04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਨਵਨੀਤ ਚੋਪੜਾ ਵਲੋਂ ਸਾਂਝੀ ਰਸੋਈ ਲਈ 5 ਹਜ਼ਾਰ ਰੁਪਏ ਦੇ ਰਾਸ਼ਨ ਦਾ ਯੋਗਦਾਨ

ਹੁਸ਼ਿਆਰਪੁਰ, 3 ਸਤੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਨਵਨੀਤ ਚੋਪੜਾ ਵਾਸੀ ਹੁਸ਼ਿਆਰਪੁਰ ਵਲੋਂ ਆਪਣੇ ਪਿਤਾ ਸਵ. ਚਰਨ ਦਾਸ ਚੋਪੜਾ ਦੀ ਯਾਦ ਵਿਚ ‘ਬੁੱਕ-ਏ-ਡੇ’ ਤਹਿਤ ਸਾਂਝੀ ਰਸੋਈ ਲਈ 5 ਹਜ਼ਾਰ ਰੁਪਏ ਦੇ ਰਾਸ਼ਨ ਦਾ ਯੋਗਦਾਨ ਪਾਇਆ ਗਿਆ ਹੈ।

ਅਜੀਤ ਡੈਸਕ 04-09-2026
ਹੁਸ਼ਿਆਰਪੁਰ, 3 ਸਤੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਨਵਨੀਤ ਚੋਪੜਾ ਵਾਸੀ ਹੁਸ਼ਿਆਰਪੁਰ ਵਲੋਂ ਆਪਣੇ ਪਿਤਾ ਸਵ. ਚਰਨ ਦਾਸ ਚੋਪੜਾ ਦੀ ਯਾਦ ਵਿਚ ‘ਬੁੱਕ-ਏ-ਡੇ’ ਤਹਿਤ ਸਾਂਝੀ ਰਸੋਈ ਲਈ 5 ਹਜ਼ਾਰ ਰੁਪਏ ਦੇ ਰਾਸ਼ਨ ਦਾ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਮੁਹੱਲਾ ਈਸ਼ ਨਗਰ ਵਿਖੇ ਚਲਾਇਆ ਜਾ ਰਿਹਾ ਹੈ। ਇਸ ਰਸੋਈ ਰਾਹੀਂ ਆਮ ਲੋਕਾਂ ਨੂੰ ਕੇਵਲ ਰੁਪਏ 10 ਪ੍ਰਤੀ ਥਾਲੀ ਦੀ ਮਾਮੂਲੀ ਦਰ ’ਤੇ ਦੁਪਹਿਰ ਦਾ ਪੌਸ਼ਟਿਕ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਥੇ ਹਰ ਰੋਜ਼ 500 ਤੋਂ ਵੱਧ ਲੋੜਵੰਦ ਲੋਕ ਭੋਜਨ ਦਾ ਲਾਭ ਲੈ ਰਹੇ ਹਨ। ਇਸ ਨੇਕ ਉਪਰਾਲੇ ਨੂੰ ਲਗਾਤਾਰ ਚਲਾਉਣ ਅਤੇ ਇਸ ਵਿਚ ਆਮ ਜਨਤਾ ਦੀ ਹਿੱਸੇਦਾਰੀ ਵਧਾਉਣ ਲਈ ਸੁਸਾਇਟੀ ਵਲੋਂ ‘ਬੁੱਕ-ਏ-ਡੇ’ ਪਹਿਲਕਦਮੀ ਚਲਾਈ ਜਾ ਰਹੀ ਹੈ, ਜਿਸ ਤਹਿਤ ਕੋਈ ਵੀ ਵਿਅਕਤੀ 5100 ਰੁਪਏ ਦਾ ਯੋਗਦਾਨ ਪਾ ਕੇ ਆਪਣੇ ਪਰਿਵਾਰਕ ਮੈਂਬਰਾਂ ਜਾਂ ਪਿਆਰਿਆਂ ਦੇ ਨਾਂਅ ’ਤੇ ਸਾਂਝੀ ਰਸੋਈ ਦਾ ਇਕ ਦਿਨ ਬੁੱਕ ਕਰਵਾ ਸਕਦਾ ਹੈ।
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਰਾਥਨ ਕਰਵਾਈ ਵਿਧਾਇਕ ਜਿੰਪਾ ਨੇ ਝੰਡੀ ਦਿਖਾ ਕੇ ਕੀਤਾ ਰਵਾਨ... ਅਗਲੀ ਖ਼ਬਰ ਐੱਸ. ਸੀ. ਸਿਖਿਆਰਥੀਆਂ ਲਈ ਮੁਫ਼ਤ ਡੇਅਰੀ ਸਿਖਲਾਈ ਕੋਰਸ 14 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।