ਪਤਨੀ ਤੋਂ ਪ੍ਰੇਸ਼ਾਨ ਪਤੀ ਵਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ
ਮਾਹਿਲਪੁਰ, 30 ਅਗਸਤ (ਰਜਿੰਦਰ ਸਿੰਘ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਪਤਨੀ ਤੋਂ ਪ੍ਰੇਸ਼ਾਨ ਪਤੀ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦੇ ਦੋਸ਼ ’ਚ 5 ਵਿਅਕਤੀਆਂ ਨੂੰ ਨਾਮਜ਼ਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮਹਿੰਦਰ ਕੌਰ ਪਤਨੀ ਨਿਰਮਲ ਕੁਮਾਰ ਵਾਸੀ ਸੈਲਾ ਖ਼ੁਰਦ ਵੱਲੋਂ ਥਾਣਾ ਮਾਹਿਲਪੁਰ ਨੂੰ ਦਿੱਤੀ ਦਰਖਾਸਤ ’ਚ ਦੱਸਿਆ ਕਿ ਉਸ ਦਾ ਲੜਕਾ ਬਲਜਿੰਦਰ ਕੁਮਾਰ ਦੀ ਵਿਆਹ 15 ਮਾਰਚ 2017 ਨੂੰ ਮਨਦੀਪ ਕੌਰ ਪੁੱਤਰੀ ਨਿੰਦਰ ਸਿੰਘ ਵਾਸੀ ਦਦਿਆਲ ਨਾਲ ਹੋਈ ਸੀ।
ਮਾਹਿਲਪੁਰ, 30 ਅਗਸਤ (ਰਜਿੰਦਰ ਸਿੰਘ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਪਤਨੀ ਤੋਂ ਪ੍ਰੇਸ਼ਾਨ ਪਤੀ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦੇ ਦੋਸ਼ ’ਚ 5 ਵਿਅਕਤੀਆਂ ਨੂੰ ਨਾਮਜ਼ਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮਹਿੰਦਰ ਕੌਰ ਪਤਨੀ ਨਿਰਮਲ ਕੁਮਾਰ ਵਾਸੀ ਸੈਲਾ ਖ਼ੁਰਦ ਵੱਲੋਂ ਥਾਣਾ ਮਾਹਿਲਪੁਰ ਨੂੰ ਦਿੱਤੀ ਦਰਖਾਸਤ ’ਚ ਦੱਸਿਆ ਕਿ ਉਸ ਦਾ ਲੜਕਾ ਬਲਜਿੰਦਰ ਕੁਮਾਰ ਦੀ ਵਿਆਹ 15 ਮਾਰਚ 2017 ਨੂੰ ਮਨਦੀਪ ਕੌਰ ਪੁੱਤਰੀ ਨਿੰਦਰ ਸਿੰਘ ਵਾਸੀ ਦਦਿਆਲ ਨਾਲ ਹੋਈ ਸੀ। ਇਸ ਤੋਂ ਬਾਅਦ ਇਨ੍ਹਾਂ ਦੇ ਦੋ ਬੱਚੇ ਹੋਏ। ਉਸ ਨੇ ਦੱਸਿਆ ਕਿ ਮੇਰੇ ਲੜਕਾ ਬਲਜਿੰਦਰ ਕੁਮਾਰ ਅਤੇ ਨੂੰਹ ਮਨਦੀਪ ਕੌਰ ਦਾ ਆਪਸ ਵਿਚ ਘਰੇਲੂ ਝਗੜਾ ਰਹਿਣ ਕਰਕੇ ਮੇਰੀ ਨੂੰਹ ਕੁੱਝ ਦਿਨ ਪਹਿਲਾ ਆਪਣੇ ਬੱਚਿਆ ਨੂੰ ਨਾਲ ਲੈ ਕੇ ਆਪਣੇ ਪੇਕੇ ਪਿੰਡ ਦਦਿਆਲ ਚਲੀ ਗਈ ਸੀ। ਉਨ੍ਹਾਂ ਦੱਸਿਆ ਕਿ ਜੋ ਮੇਰੇ ਲੜਕੇ ਨੂੰ ਉਸਦੇ ਬੱਚਿਆ ਨਾਲ ਵੀ ਨਹੀਂ ਮਿਲਣ ਦਿੰਦੀ ਸੀ, ਜਿਸ ਕਾਰਨ ਮੇਰਾ ਲੜਕਾ ਪ੍ਰੇਸ਼ਾਨ ਰਹਿੰਦਾ ਸੀ। ਮੇਰੇ ਲੜਕੇ ਨੇ ਮੈਨੂੰ ਦੱਸਿਆ ਸੀ ਕਿ ਉਸਦੀ ਪਤਨੀ ਮਨਦੀਪ ਕੌਰ ਕਿਸੇ ਅਣਜਾਣ ਵਿਅਕਤੀ ਨਾਲ ਫ਼ੋਨ ’ਤੇ ਗੱਲਾ ਕਰਦੀ ਹੈ ਅਤੇ ਜੱਦੋ ਉਸ ਨੂੰ ਫ਼ੋਨ ਦਿਖਾਉਣ ਲਈ ਕਹਿੰਦਾ ਹਾਂ ਤਾਂ ਉਸ ਨਾਲ ਕਲੇਸ਼ ਕਰਦੀ ਹੈ ਅਤੇ ਮਨਦੀਪ ਕੌਰ ਵਿਦੇਸ਼ ਜਾ ਰਹੀ ਹੈ ਜਿਸ ਸਬੰਧੀ ਅਸੀਂ ਮੋਹਤਵਰ ਵਿਅਕਤੀਆਂ ਨੂੰ ਨਾਲ ਲੈ ਕੇ ਆਪਣੇ ਲੜਕੇ ਦੇ ਸਹੁਰੇ ਘਰ ਪਿੰਡ ਦਦਿਆਲ ਵੀ ਗਏ ਪਰ ਮੇਰੀ ਨੂੰਹ ਮਨਦੀਪ ਕੌਰ, ਉਸ ਦੇ ਪਿਤਾ ਨਿੰਦਰ ਸਿੰਘ ਉਰਫ਼ ਜੱਗੂ, ਸੁਲਿੰਦਰ ਕੌਰ ਪਤਨੀ ਨਿੰਦਰ ਸਿੰਘ, ਜਸਕਰਨ ਪੁੱਤਰ ਨਿੰਦਰ ਸਿੰਘ ਤੇ ਨਿਰਮਲ ਕੌਰ ਉਰਫ਼ ਨਿੰਮੋ ਪੁੱਤਰੀ ਨਿੰਦਰ ਸਿੰਘ ਸਾਰੇ ਵਾਸੀਆਨ ਦਦਿਆਲ ਨੇ ਹਮ ਸਲਾਹ ਹੋ ਕੇ ਮੇਰੇ ਲੜਕੇ ਅਤੇ ਸਾਡੀ ਬਹੁਤ ਬੇਇੱਜ਼ਤੀ ਕੀਤੀ ਤੇ ਮੇਰੇ ਲੜਕੇ ਨੂੰ ਉਸਦੇ ਬੱਚਿਆਂ ਨੂੰ ਵੀ ਨਹੀਂ ਮਿਲਣ ਦਿੱਤਾ ਅਤੇ ਸਾਨੂੰ ਸਾਰਿਆਂ ਨੂੰ ਜ਼ਲੀਲ ਕਰਕੇ ਘਰੋਂ ਬਾਹਰ ਕੱਢ ਦਿੱਤਾ। ਉਨ੍ਹਾਂ ਦੱਸਿਆ ਕਿ ਅਸੀਂ ਬਲਜਿੰਦਰ ਕੁਮਾਰ ਨੂੰ ਪਿੰਡ ਦਦਿਆਲ ਛੱਡ ਕੇ ਵਾਪਸ ਘਰ ਆ ਗਏ ਕਿਉਂਕਿ ਬਲਜਿੰਦਰ ਕੁਮਾਰ ਆਪਣੇ ਬੱਚਿਆ ਨੂੰ ਮਿਲਣ ਦੀ ਜ਼ਿੱਦ ਕਰ ਰਿਹਾ ਸੀ ਜਿਸ ਨੇ ਪ੍ਰੇਸ਼ਾਨੀ ਵਿਚ ਹੀ ਆਉਂਦਿਆਂ ਹੀ ਰਸਤੇ ਵਿਚ 26 ਅਗਸਤ ਨੂੰ ਵਕਤ ਕਰੀਬ 9:00 ਰਾਤ ਨੂੰ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਬਾਰੇ ਉਸਨੇ ਸਾਨੂੰ ਘਰ ਆ ਕੇ ਦੱਸਿਆ ਤਾਂ ਜਿਸ ਨੂੰ ਅਸੀਂ ਇਲਾਜ ਲਈ ਰਾਏ ਹਸਪਤਾਲ ਗੜ੍ਹਸ਼ੰਕਰ ਵਿਖੇ ਦਾਖਲ ਕਰਵਾਇਆ, ਜਿੱਥੇ ਅੱਜ ਉਸ ਦੀ ਮੌਤ ਹੋ ਗਈ ਹੈ ਜਿਸ ’ਤੇ ਮੁਕੱਦਮਾ ਦਰਜ ਕੀਤਾ ਗਿਆ।