ਵਿਦੇਸ਼ ਤੋਂ ਗੁਰਸਿੱਖ ਗੋਰਿਆਂ ਦਾ ਜਥਾ ਇਤਿਹਾਸਕ ਗੁਰਦੁਆਰਾ ਹਰੀਆਂ ਵੇਲਾਂ ਵਿਖੇ ਹੋਇਆ ਨਤਮਸਤਕ
ਚੱਬੇਵਾਲ, 8 ਸਤੰਬਰ (ਰਾਜੀਵ ਭਾਰਦਵਾਜ)-ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਚਰਨਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸਾਹਿਬ ਹਰੀਆਂ ਵੇਲਾਂ ਵਿਖੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਅੰਮ੍ਰਿਤ ਪਾਨ ਕਰਨ ਆਉਂਦੀਆਂ ਹੀ ਰਹਿੰਦੀਆਂ ਹਨ। ਅੱਜ ਵੱਖ-ਵੱਖ-ਵੱਖ ਦੇਸ਼ਾਂ ਕੈਨੇਡਾ, ਅਮਰੀਕਾ ਤੇ ਅਸਟਰੇਲੀਆ ਤੋਂ ਇਕੱਠੇ ਹੋ ਕੇ ਗੋਰਿਆਂ ਦਾ ਇਕ ਗੁਰਸਿੱਖ ਜਥਾ ਗੁਰਦੁਆਰਾ ਸਾਹਿਬ ਪਹੁੰਚਿਆ।
ਚੱਬੇਵਾਲ, 8 ਸਤੰਬਰ (ਰਾਜੀਵ ਭਾਰਦਵਾਜ)-ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਚਰਨਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸਾਹਿਬ ਹਰੀਆਂ ਵੇਲਾਂ ਵਿਖੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਅੰਮ੍ਰਿਤ ਪਾਨ ਕਰਨ ਆਉਂਦੀਆਂ ਹੀ ਰਹਿੰਦੀਆਂ ਹਨ। ਅੱਜ ਵੱਖ-ਵੱਖ-ਵੱਖ ਦੇਸ਼ਾਂ ਕੈਨੇਡਾ, ਅਮਰੀਕਾ ਤੇ ਅਸਟਰੇਲੀਆ ਤੋਂ ਇਕੱਠੇ ਹੋ ਕੇ ਗੋਰਿਆਂ ਦਾ ਇਕ ਗੁਰਸਿੱਖ ਜਥਾ ਗੁਰਦੁਆਰਾ ਸਾਹਿਬ ਪਹੁੰਚਿਆ। ਸਭ ਤੋਂ ਪਹਿਲਾਂ ਜਥੇ ਵਲੋਂ ਇਤਿਹਾਸਕ ਮੋਤੀ ਸਰੋਵਰ ਵਿਚ ਇਸ਼ਨਾਨ ਕੀਤਾ ਅਤੇ ਬਾਅਦ ਵਿਚ ਗੁਰੂ ਦਰਬਾਰ ‘ਚ ਹਾਜ਼ਰੀਆਂ ਭਰੀਆਂ ਅਤੇ ਗੁਰਮੰਤਰ ਤੇ ਮੂਲ-ਮੰਤਰ ਸਾਹਿਬ ਦਾ ਜਾਪ ਕੀਤਾ। ਜ਼ਿੰਦਾ ਸ਼ਹੀਦ ਜਥੇਦਾਰ ਸੰਤ ਬਾਬਾ ਨਿਹਾਲ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਨੇ ਦੱਸਿਆ ਕਿ ਇਨ੍ਹਾਂ ‘ਚੋਂ ਕੁੱਝ ਪ੍ਰਾਣੀਆਂ ਨੇ ਪਹਿਲਾਂ ਹੀ ਇਥੋਂ ਅੰਮ੍ਰਿਤਪਾਨ ਕੀਤਾ ਹੋਇਆ ਸੀ ਅਤੇ ਕੁਝ ਇਸ ਵਾਰ ਅੰਮ੍ਰਿਤਪਾਨ ਕਰਨ ਲਈ ਤਿਆਰ ਹੋਏ। ਜਥੇ ‘ਚ ਬੀਬੀ ਗੁਰਜੱਸ ਕੌਰ ਖ਼ਾਲਸਾ ਵੀ ਸ਼ਾਮਿਲ ਸੀ, ਜਿਸ ਨੂੰ ਕਿ ਦੋ ਵਾਰ ਗਰੈਮੀ ਐਵਾਰਡ (ਸੰਗੀਤ ਦੇ ਖੇਤਰ ਦਾ ਉੱਤਰੀ ਅਮਰੀਕਾ ਦਾ ਸਰਬੋਤਮ ਐਵਾਰਡ) ਵੀ ਮਿਲਿਆ ਹੋਇਆ ਹੈ। ਇਥੇ ਖ਼ਾਸ ਗੱਲ ਇਹ ਹੈ ਕਿ ਬੀਬੀ ਗੁਰਜੱਸ ਕੌਰ ਖ਼ਾਲਸਾ ਪਹਿਲੀ ਅੰਮ੍ਰਿਤਧਾਰੀ ਔਰਤ ਹੈ, ਜਿਸ ਨੂੰ ਇਹ ਐਵਾਰਡ ਮਿਲਿਆ ਹੈ। ਮੌਕੇ ‘ਤੇ ਜਾਣਕਾਰੀ ਦਿੰਦੇ ਹੋਏ ਗੁਰਜੱਸ ਕੌਰ ਖ਼ਾਲਸਾ ਨੇ ਦੱਸਿਆ ਕਿ ਉਸ ਨੇ ਅੰਮ੍ਰਿਤਪਾਨ ਸੰਤ ਬਾਬਾ ਨਿਹਾਲ ਸਿੰਘ ਪਾਸੋਂ ਲਿਆ ਹੈ ਅਤੇ ਗੁਰਬਾਣੀ ਦਾ ਗਿਆਨ ਵੀ ਉਨ੍ਹਾਂ ਕੋਲੋਂ ਹੀ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੀਸਰੀਵਾਰ ਉਹ ਐਵਾਰਡ ਲੈਣ ਲਈ ਤਿਆਰੀ ਕਰ ਰਹੀ ਹੈ। ਜਾਣਕਾਰੀ ਦਿੰਦੇ ਹੋਏ ਗੋਰਿਆਂ ਦੇ ਆਏ ਹੋਏ ਜਥੇ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਿੱਖੀ ਸਰੂਪ ਬਾਬਾ ਨਿਹਾਲ ਸਿੰਘ ਵਲੋਂ ਕੀਤੇ ਸਿੱਖੀ ਦੇ ਪ੍ਰਚਾਰ ਤੇ ਗੁਰਬਾਣੀ ਦੀ ਸਿੱਖਿਆ ਕਾਰਨ ਹੀ ਧਾਰਨ ਕੀਤਾ ਹੈ। ਜਥੇ ਨੇ ਗੁਰੂ ਘਰ ਦੀ ਸਫ਼ਾਈ ਦੀ ਸੇਵਾ ਵੀ ਨਿਭਾਈ। ਇਸ ਮੌਕੇ ਜਥੇ ਨੂੰ ਸੰਤ ਬਾਬਾ ਨਿਹਾਲ ਸਿੰਘ, ਬੀਬੀ ਯਸ਼ਪਾਲ ਕੌਰ ਖ਼ਾਲਸਾ ਤੇ ਬੀਬੀ ਬਲਰਾਜ ਕੌਰ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।