25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਤਿੰਨ ਰੋਜ਼ਾ ਧਾਰਮਿਕ ਸਮਾਗਮ 25 ਤੋਂ 27 ਤੱਕ ਸ਼ਾਹੂ ਦਾ ਪਿੰਡ ਵਿਖੇ - ਸਰਾਂ ਬਾਜਵਾ

ਘੋਗਰਾ, 24 ਸਤੰਬਰ (ਆਰ. ਐੱਸ.

ਜਾਣਕਾਰੀ ਦਿੰਦੇ ਹੋਏ ਨੰਬਰਦਾਰ ਜਤਿੰਦਰਪਾਲ ਸਿੰਘ ਬਾਜਵਾ ਅਤੇ ਕੈਸ਼ੀਅਰ ਮਨਜੀਤ ਸਿੰਘ ਸਰਾਂ। 25-09-2026
ਘੋਗਰਾ, 24 ਸਤੰਬਰ (ਆਰ. ਐੱਸ. ਸਲਾਰੀਆ)- ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਧਿਆਇਐ ਵੈੱਲਫੇਅਰ ਸੁਸਾਇਟੀ (ਰਜਿ) ਦਸੂਹਾ ਵੱਲੋਂ ਤਿੰਨ ਰੋਜ਼ਾ ਧਾਰਮਿਕ ਸਮਾਗਮ ਪਿੰਡ ਸ਼ਾਹੂ ਦਾ ਪਿੰਡ ਵਿਖੇ 25 ਸਤੰਬਰ ਤੋਂ 27 ਸਤੰਬਰ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਕੈਸ਼ੀਅਰ ਮਨਜੀਤ ਸਿੰਘ ਸਰਾਂ ਅਤੇ ਨੰਬਰਦਾਰ ਜਤਿੰਦਰ ਪਾਲ ਸਿੰਘ ਬਾਜਵਾ ਸ਼ਾਹੂ ਦਾ ਪਿੰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ’ਤੇ 25 ਸਤੰਬਰ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ 27 ਸਤੰਬਰ ਐਤਵਾਰ ਨੂੰ ਭੋਗ ਪਾਏ ਜਾਣਗੇ ਤੇ ਰੋਜ਼ਾਨਾ ਸ਼ਾਮ ਨੂੰ 5.30 ਤੋਂ ਲੈ ਕੇ 6.30 ਵਜੇ ਤੱਕ ਕੀਰਤਨ ਦੀਵਾਨ ਸਜਾਏ ਜਾਣਗੇ। 27 ਸਤੰਬਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਦਸਤਾਰ ਮੁਕਾਬਲੇ ਕਰਵਾਏ ਜਾਣਗੇ ਅਤੇ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਇਸ ਮੌਕੇ ਫ਼ਰੀ ਮੈਡੀਕਲ ਕੈਂਪ ਅਤੇ ਧਾਰਮਿਕ ਲਿਟਰੇਚਰ, ਪੰਜਾਬੀ ਕਿਤਾਬਾਂ ਅਤੇ ਫਲਦਾਰ ਬੂਟੇ ਦਿੱਤੇ ਜਾਣਗੇ।
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਟਰੇਡਿੰਗ ਕੰਪਨੀ ’ਤੇ ਰੇਡ ਲੰਘੀ ਮਿਆਦ ਵਾਲਾ 240 ਕਿੱਲੋ ਦੇਸੀ ਘਿਉ, 190 ਲੀਟਰ ਜ਼ੀਰਾ ਜੂਸ ਤੇ 500 ਲ... ਅਗਲੀ ਖ਼ਬਰ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੇ ਨਿਯਮਾਂ ’ਚ ਖ਼ਾਮੀਆਂ ਮਨੁੱਖੀ ਅਧਿਕਾਰਾਂ ਨਾਲ ਖਿਲਵਾੜ-ਧੀਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।