22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ’ਚ ਕੇਸ ਸਟੱਡੀ ਵਿਸ਼ਲੇਸ਼ਣ ਗਤੀਵਿਧੀ ਕਰਵਾਈ

ਹੁਸ਼ਿਆਰਪੁਰ, 21 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਐਂਟਰਪ੍ਰੇਨਿਓਰਸ਼ਿਪ ਡਿਵੈਲਪਮੈਂਟ ਸੈੱਲ ਵਲੋਂ ਕਾਮਰਸ ਵਿਭਾਗ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਕੇਸ ਸਟੱਡੀ ਵਿਸ਼ਲੇਸ਼ਣ ਗਤੀਵਿਧੀ ‘ਡੂ ਯੂ ਨੋਅ’ ਕਰਵਾਇਆ, ਜਿਸ ‘ਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਦੇਸ਼-ਵਿਦੇਸ਼ ਦੇ ਵਿਲੱਖਣ ਅਤੇ ਸਫਲ ਕਾਰੋਬਾਰਾਂ ‘ਤੇ ਆਪਣੀਆਂ ਕੇਸ ਸਟੱਡੀਜ਼ ਪੇਸ਼ ਕੀਤੀਆਂ। ਵਿਦਿਆਰਥੀਆਂ ਨੇ ਆਪਣੀ ਪ੍ਰਸਤੁਤੀ ਦੌਰਾਨ ਕਾਰੋਬਾਰੀ ਰਣਨੀਤੀਆਂ, ਮਾਰਕੀਟਿੰਗ ਦੇ ਨਵੇਂ ਤਰੀਕਿਆਂ ਅਤੇ ਸਫਲਤਾ ਦੇ ਮੁੱਖ ਕਾਰਕਾਂ ‘ਤੇ ਚਾਨਣਾ ਪਾਇਆ।

ਅਜੀਤ ਡੈਸਕ 22-09-2026
ਹੁਸ਼ਿਆਰਪੁਰ, 21 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਐਂਟਰਪ੍ਰੇਨਿਓਰਸ਼ਿਪ ਡਿਵੈਲਪਮੈਂਟ ਸੈੱਲ ਵਲੋਂ ਕਾਮਰਸ ਵਿਭਾਗ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਕੇਸ ਸਟੱਡੀ ਵਿਸ਼ਲੇਸ਼ਣ ਗਤੀਵਿਧੀ ‘ਡੂ ਯੂ ਨੋਅ’ ਕਰਵਾਇਆ, ਜਿਸ ‘ਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਦੇਸ਼-ਵਿਦੇਸ਼ ਦੇ ਵਿਲੱਖਣ ਅਤੇ ਸਫਲ ਕਾਰੋਬਾਰਾਂ ‘ਤੇ ਆਪਣੀਆਂ ਕੇਸ ਸਟੱਡੀਜ਼ ਪੇਸ਼ ਕੀਤੀਆਂ। ਵਿਦਿਆਰਥੀਆਂ ਨੇ ਆਪਣੀ ਪ੍ਰਸਤੁਤੀ ਦੌਰਾਨ ਕਾਰੋਬਾਰੀ ਰਣਨੀਤੀਆਂ, ਮਾਰਕੀਟਿੰਗ ਦੇ ਨਵੇਂ ਤਰੀਕਿਆਂ ਅਤੇ ਸਫਲਤਾ ਦੇ ਮੁੱਖ ਕਾਰਕਾਂ ‘ਤੇ ਚਾਨਣਾ ਪਾਇਆ। ਗਤੀਵਿਧੀ ਦਾ ਮੁਲਾਂਕਣ ਡਾ. ਵਰਿੰਦਰਜੀਤ ਸਿੰਘ ਤੇ ਕਨਵੀਨਰ ਲਵਪ੍ਰੀਤ ਨੇਗੀ ‘ਤੇ ਆਧਾਰਿਤ ਜੱਜਾਂ ਦੇ ਪੈਨਲ ਦੁਆਰਾ ਕੀਤਾ। ਜੱਜਾਂ ਨੇ ਵਿਦਿਆਰਥੀਆਂ ਦੀ ਮੌਲਿਕਤਾ, ਪ੍ਰਸਤੁਤੀਕਰਨ, ਵਿਸ਼ਲੇਸ਼ਣ ਦੀ ਡੂੰਘਾਈ ਤੇ ਵਿਚਾਰਾਂ ਦੀ ਵਿਹਾਰਕ ਵਰਤੋਂ ਦੇ ਆਧਾਰ ‘ਤੇ ਨਤੀਜੇ ਤਿਆਰ ਕੀਤੇ। ਜੱਜਾਂ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਰਵਾਇਤੀ ਸੋਚ ਤੋਂ ਉੱਪਰ ਉੱਠ ਕੇ ਨਵੀਨਤਾ ਅਤੇ ਸਥਿਰਤਾ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਮੁਕੇਰੀਆਂ ਦੀ ਮੀਟਿੰਗ ਅੱਜ ਅਗਲੀ ਖ਼ਬਰ ਸਿਲਵਰ ਓਕ ਸਕੂਲ ਦੇ ਸ਼ੂਟਿੰਗ ਪਲੇਅਰ ਹਰਕੀਰਤ ਸਿੰਘ ਤੇ ਏਕਮਨੂਰ ਕੌਰ ਨੇ ਨੈਸ਼ਨਲ ਖੇਡਾਂ ਲਈ ਕੀਤਾ ਕੁਆਲੀਫ਼ਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।