25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਕਸਬਾ ਹਰਿਆਣਾ ਵਿਖੇ ਦੁਸਹਿਰਾ ਸਮਾਗਮ ਸੰਬੰਧੀ ਤਣਾਅਪੂਰਨ ਮਾਹੌਲ ਵਿਚ ਭੂਮੀ ਪੂਜਨ ਕਰਕੇ ਝੰਡੇ ਦੀ ਰਸਮ ਅਦਾ ਕੀਤੀ

ਹਰਿਆਣਾ, 24 ਸਤੰਬਰ (ਹਰਮੇਲ ਸਿੰਘ ਖੱਖ)-ਅੱਜ ਕਸਬਾ ਹਰਿਆਣਾ ਵਿਖੇ ‘ਸਿਆਵਰ ਸ੍ਰੀ ਰਾਮ ਵੈੱਲਫੇਅਰ ਕਮੇਟੀ’ (ਰਜਿ.) ਵੱਲੋਂ ਕਰਵਾਏ ਜਾ ਰਹੇ ਦੁਸਹਿਰਾ ਸਮਾਗਮ ਦੇ ਸਬੰਧ ’ਚ ਰਾਮ-ਲੀਲ੍ਹਾ ਮੈਦਾਨ ਵਿਖੇ ਭਗਵਾਨ ਸ੍ਰੀ ਰਾਮਚੰਦਰ ਜੀ ਦੇ ਜੈਕਾਰਿਆਂ ਦਰਮਿਆਨ ਭੂਮੀ ਪੂਜਨ ਅਤੇ ਝੰਡੇ ਦੀ ਰਸਮ ਤਣਾਅਪੂਰਨ ਮਾਹੌਲ ਵਿਚ ਅਦਾ ਕੀਤੀ ਗਈ।

ਅਜੀਤ ਡੈਸਕ 25-09-2026
ਹਰਿਆਣਾ, 24 ਸਤੰਬਰ (ਹਰਮੇਲ ਸਿੰਘ ਖੱਖ)-ਅੱਜ ਕਸਬਾ ਹਰਿਆਣਾ ਵਿਖੇ ‘ਸਿਆਵਰ ਸ੍ਰੀ ਰਾਮ ਵੈੱਲਫੇਅਰ ਕਮੇਟੀ’ (ਰਜਿ.) ਵੱਲੋਂ ਕਰਵਾਏ ਜਾ ਰਹੇ ਦੁਸਹਿਰਾ ਸਮਾਗਮ ਦੇ ਸਬੰਧ ’ਚ ਰਾਮ-ਲੀਲ੍ਹਾ ਮੈਦਾਨ ਵਿਖੇ ਭਗਵਾਨ ਸ੍ਰੀ ਰਾਮਚੰਦਰ ਜੀ ਦੇ ਜੈਕਾਰਿਆਂ ਦਰਮਿਆਨ ਭੂਮੀ ਪੂਜਨ ਅਤੇ ਝੰਡੇ ਦੀ ਰਸਮ ਤਣਾਅਪੂਰਨ ਮਾਹੌਲ ਵਿਚ ਅਦਾ ਕੀਤੀ ਗਈ। ਇਸ ਮੌਕੇ ਸੀਤਲਾ ਮਾਤਾ ਮੰਦਰ ਤੋਂ ਝੰਡਾਰੋਹਣ ਸਬੰਧੀ ਸ਼ੋਭਾ ਯਾਤਰਾ ਵੀ ਕੱਢੀ ਗਈ, ਜਿਸ ਵਿਚ ਭਗਵਾਨ ਸ੍ਰੀ ਹਨੂਮਾਨ ਜੀ ਦੀ ਮਨਮੋਹਕ ਝਾਕੀ ਸਜਾਈ ਗਈ। ਪੰਡਿਤ ਸੁਦੇਸ਼ ਕੁਮਾਰ ਨੇ ਕਮੇਟੀ ਦੇ ਪ੍ਰਧਾਨ ਅਤੇ ਕੌਂਸਲਰ ਰਾਜੀਵ ਕਪਿਲਾ, ਸਾਬਕਾ ਵਿਧਾਇਕ ਪਵਨ ਆਦੀਆ ਅਤੇ ਭਾਜਪਾ ਆਗੂ ਪ੍ਰਿੰਸੀਪਲ ਬਲਕੀਸ਼ ਰਾਜ ਸਮੇਤ ਕਮੇਟੀ ਦੇ ਹੋਰ ਮੈਂਬਰਾਂ ਤੋਂ ਧਾਰਮਿਕ ਰੀਤੀ-ਰਿਵਾਜਾਂ ਅਤੇ ਮੰਤਰ ਉਚਾਰਨ ਨਾਲ ਭੂਮੀ ਪੂਜਨ ਕਰਵਾਇਆ ਅਤੇ ਹੋਰ ਰਸਮਾਂ ਵੀ ਅਦਾ ਕਰਵਾਈਆਂ। ਸ਼ੋਭਾ ਯਾਤਰਾ ਦੌਰਾਨ ਸ੍ਰੀ ਰਾਮ ਭਗਤਾਂ ਵੱਲੋਂ ਲਗਾਏ ਜਾ ਰਹੇ ਜੈਕਾਰਿਆਂ ਨਾਲ ਸਮੁੱਚਾ ਮਾਹੌਲ ਭਗਤੀਮਈ ਬਣਿਆ ਰਿਹਾ। ਇਸ ਮੌਕੇ ਕਾਂਗਰਸ ਭੂੰਗਾ ਬਲਾਕ ਦੇ ਪ੍ਰਧਾਨ ਮਨਿੰਦਰ ਸਿੰਘ ਟਿੰਮੀ ਸ਼ਾਹੀ, ਸੌਰਭ ਆਦੀਆ, ਕੌਂਸਲਰ ਗੁਰਦੇਵ ਕੌਰ, ਕੌਂਸਲਰ ਰਮਨ ਕੁਮਾਰ, ਸੀਨੀਅਰ ਕਾਂਗਰਸੀ ਆਗੂ ਹਿਮਾਂਸ਼ੂ ਕੌਸ਼ਲ, ਚੰਦਰ ਪ੍ਰਕਾਸ਼ ਬੱਲੀ ਅਤੇ ਤੇਜਪਾਲ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਇੱਥੇ ਦੱਸਣਯੋਗ ਹੈ ਕਿ ਸ੍ਰੀ ਰਾਮ ਵੈੱਲਫੇਅਰ ਸੁਸਾਇਟੀ ਹਰਿਆਣਾ ਵੱਲੋਂ ਕਰੀਬ 10 ਦਿਨ ਪਹਿਲਾਂ ਦੁਸਹਿਰਾ ਮਹੋਤਸਵ ਨੂੰ ਲੈ ਕੇ ਦੁਸਹਿਰਾ ਮੈਦਾਨ ਵਿਚ ਝੰਡਾਰੋਹਣ ਦੀ ਰਸਮ ਅਦਾ ਕੀਤੀ ਗਈ ਸੀ। ਅੱਜ ਦੁਸਹਿਰਾ ਮੈਦਾਨ ਲਈ ਜ਼ਮੀਨ ਦਾਨ ਕਰਨ ਵਾਲਿਆਂ ਦੀ ਕਮੇਟੀ ‘ਸਿਆਵਰ ਸ੍ਰੀ ਰਾਮ ਵੈੱਲਫੇਅਰ ਕਮੇਟੀ’ (ਰਜਿ.) ਹਰਿਆਣਾ ਵੱਲੋਂ ਵੀ ਝੰਡਾਰੋਹਣ ਕੀਤੇ ਜਾਣ ਨੂੰ ਲੈ ਕੇ ਸਵੇਰ ਤੋਂ ਹੀ ਸਥਿਤੀ ਸਬੰਧੀ ਚਰਚਾ ਬਣੀ ਰਹੀ, ਜਿਸ ਕਾਰਨ ਮਾਹੌਲ ਤਣਾਅਪੂਰਨ ਬਣਿਆ ਰਿਹਾ। ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਵਿਚ ਡੀ.ਐੱਸ.ਪੀ. ਨਰਿੰਦਰ ਸਿੰਘ, ਐੱਸ.ਐੱਚ.ਓ. ਗੁਰਬਚਨ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ ਵਿਚ ਭੂਮੀ ਪੂਜਨ ਅਤੇ ਝੰਡੇ ਦੀ ਰਸਮ ਸ਼ਾਂਤੀਪੂਰਵਕ ਸੰਪੰਨ ਹੋਈ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਕੇਸ਼ ਬਹਿਲ, ਸਾਬਕਾ ਕੌਂਸਲਰ ਸੁਨੀਲ ਕਪਿਲਾ, ਕੁਲਵੰਤ ਸਿੰਘ ਮੀਂਹਮੱਲ, ਤੇਜਪਾਲ ਸਿੰਘ, ਬਲਬੀਰ ਦੱਤ ਕਪਿਲਾ, ਜਗਮੋਹਨ ਕਪਿਲਾ, ਨਿਤਿਨ ਸ਼ਰਮਾ, ਅਜੇ ਚੋਪੜਾ, ਸਚਿਨ ਕਪਿਲਾ, ਸੰਦੀਪ ਪ੍ਰਭਾਕਰ, ਗੁਰਮੀਤ ਸਿੰਘ, ਮਨੀਸ਼ ਕਾਲੀਆ, ਸੁਧਾਂਸ਼ੂ ਮਿਸ਼ਰਾ, ਰਮਨ ਕੁਮਾਰ ਆਨੰਦ, ਠੇਕੇਦਾਰ ਹੈੱਪਾ, ਮਾਧਵ ਖੋਸਲਾ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ’ਚ ਬੈਡਮਿੰਟਨ ਦੇ ਹੋਏ ਦਿਲ ਖਿੱਚਵੇਂ ਮੁਕਾਬਲੇ ਅਗਲੀ ਖ਼ਬਰ ਬਾਬਾ ਜਵਾਹਰ ਦਾਸ ਸੂਸਾਂ ਦੀ ਬਰਸੀ ਮੌਕੇ ਸਮਾਗਮ 28 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।