02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਬਾਬਾ ਸ਼ਾਮੀ ਸ਼ਾਹ ਪੁਰਾਤਨ 301 ਸਾਲਾ ਸੰਗੀਤ ਸੰਮੇਲਨ ਦੀਆਂ ਤਿਆਰੀਆਂ ਜ਼ੋਰਾਂ ‘ਤੇ

ਸ਼ਾਮਚੁਰਾਸੀ, 1 ਸਤੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਸ਼ਾਮਚੁਰਾਸੀ ਵਿਖੇ ਬਾਬਾ ਸ਼ਾਮੀ ਸ਼ਾਹ ਦੀ ਯਾਦ ਵਿਚ ਕਰਵਾਏ ਜਾ ਰਹੇ 301 ਸਾਲਾ ਵਿਸ਼ਾਲ ਚਾਰ ਰੋਜ਼ਾ ਸੰਗੀਤ ਸੰਮੇਲਨ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ। ਇਸ ਦੇ ਪ੍ਰਬੰਧਾਂ ਸੰਬੰਧੀ ਕੀਤੀ ਮੀਟਿੰਗ ਦੀ ਕਾਰਵਾਈ ਸੰਬੰਧੀ ਜਾਣਕਾਰੀ ਦਿੰਦਿਆਂ ਦਰਬਾਰ ਬਾਬਾ ਸ਼ਾਮੀ ਸ਼ਾਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਪੀਰ ਫਲਾਈਆ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਪ੍ਰਿਥੀ ਸਿੰਘ ਬਾਲੀ, ਜਨਰਲ ਸਕੱਤਰ ਰਜਨੀਸ਼ ਕੁਮਾਰ ਝਾਵਰ, ਸੀਨੀਅਰ ਮੀਤ ਪ੍ਰਧਾਨ ਮੰਗਤ ਰਾਏ ਗੁਪਤਾ, ਜਰਨੈਲ ਸਿੰਘ ਲੜੋਈ, ਵਿਸ਼ਵ ਪੰਜਾਬੀ ਸੱਭਿਆਚਾਰਕ ਸੱਥ ਦੇ ਬਾਨੀ ਤੇ ਚੇਅਰਮੈਨ ਬਾਬਾ ਬੋਹੜ ਰਾਮ ਚੰਦ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੱਧੂ ਨੇ ਦੱਸਿਆ ਕਿ 9 ਸਤੰਬਰ ਤੋਂ 12 ਸਤੰਬਰ ਤੱਕ ਕਰਵਾਏ ਜਾ ਰਹੇ ਇਸ ਵਿਸ਼ਾਲ 301 ਸਾਲਾ ਪੁਰਾਤਨ ਮੇਲੇ ਦੌਰਾਨ 9 ਸਤੰਬਰ ਨੂੰ ਚਿਰਾਗ਼ ਦੀ ਰਸਮ ਤੇ ਕੱਵਾਲੀਆਂ, 10 ਸਤੰਬਰ ਨੂੰ ਚਾਦਰ ਚੜ੍ਹਾਉਣ ਦੀ ਰਸਮ, 11 ਸਤੰਬਰ ਨੂੰ ਕੱਵਾਲੀਆਂ, ਗ਼ਜ਼ਲਾਂ ਤੇ ਸ਼ਾਸਤਰੀ ਸੰਗੀਤ ਤੇ 12 ਸਤੰਬਰ ਨੂੰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ।

ਬਾਬਾ ਪ੍ਰਿਥੀ ਸਿੰਘ ਬਾਲੀ ਤੇ ਰਜਨੀਸ਼ ਕੁਮਾਰ ਝਾਵਰ 02-09-2026
ਸ਼ਾਮਚੁਰਾਸੀ, 1 ਸਤੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਸ਼ਾਮਚੁਰਾਸੀ ਵਿਖੇ ਬਾਬਾ ਸ਼ਾਮੀ ਸ਼ਾਹ ਦੀ ਯਾਦ ਵਿਚ ਕਰਵਾਏ ਜਾ ਰਹੇ 301 ਸਾਲਾ ਵਿਸ਼ਾਲ ਚਾਰ ਰੋਜ਼ਾ ਸੰਗੀਤ ਸੰਮੇਲਨ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ। ਇਸ ਦੇ ਪ੍ਰਬੰਧਾਂ ਸੰਬੰਧੀ ਕੀਤੀ ਮੀਟਿੰਗ ਦੀ ਕਾਰਵਾਈ ਸੰਬੰਧੀ ਜਾਣਕਾਰੀ ਦਿੰਦਿਆਂ ਦਰਬਾਰ ਬਾਬਾ ਸ਼ਾਮੀ ਸ਼ਾਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਪੀਰ ਫਲਾਈਆ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਪ੍ਰਿਥੀ ਸਿੰਘ ਬਾਲੀ, ਜਨਰਲ ਸਕੱਤਰ ਰਜਨੀਸ਼ ਕੁਮਾਰ ਝਾਵਰ, ਸੀਨੀਅਰ ਮੀਤ ਪ੍ਰਧਾਨ ਮੰਗਤ ਰਾਏ ਗੁਪਤਾ, ਜਰਨੈਲ ਸਿੰਘ ਲੜੋਈ, ਵਿਸ਼ਵ ਪੰਜਾਬੀ ਸੱਭਿਆਚਾਰਕ ਸੱਥ ਦੇ ਬਾਨੀ ਤੇ ਚੇਅਰਮੈਨ ਬਾਬਾ ਬੋਹੜ ਰਾਮ ਚੰਦ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੱਧੂ ਨੇ ਦੱਸਿਆ ਕਿ 9 ਸਤੰਬਰ ਤੋਂ 12 ਸਤੰਬਰ ਤੱਕ ਕਰਵਾਏ ਜਾ ਰਹੇ ਇਸ ਵਿਸ਼ਾਲ 301 ਸਾਲਾ ਪੁਰਾਤਨ ਮੇਲੇ ਦੌਰਾਨ 9 ਸਤੰਬਰ ਨੂੰ ਚਿਰਾਗ਼ ਦੀ ਰਸਮ ਤੇ ਕੱਵਾਲੀਆਂ, 10 ਸਤੰਬਰ ਨੂੰ ਚਾਦਰ ਚੜ੍ਹਾਉਣ ਦੀ ਰਸਮ, 11 ਸਤੰਬਰ ਨੂੰ ਕੱਵਾਲੀਆਂ, ਗ਼ਜ਼ਲਾਂ ਤੇ ਸ਼ਾਸਤਰੀ ਸੰਗੀਤ ਤੇ 12 ਸਤੰਬਰ ਨੂੰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਵਿਚਕਾਰ 11 ਸਤੰਬਰ ਨੂੰ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਆਪਣਾ ਵਿਲੱਖਣ ਯੋਗਦਾਨ ਦੇਣ ਵਾਲੀਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਪਿਛਲੀ ਖ਼ਬਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਜ਼ੋਨਲ ਅਥਲੈਟਿਕਸ ਖੇਡਾਂ ਸ਼ੁਰੂ ਅਗਲੀ ਖ਼ਬਰ ਵੱਧ ਰਹੀ ਮਹਿੰਗਾਈ ਸਰਕਾਰਾਂ ਦੀਆਂ ਗਲਤ ਨੀਤੀਆਂ ਦੀ ਦੇਣ-ਜ਼ੈਲਦਾਰ ਦਵਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।