ਅੱਡਾ ਸਰਾਂ, 12 ਸਤੰਬਰ (ਮਸੀਤੀ)-ਬੀ. ਐੱਨ. ਡੀ. ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ ਦੇ ਖਿਡਾਰੀਆਂ ਨੇ 70ਵੀਆਂ ਜ਼ੋਨਲ ਖੇਡਾਂ ਦੌਰਾਨ ਵੱਖ-ਵੱਖ ਅਥਲੈਟਿਕਸ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 23 ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਰਤੇ ਖਿਡਾਰੀਆਂ ਨੂੰ ਸਕੂਲ ਦੇ ਪ੍ਰਿੰ. ਜੈ ਕ੍ਰਿਸ਼ਨ ਮਹਿਤਾ ਵਲੋਂ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਜੇਤੂ ਖਿਡਾਰੀਆਂ ਤੇ ਕੋਚ ਡੀ. ਪੀ. ਈ. ਗੁਰਮੇਲ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਖੇਡਾਂ ਦੇ ਖੇਤਰ ’ਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਪ੍ਰਬੰਧਕ ਅਨਿਲ ਮਹਿਤਾ ਨੇ ਦੱਸਿਆ ਕਿ ਇਨ੍ਹਾਂ ਖੇਡਾਂ ’ਚ ਅੰਡਰ-19 ਲੜਕੀਆਂ ਦੇ ਮੁਕਾਬਲਿਆਂ ਵਿਚ ਹਰਲੀਨ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਮਨਪ੍ਰੀਤ ਕੌਰ ਨੇ ਜੈਵਲਿਨ ਥ੍ਰੋ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਮ੍ਰਿਤਾ ਸਿੰਘ ਨੇ 200 ਮੀਟਰ ਦੌੜ ਵਿਚ ਦੂਜਾ ਸਥਾਨ ਹਾਸਿਲ ਕੀਤਾ। ਇਸੇ ਵਰਗ ਦੀ 4 ਗੁਣਾ 100 ਮੀਟਰ ਰਿਲੇਅ ਦੌੜ ’ਚ ਹਰਲੀਨ ਕੌਰ, ਗੁਰਜਾਪ ਕੌਰ, ਗਗਨਦੀਪ ਕੌਰ ਤੇ ਅੰਮ੍ਰਿਤਾ ਸਿੰਘ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ-14 ਲੜਕੀਆਂ ਦੇ ਮੁਕਾਬਲਿਆਂ ’ਚ ਵੈਸ਼ਨਵੀ ਨੇ ਲੰਬੀ ਛਾਲ ’ਚ ਦੂਜਾ ਸਥਾਨ, ਜਦਕਿ ਕੰਚਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕਿਆਂ ’ਚ ਗੁਰਜੀਤ ਸਿੰਘ ਨੇ 80 ਮੀਟਰ ਹਰਡਲਜ਼ ਰੇਸ ’ਚ ਦੂਜਾ ਤੇ ਲਵਪ੍ਰੀਤ ਸਿੰਘ ਨੇ 100 ਮੀਟਰ ਦੌੜ ’ਚ ਤੀਜਾ ਸਥਾਨ ਹਾਸਿਲ ਕੀਤਾ। ਅੰਡਰ-17 ਲੜਕਿਆਂ ਦੇ ਮੁਕਾਬਲਿਆਂ ’ਚ ਚੰਦਨਪ੍ਰੀਤ ਸਿੰਘ ਨੇ ਟ੍ਰਿਪਲ ਜੰਪ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਲੜਕਿਆਂ ਦੇ ਮੁਕਾਬਲਿਆਂ ’ਚ ਜਸ਼ਨ ਬਾਵਾ ਨੇ ਲੰਬੀ ਛਾਲ ’ਚ ਪਹਿਲਾ ਸਥਾਨ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ ਆਯੂਸ਼ ਨੇ ਡਿਸਕਸ ਥ੍ਰੋ ’ਚ ਪਹਿਲਾ ਤੇ ਸ਼ਾਟਪੁੱਟ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਪਰਮਜੀਤ ਸਿੰਘ ਨੇ 800 ਮੀਟਰ ਦੌੜ ਵਿਚ ਪਹਿਲਾ ਸਥਾਨ, ਜਦਕਿ ਪ੍ਰਵੇਸ਼ ਬਾਂਸਲ ਨੇ 110 ਮੀਟਰ ਹਾਈ ਹਰਡਲਜ਼ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਜਸਕਰਨ ਸਿੰਘ ਨੇ ਹਾਈ ਜੰਪ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਮਨਮੋਹਨ ਸਿੰਘ ਨੇ ਸ਼ਾਟਪੁੱਟ ਵਿਚ ਤੀਜਾ ਸਥਾਨ ਅਤੇ ਜਸ਼ਨਦੀਪ ਸਿੰਘ ਨੇ ਜੈਵਲਿਨ ਥ੍ਰੋ ਵਿਚ ਤੀਜਾ ਸਥਾਨ ਹਾਸਿਲ ਕੀਤਾ। ਅੰਡਰ-19 ਦੀ 4 ਗੁਣਾ 100 ਮੀਟਰ ਰਿਲੇਅ ਰੇਸ ’ਚ ਜਸ਼ਨਦੀਪ ਸਿੰਘ, ਪ੍ਰਵੇਸ਼ ਬਾਂਸਲ, ਆਯੂਸ਼ ਤੇ ਜਸਕਰਨ ਸਿੰਘ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਅੰਮ੍ਰਿਤ ਕੁਮਾਰ, ਰਾਜਵਿੰਦਰ ਕੌਰ, ਗੁਰਪ੍ਰੀਤ ਸਿੰਘ, ਸਵਾਤੀ, ਮੈਡਮ ਜਾਨਵੀਰ, ਮਨਦੀਪ ਕੌਰ, ਜੀਨਤ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ। ਸਕੂਲ ਪ੍ਰਬੰਧਨ ਵਲੋਂ ਜੇਤੂ ਖਿਡਾਰੀਆਂ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।