ਪ੍ਰੋ. ਬਿਮਲਾ ਜਸਵਾਲ ਤੇ ਸੁਰਿੰਦਰ ਕੁਮਾਰ ਲੱਕੀ ਦੀ ਸੇਵਾਮੁਕਤੀ ਮੌਕੇ ਵਿਦਾਇਗੀ ਸਮਾਗਮ
ਮਾਹਿਲਪੁਰ, 6 ਸਤੰਬਰ (ਰਜਿੰਦਰ ਸਿੰਘ)-ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਕਾਮਰਸ ਵਿਭਾਗ ’ਚ 34 ਸਾਲ ਦੀਆਂ ਅਧਿਆਪਨ ਦੀਆਂ ਸੇਵਾਵਾਂ ਤੋਂ ਮੁਕਤ ਹੋਏ ਵਿਭਾਗ ਦੇ ਮੁਖੀ ਡਾ. ਬਿਮਲਾ ਜਸਵਾਲ ਤੇ ਕਾਲਜ ਦੇ ਸੁਰੱਖਿਆ ਅਮਲੇ ’ਚ 35 ਸਾਲ ਦੀਆਂ ਸੇਵਾਵਾਂ ਤੋਂ ਮੁਕਤ ਹੋਏ ਸੁਰਿੰਦਰ ਕੁਮਾਰ ਲੱਕੀ ਦੀ ਸਾਂਝੀ ਸੇਵਾ ਮੁਕਤੀ ਸੰਬੰਧੀ ਕਾਲਜ ਦੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਵਲੋਂ ਇਕ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ।
ਅਜੀਤ ਡੈਸਕ
07-09-2026