ਲਾਲਾ ਓਮ ਪ੍ਰਕਾਸ਼ ਬੱਸੀ ਦੀ ਯਾਦ ਨੂੰ ਸਮਰਪਿਤ ਪਵਨ ਬੱਸੀ ਨੇ ਸਵਰਗ ਧਾਮ ਦਸੂਹਾ ਨੂੰ ਦਿੱਤਾ 15 ਹਜ਼ਾਰ ਰੁਪਏ ਦਾ ਯੋਗਦਾਨ
ਦਸੂਹਾ, 17 ਸਤੰਬਰ (ਕੌਸ਼ਲ)-ਸਵਰਗ ਧਾਮ ਦਸੂਹਾ ਦੇ ਚੱਲ ਰਹੇ ਵਿਕਾਸ, ਸੁੰਦਰੀਕਰਨ ਤੇ ਸੁਧਾਰ ਕਾਰਜਾਂ ਵਿਚ ਸਮਾਜ ਦੇ ਲੋਕਾਂ ਵਲੋਂ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਇੱਟਾਂ ਦੇ ਭੱਠੇ ਦੇ ਮਾਲਕ ਪਵਨ ਬੱਸੀ ਵਲੋਂ ਆਪਣੇ ਪਿਤਾ ਲਾਲਾ ਓਮ ਪ੍ਰਕਾਸ਼ ਬੱਸੀ ਦੀ ਯਾਦ ’ਚ 15000 ਰੁਪਏ ਦਾ ਯੋਗਦਾਨ ਸਵਰਗ ਧਾਮ ਦਸੂਹਾ ਦੇ ਵਿਕਾਸ ਕਾਰਜਾਂ ਲਈ ਦਿੱਤਾ ਗਿਆ।
ਦਸੂਹਾ, 17 ਸਤੰਬਰ (ਕੌਸ਼ਲ)-ਸਵਰਗ ਧਾਮ ਦਸੂਹਾ ਦੇ ਚੱਲ ਰਹੇ ਵਿਕਾਸ, ਸੁੰਦਰੀਕਰਨ ਤੇ ਸੁਧਾਰ ਕਾਰਜਾਂ ਵਿਚ ਸਮਾਜ ਦੇ ਲੋਕਾਂ ਵਲੋਂ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਇੱਟਾਂ ਦੇ ਭੱਠੇ ਦੇ ਮਾਲਕ ਪਵਨ ਬੱਸੀ ਵਲੋਂ ਆਪਣੇ ਪਿਤਾ ਲਾਲਾ ਓਮ ਪ੍ਰਕਾਸ਼ ਬੱਸੀ ਦੀ ਯਾਦ ’ਚ 15000 ਰੁਪਏ ਦਾ ਯੋਗਦਾਨ ਸਵਰਗ ਧਾਮ ਦਸੂਹਾ ਦੇ ਵਿਕਾਸ ਕਾਰਜਾਂ ਲਈ ਦਿੱਤਾ ਗਿਆ। ਇਹ ਰਕਮ ਐਡਵੋਕੇਟ ਪੁਨੀਤ ਬੱਸੀ, ਮੈਨੇਜਰ ਸਵਰਗ ਧਾਮ ਦਸੂਹਾ ਤੇ ਪ੍ਰਧਾਨ ਓਮਕਾਰ ਨਾਥ ਰਲਹਨ ਵਲੋਂ ਪ੍ਰਾਪਤ ਕੀਤੀ ਗਈ। ਸਵਰਗ ਧਾਮ ਦੇ ਵਿਕਾਸ ਕਾਰਜਾਂ ਨੂੰ ਸੁਚੱਜੇ ਢੰਗ ਨਾਲ ਅੱਗੇ ਵਧਾਉਣ ਲਈ ਐਡਵੋਕੇਟ ਪੁਨੀਤ ਬੱਸੀ ਵਲੋਂ ਪ੍ਰਬੰਧਕੀ ਪੱਧਰ ’ਤੇ ਲਗਾਤਾਰ ਸਰਗਰਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਮੌਕੇ ਐਡਵੋਕੇਟ ਵਿਜੇ ਬੱਸੀ, ਪ੍ਰਧਾਨ ਆਰਿਆ ਸਮਾਜ ਐਜੂਕੇਸ਼ਨਲ ਐਂਡ ਵੈੱਲਫੇਅਰ ਸੁਸਾਇਟੀ, ਜੋ ਕਿ ਸਵ. ਲਾਲਾ ਓਮ ਪ੍ਰਕਾਸ਼ ਬੱਸੀ ਦੇ ਪੁੱਤਰ ਵੀ ਹਨ, ਨੇ ਪਵਨ ਬੱਸੀ ਵਲੋਂ ਆਪਣੇ ਪਿਤਾ ਦੀ ਯਾਦ ਵਿਚ ਕੀਤੇ ਇਸ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਦੇ ਲੋਕਾਂ ਵਲੋਂ ਮਿਲ ਰਿਹਾ ਸਹਿਯੋਗ ਸਵਰਗ ਧਾਮ ਦੇ ਵਿਕਾਸ ਕਾਰਜਾਂ ਨੂੰ ਹੋਰ ਗਤੀ ਦੇਣ ਵਿਚ ਸਹਾਇਕ ਬਣ ਰਿਹਾ ਹੈ। ਸਰਕਾਰੀ ਠੇਕੇਦਾਰ ਅਮਿਤ ਕੁਮਾਰ ਬੱਸੀ ਵਲੋਂ ਵੀ ਸਵਰਗ ਧਾਮ ਦਸੂਹਾ ਦੀ ਪ੍ਰਬੰਧਕੀ ਟੀਮ ਨੂੰ ਵਿਕਾਸ ਕਾਰਜਾਂ ਵਿਚ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਮਨੋਜ ਬੱਸੀ, ਇੱਟਾਂ ਦੇ ਭੱਠੇ ਦੇ ਮਾਲਕ, ਰਾਘਵ ਬੱਸੀ, ਸੀਨੀਅਰ ਐਡਵੋਕੇਟ ਤਜਿੰਦਰਪਾਲ ਸਿੰਘ ਚੀਮਾ ਅਤੇ ਆਚਾਰਿਆ ਸੰਜੇ ਵੀ ਮੌਜੂਦ ਸਨ। ਸਵਰਗ ਧਾਮ ਪ੍ਰਬੰਧਕ ਕਮੇਟੀ ਵਲੋਂ ਦਾਨੀ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਲੋਕਾਂ ਦੇ ਸਹਿਯੋਗ ਨਾਲ ਸਵਰਗ ਧਾਮ ਦਸੂਹਾ ਨੂੰ ਹੋਰ ਸੁਵਿਧਾਜਨਕ, ਸੁੰਦਰ ਅਤੇ ਵਿਵਸਥਿਤ ਬਣਾਉਣ ਦੇ ਯਤਨ ਲਗਾਤਾਰ ਜਾਰੀ ਰਹਿਣਗੇ।