ਮੈਕਸ ਹੈਲਥਕੇਅਰ ਫਾਊਂਡੇਸ਼ਨ 250 ਹੋਣਹਾਰ ਐਮ. ਬੀ. ਬੀ. ਐਸ. ਵਿਦਿਆਰਥੀਆਂ ਨੂੰ ਦੇਵੇਗਾ ਮੈਡੀਕਲ ਸਕਾਲਰਸ਼ਿਪ-ਤਰੁਣਾ ਸੋਈ
ਹੁਸ਼ਿਆਰਪੁਰ, 17 ਸਤੰਬਰ (ਨਰਿੰਦਰ ਸਿੰਘ ਬੱਡਲਾ)-ਮੈਕਸ ਹੈਲਥਕੇਅਰ ਫਾਊਂਡੇਸ਼ਨ ਨੇ ‘ਮੈਕਸ ਮੈਡੀਕਲ ਸਕਾਲਰਸ਼ਿਪ ਪ੍ਰੋਗਰਾਮ’ ਦੇ ਚੌਥੇ ਪੜਾਅ ਦੀ ਸ਼ੁਰੂਆਤ ਦਾ ਐਲਾਨ ਕੀਤਾ, ਜਿਸ ਤਹਿਤ ਇਸ ਸਾਲ ਸਾਲਾਨਾ ਸੀਟਾਂ ਦੀ ਗਿਣਤੀ ਵਧਾ ਕੇ 250 ਨਵੇਂ ਵਿਦਿਆਰਥੀਆਂ ਤੱਕ ਕੀਤੀ ਜਾਵੇਗੀ, ਜਦਕਿ ਪਿਛਲੇ ਸਾਲਾਂ ‘ਚ ਇਹ ਗਿਣਤੀ 100 ਵਿਦਿਆਰਥੀ ਸੀ। ਇਹ ਪ੍ਰਗਟਾਵਾ ਕਰਦਿਆਂ ਮੈਕਸ ਹੈਲਥਕੇਅਰ ਫਾਊਂਡੇਸ਼ਨ ਦੀ ਚੇਅਰਪਰਸਨ ਤਰੁਣਾ ਸੋਈ ਨੇ ਦੱਸਿਆ ਕਿ ਇਸ ਸਕਾਲਰਸ਼ਿਪ ਤਹਿਤ ਇਸ ਸਾਲ ਉਨ੍ਹਾਂ 250 ਨਵੇਂ ਵਿਦਿਆਰਥੀਆਂ ਦੀ ਮੈਡੀਕਲ ਸਿੱਖਿਆ ਦਾ ਪੂਰਾ ਖਰਚਾ ਚੁੱਕਿਆ ਜਾਵੇਗਾ, ਜਿਨ੍ਹਾਂ ਨੇ ‘ਨੀਟ’ ਕੁਆਲੀਫ਼ਾਈ ਕੀਤਾ ਹੈ ਤੇ ਵਿੱਦਿਅਕ ਵਰ੍ਹੇ 2026-2 7 ਲਈ ਮੁਹਾਲੀ, ਬਠਿੰਡਾ, ਦੇਹਰਾਦੂਨ, ਦਿੱਲੀ-ਐਨ.
ਹੁਸ਼ਿਆਰਪੁਰ, 17 ਸਤੰਬਰ (ਨਰਿੰਦਰ ਸਿੰਘ ਬੱਡਲਾ)-ਮੈਕਸ ਹੈਲਥਕੇਅਰ ਫਾਊਂਡੇਸ਼ਨ ਨੇ ‘ਮੈਕਸ ਮੈਡੀਕਲ ਸਕਾਲਰਸ਼ਿਪ ਪ੍ਰੋਗਰਾਮ’ ਦੇ ਚੌਥੇ ਪੜਾਅ ਦੀ ਸ਼ੁਰੂਆਤ ਦਾ ਐਲਾਨ ਕੀਤਾ, ਜਿਸ ਤਹਿਤ ਇਸ ਸਾਲ ਸਾਲਾਨਾ ਸੀਟਾਂ ਦੀ ਗਿਣਤੀ ਵਧਾ ਕੇ 250 ਨਵੇਂ ਵਿਦਿਆਰਥੀਆਂ ਤੱਕ ਕੀਤੀ ਜਾਵੇਗੀ, ਜਦਕਿ ਪਿਛਲੇ ਸਾਲਾਂ ‘ਚ ਇਹ ਗਿਣਤੀ 100 ਵਿਦਿਆਰਥੀ ਸੀ। ਇਹ ਪ੍ਰਗਟਾਵਾ ਕਰਦਿਆਂ ਮੈਕਸ ਹੈਲਥਕੇਅਰ ਫਾਊਂਡੇਸ਼ਨ ਦੀ ਚੇਅਰਪਰਸਨ ਤਰੁਣਾ ਸੋਈ ਨੇ ਦੱਸਿਆ ਕਿ ਇਸ ਸਕਾਲਰਸ਼ਿਪ ਤਹਿਤ ਇਸ ਸਾਲ ਉਨ੍ਹਾਂ 250 ਨਵੇਂ ਵਿਦਿਆਰਥੀਆਂ ਦੀ ਮੈਡੀਕਲ ਸਿੱਖਿਆ ਦਾ ਪੂਰਾ ਖਰਚਾ ਚੁੱਕਿਆ ਜਾਵੇਗਾ, ਜਿਨ੍ਹਾਂ ਨੇ ‘ਨੀਟ’ ਕੁਆਲੀਫ਼ਾਈ ਕੀਤਾ ਹੈ ਤੇ ਵਿੱਦਿਅਕ ਵਰ੍ਹੇ 2026-2 7 ਲਈ ਮੁਹਾਲੀ, ਬਠਿੰਡਾ, ਦੇਹਰਾਦੂਨ, ਦਿੱਲੀ-ਐਨ. ਸੀ. ਆਰ., ਮੁੰਬਈ, ਨਾਗਪੁਰ, ਲਖਨਊ ਤੇ ਭੁਵਨੇਸ਼ਵਰ ਦੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਐਮ. ਬੀ. ਬੀ. ਐਸ. ਵਿਚ ਦਾਖਲਾ ਲਿਆ ਹੈ। ਨਵੇਂ ਵਿਦਿਆਰਥੀਆਂ ਲਈ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ, ਮੈਕਸ ਮੈਡੀਕਲ ਸਕਾਲਰਸ਼ਿਪ ਪ੍ਰੋਗਰਾਮ ਪਿਛਲੇ ਸਾਲਾਂ ਵਿਚ ਚੁਣੇ ਗਏ ਵਿਦਿਆਰਥੀਆਂ ਦੀ ਪੜ੍ਹਾਈ ਦਾ ਖਰਚਾ ਵੀ ਜਾਰੀ ਰੱਖੇਗਾ। ਉਨ੍ਹਾਂ ਦੱਸਿਆ ਕਿ ਇਹ ਵਿਦਿਆਰਥੀ ਹੁਣ ਮੈਡੀਕਲ ਸਿੱਖਿਆ ਦੇ ਦੂਜੇ, ਤੀਜੇ ਅਤੇ ਚੌਥੇ ਸਾਲ ਵਿਚ ਹਨ, ਜਿਸ ਨਾਲ ਉਨ੍ਹਾਂ ਦੀ ਪੂਰੀ ਪੜ੍ਹਾਈ ਦੌਰਾਨ ਉਨ੍ਹਾਂ ਨੂੰ ਲਗਾਤਾਰ ਆਰਥਿਕ ਸਹਾਇਤਾ ਮਿਲਦੀ ਰਹੇਗੀ। ਚੇਅਰਪਰਸਨ ਤਰੁਣਾ ਸੋਈ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿਚ, ਮੈਕਸ ਮੈਡੀਕਲ ਸਕਾਲਰਸ਼ਿਪ ਪ੍ਰੋਗਰਾਮ ਨੇ 245 ਵਿਦਿਆਰਥੀਆਂ ਦੀ ਮੈਡੀਕਲ ਸਿੱਖਿਆ ਵਿਚ ਸਹਿਯੋਗ ਕੀਤਾ ਹੈ ਅਤੇ ਇਸ ਸਾਲ ਅਸੀਂ ਇਸ ਪ੍ਰੋਗਰਾਮ ਦਾ ਵਿਆਪਕ ਵਿਸਥਾਰ ਕਰ ਰਹੇ ਹਾਂ ਤਾਂ ਜੋ 250 ਨਵੇਂ ਵਿਦਿਆਰਥੀਆਂ ਨੂੰ ਸਹਿਯੋਗ ਦਿੱਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਕਾਲਰਸ਼ਿਪ ਲਈ ਅਰਜ਼ੀਆਂ 4 ਅਕਤੂਬਰ ਤੱਕ ਲਈਆਂ ਜਾਣਗੀਆਂ।