25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪੁੱਤ ਦੇ ਇਲਾਜ ਲਈ ਮਾਂ ਨੇ ਮਦਦ ਦੀ ਲਗਾਈ ਗੁਹਾਰ

ਬੁੱਲ੍ਹੋਵਾਲ, 24 ਸਤੰਬਰ (ਲੁਗਾਣਾ)-ਕਿਸੇ ਸਮੇਂ ਬੁੱਲ੍ਹੋਵਾਲ ਵਿਚ ਨਾਮਵਰ ਹਲਵਾਈ ਦੀ ਦੁਕਾਨ ਨਾਲ ਮਸ਼ਹੂਰ ਰਹੀ ਦੁਕਾਨ ਦੇ ਵਾਰਸ ਤੇ ਪਰਿਵਾਰ ਦਰ-ਦਰ ਮੰਗਣ ਲਈ ਮਜਬੂਰ ਹੋ ਗਿਆ ਹੈ। ਇਸ ਸਬੰਧੀ ਗੀਤਾ ਰਾਣੀ ਨੇ ਦੱਸਿਆ ਕਿ ਉਸ ਦਾ ਨੌਜਵਾਨ ਪੁੱਤ ਹੈਪੀ ਕੁੰਦਰਾਲ ਪੁੱਤਰ ਪਵਨ ਕੁਮਾਰ ਵਾਸੀ ਬੁੱਲ੍ਹੋਵਾਲ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚਲਦਾ ਆ ਰਿਹਾ ਹੈ।

ਆਪਣੇ ਪੁੱਤ ਦੇ ਇਲਾਜ ਲਈ ਪੰਜਾਬ ਸਰਕਾਰ, ਪ੍ਰਵਾਸੀ ਵੀਰਾਂ ਤੇ ਦਾਨੀਆਂ ਨੂੰ ਮਦਦ ਦੀ ਅਪੀਲ ਕਰਦੀ ਹੋਈ ਮਾਤਾ ਗੀਤਾ ਰਾਣੀ। ਤਸਵੀਰ : ਲੁਗਾਣਾ 25-09-2026
ਬੁੱਲ੍ਹੋਵਾਲ, 24 ਸਤੰਬਰ (ਲੁਗਾਣਾ)-ਕਿਸੇ ਸਮੇਂ ਬੁੱਲ੍ਹੋਵਾਲ ਵਿਚ ਨਾਮਵਰ ਹਲਵਾਈ ਦੀ ਦੁਕਾਨ ਨਾਲ ਮਸ਼ਹੂਰ ਰਹੀ ਦੁਕਾਨ ਦੇ ਵਾਰਸ ਤੇ ਪਰਿਵਾਰ ਦਰ-ਦਰ ਮੰਗਣ ਲਈ ਮਜਬੂਰ ਹੋ ਗਿਆ ਹੈ। ਇਸ ਸਬੰਧੀ ਗੀਤਾ ਰਾਣੀ ਨੇ ਦੱਸਿਆ ਕਿ ਉਸ ਦਾ ਨੌਜਵਾਨ ਪੁੱਤ ਹੈਪੀ ਕੁੰਦਰਾਲ ਪੁੱਤਰ ਪਵਨ ਕੁਮਾਰ ਵਾਸੀ ਬੁੱਲ੍ਹੋਵਾਲ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚਲਦਾ ਆ ਰਿਹਾ ਹੈ। ਸਭ ਤੋਂ ਪਹਿਲਾ ਬਲੱਡ ਸ਼ੂਗਰ, ਨਮੂਨੀਆ ਤੇ ਹੁਣ ਕਿਡਨੀਆਂ ਦੀ ਨਾਂ ਮੁਰਾਦ ਬਿਮਾਰੀ ਨਾਲ ਗ੍ਰਸਤ ਹੋ ਚੁੱਕਾ ਹੈ। ਜਿਸ ਦਾ ਹਰ ਤਿੰਨ ਦਿਨ ਬਾਅਦ ਡਾਇਲੈਸਿਸ ਕਰਵਾਉਣਾ ਪੈ ਰਿਹਾ ਹੈ। ਆਮਦਨ ਨਾ ਦੇ ਬਰਾਬਰ ਹੋਣ ਕਾਰਨ ਇਕ ਦੁਖਿਆਰੀ ਮਾਂ ਆਪਣਾ ਸਭ ਕੁੱਝ ਵੇਚ ਕੇ ਵੀ ਜੁਆਨ ਪੁੱਤ ਦਾ ਇਲਾਜ ਕਰਾਉਣ ਲਈ ਅਸਮਰਥ ਹੈ। ਉਨ੍ਹਾਂ ਪੰਜਾਬ ਸਰਕਾਰ, ਪ੍ਰਵਾਸੀ ਵੀਰਾਂ ਤੇ ਦਾਨੀ ਪੁਰਸ਼ਾਂ ਨੂੰ ਮਦਦ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਮੇਰੇ ਜਵਾਨ ਪੁੱਤ ਦਾ ਇਲਾਜ ਕਰਵਾਉਣ ਲਈ ਉਸ ਦੀ ਮਦਦ ਕੀਤੀ ਜਾਵੇ। ਇਸ ਮੌਕੇ ਮਾ.ਕੁਲਦੀਪ ਸਿੰਘ ਕੋਟਲੀ ਵੀ ਮੌਜੂਦ ਸੀ।
ਪਿਛਲੀ ਖ਼ਬਰ ਡੇਰਾ ਮਹਾਨਪੁਰੀ ਸਾਹਰੀ ਵਿਖੇ ਬਾਬਾ ਗੁਰਦਾਸ ਦਾਸ ਦੀ ਬਰਸੀ ਸੰਬੰਧੀ ਸਮਾਗਮ ਕਰਵਾਏ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਟਰੇਡਿੰਗ ਕੰਪਨੀ ’ਤੇ ਰੇਡ ਲੰਘੀ ਮਿਆਦ ਵਾਲਾ 240 ਕਿੱਲੋ ਦੇਸੀ ਘਿਉ, 190 ਲੀਟਰ ਜ਼ੀਰਾ ਜੂਸ ਤੇ 500 ਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।