗ ਪਾਏ ਜਾਣਗੇ, ਉਪਰੰਤ ਸਜੇ ਦੀਵਾਨਾਂ ਅੰਦਰ ਭਾਈ ਵਰਿੰਦਰ ਸਿੰਘ ਖੱਖ, ਭਾਈ ਮਨਜਿੰਦਰ ਸਿੰਘ ਸਮੇਤ ਹੋਰ ਆਏ ਹੋਏ ਸੰਤ ਮਹਾਂ-ਪੁਰਸ਼ ਤੇ ਕੀਰਤਨੀ ਜਥੇ ਆਪਣੇ ਮਨੋਹਰ ਬਚਨਾਂ ਤੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਪ੍ਰੇਮ ਸਿੰਘ ਡਵਿੱਡਾ ਅਹਿਰਾਣਾਂ, ਰਾਣਾ ਕੋਟਲਾ, ਪ੍ਰੇਮਪਾਲ ਦਿੱਲੀ ਵਾਲੇ, ਮਨਜਿੰਦਰ ਸਿੰਘ, ਲੰਬੜਦਾਰ ਸੋਹਣ ਸਿੰਘ, ਰਾਜ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੜ੍ਹਸ਼ੰਕਰ ਨਗਰ ਕੌਂਸਲ ਨੇ ਸਵੱਛ ਭਾਰਤ ਅਭਿਆਨ ਚਲਾਇਆ ਅਗਲੀ ਖ਼ਬਰ ਵਿਧਾਇਕ ਘੁੰਮਣ ਵਲੋਂ 10 ਰੋਜ਼ਾ ਚਲਾਈ ਜਾਣ ਵਾਲੀ ਵਿਸ਼ੇਸ਼ ਸਫ਼ਾਈ ਮੁਹਿੰਮ ਦਾ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।