ਮੋਟਰਸਾਈਕਲਾਂ ਦੀ ਟੱਕਰ ’ਚ ਦੋ ਜ਼ਖ਼ਮੀ
ਐਮਾ ਮਾਂਗਟ, 21 ਸਤੰਬਰ (ਗੁਰਾਇਆ)-ਬੀਤੀ ਸ਼ਾਮ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ-ਮਾਰਗ ਨਜ਼ਦੀਕ ਪੈਂਦੇ ਦਸਮੇਸ਼ ਗਰਲਜ਼ ਕਾਲਜ ਦੇ ਕੋਲ ਦੋ ਮੋਟਰਸਾਈਕਲ ਆਪਸ ਵਿਚ ਟਕਰਾ ਜਾਣ ਕਾਰਨ ਦੋਵੇਂ ਵਿਅਕਤੀ ਜ਼ਖ਼ਮੀ ਹੋ ਗਏ। ਸੜਕ ਸੁਰੱਖਿਆ ਫੋਰਸ ਦੀ ਗੱਡੀ ਮੌਕੇ ’ਤੇ ਪਹੁੰਚੀ ਅਤੇ ਜ਼ਖ਼ਮੀ ਇਕ ਵਿਅਕਤੀ ਜਿਨ੍ਹਾਂ ਨੂੰ ਸਵਾਮੀ ਪ੍ਰੇਮਾਨੰਦ ਹਸਪਤਾਲ ਵਿਚ ਦਾਖਲ ਕਰਾਇਆ ਤੇ ਦੂਸਰੇ ਵਿਅਕਤੀ ਸਰਕਾਰੀ ਹਸਪਤਾਲ ਮੁਕੇਰੀਆਂ ’ਚ ਦਾਖਲ ਕਰਵਾਇਆ।
ਸਵਾਮੀ ਪ੍ਰੇਮਾਨੰਦ ਹਸਪਤਾਲ ਵਿਖੇ ਦਾਖਲ ਸੁਖਵਿੰਦਰ ਸਿੰਘ ਜ਼ੇਰੇ ਇਲਾਜ। ਤਸਵੀਰ : ਗੁਰਾਇਆ
22-09-2026