20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਡਾ. ਅੰਬੇਡਕਰ ਦੇ ਬੁੱਤ ਨਾਲ ਹੋਈ ਛੇੜਛਾੜ ਦੇ ਵਿਰੋਧ ’ਚ ਐਸ. ਸੀ. ਸੈੱਲ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ, 19 ਸਤੰਬਰ (ਨਰਿੰਦਰ ਸਿੰਘ ਬੱਡਲਾ)-ਪਿੰਡ ਬਾੜੀਆਂ ਕਲਾਂ ‘ਚ ਸ਼ਰਾਰਤੀ ਅਨਸਰਾਂ ਵਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਹੋਈ ਛੇੜਛਾੜ ਦੇ ਵਿਰੋਧ ‘ਚ ਪੰਜਾਬ ਕਾਂਗਰਸ ਦੇ ਐਸ.

ਪੰਜਾਬ ਕਾਂਗਰਸ ਦੇ ਐਸ. ਸੀ. ਸੈੱਲ ਵਲੋਂ ਹੁਸ਼ਿਆਰਪੁਰ ’ਚ ਕੱਢੇ ਰੋਸ ਮਾਰਚ ਦੌਰਾਨ ਯਾਮਿਨੀ ਗੋਮਰ, ਅਮਰਪਾਲ ਸਿੰਘ ਕਾਕਾ, ਡਾ. ਅਜੈ ਮੱਲ, ਬਲਵਿੰਦਰ ਬਿੱਟੂ ਤੇ ਹੋਰ। 20-09-2026
ਹੁਸ਼ਿਆਰਪੁਰ, 19 ਸਤੰਬਰ (ਨਰਿੰਦਰ ਸਿੰਘ ਬੱਡਲਾ)-ਪਿੰਡ ਬਾੜੀਆਂ ਕਲਾਂ ‘ਚ ਸ਼ਰਾਰਤੀ ਅਨਸਰਾਂ ਵਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਹੋਈ ਛੇੜਛਾੜ ਦੇ ਵਿਰੋਧ ‘ਚ ਪੰਜਾਬ ਕਾਂਗਰਸ ਦੇ ਐਸ. ਸੀ. ਸੈੱਲ ਨੇ ਹੁਸ਼ਿਆਰਪੁਰ ‘ਚ ਰੋਸ ਮਾਰਚ ਕੱਢਣ ਉਪਰੰਤ ਮਿੰਨੀ ਸਕੱਤਰੇਤ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਸਾੜੇ ਗਏ। ਇਸ ਮੌਕੇ ਐਸ. ਸੀ. ਸੈੱਲ ਪੰਜਾਬ ਦੀ ਪ੍ਰਧਾਨ ਯਾਮਿਨੀ ਗੋਮਰ, ਸਾਬਕਾ ਜਨਰਲ ਸਕੱਤਰ ਬੀ. ਬੀ. ਸੀ. ਸੀ. ਅਮਰਪਾਲ ਸਿੰਘ ਕਾਕਾ, ਬੁਲਾਰਾ ਜ਼ਿਲ੍ਹਾ ਕਾਂਗਰਸ ਡਾ. ਅਜੈ ਮੱਲ, ਆਕਾਸ਼ ਅਹਿਰ, ਬਲਵਿੰਦਰ ਬਿੱਟੂ, ਗੁਰਮੀਤ ਸਿੱਧੂ, ਰਜਨੀਸ਼ ਟੰਡਨ, ਮੰਗਜੀਤ ਗੰਬੋਵਾਲ, ਸਾਬੀ ਟੇਰਕਿਆਣਾ, ਅਸ਼ੋਕ ਸ਼ਰਮਾ, ਸਪਨਾ ਪ੍ਰਧਾਨ, ਪਰਮਜੀਤ ਕੌਰ ਕੈਂਥ ਆਦਿ ਨੇ ਸੰਬੋਧਨ ਕਰਦਿਆਂ ਵਾਰ-ਵਾਰ ਡਾ. ਅੰਬੇਡਕਰ ਦੇ ਬੁੱਤਾਂ ਨਾਲ ਹੋ ਰਹੀ ਛੇੜਛਾੜ ਦੀ ਨਿਖੇਧੀ ਕੀਤੀ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾਵੇ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਪਿਛਲੀ ਖ਼ਬਰ ਪੀ.ਏ.ਯੂ ਰਿਜਨਲ ਸਟੇਸ਼ਨ ਵਿਖੇ 29 ਨੂੰ ਲੱਗੇਗਾ ਕਿਸਾਨ ਮੇਲਾ- ਡਾਇਰੈਕਟਰ ਅਗਲੀ ਖ਼ਬਰ ਸਹਾਇਕ ਸਿਖਲਾਈ ਕੇਂਦਰ ਬੀ. ਐੱਸ. ਐਫ. ਖੜ੍ਹਕਾਂ ’ਚ 128 ਕਾਂਸਟੇਬਲਾਂ ਨੇ ਸਿਖਲਾਈ ਕੀਤੀ ਪੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।