28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਸੰਬੰਧੀ ਬਸਪਾ ਦਾ ਧਰਨਾ ਜਾਰੀ

ਮਾਹਿਲਪੁਰ, 27 ਸਤੰਬਰ (ਰਜਿੰਦਰ ਸਿੰਘ)-ਬਲਾਕ ਮਾਹਿਲਪੁਰ ਅਧੀਨ ਪੈਂਦੇ ਪਿੰਡ ਬਾੜੀਆਂ ਕਲਾਂ ਵਿਖੇ ਲੱਗੇ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ 15 ਸਤੰਬਰ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਟੁੱਟ ਭੰਨ ਕਰਕੇ ਕਾਈ ਨੁਕਸਾਨ ਪਹੁੰਚਾਉਣ ਨਾਲ ਐੱਸ.

ਅਜੀਤ ਡੈਸਕ 28-09-2026
ਮਾਹਿਲਪੁਰ, 27 ਸਤੰਬਰ (ਰਜਿੰਦਰ ਸਿੰਘ)-ਬਲਾਕ ਮਾਹਿਲਪੁਰ ਅਧੀਨ ਪੈਂਦੇ ਪਿੰਡ ਬਾੜੀਆਂ ਕਲਾਂ ਵਿਖੇ ਲੱਗੇ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ 15 ਸਤੰਬਰ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਟੁੱਟ ਭੰਨ ਕਰਕੇ ਕਾਈ ਨੁਕਸਾਨ ਪਹੁੰਚਾਉਣ ਨਾਲ ਐੱਸ. ਸੀ. ਭਾਈਚਾਰੇ ’ਚ ਕਾਫ਼ੀ ਰੋਸ ਵਜੋਂ ਹਰ ਪਿੰਡ ’ਚ ਰੋਸ ਰੈਲੀਆਂ ਕੀਤੀ ਜਾ ਰਹੀਆਂ ਉਥੇ 13 ਦਿਨ ਬੀਤਣ ’ਤੇ ਬਾਅਦ ਧਾਰਨਾ ਜਾਰੀ ਰੱਖਦੇ ਹੋਏ ਪੰਜਾਬ ਦੀ ਭਗਵੰਤ ਮਾਨ ਸਰਕਾਰ, ਸੰਸਦ ਮੈਂਬਰ ਡਾ. ਰਾਜ ਕੁਮਾਰ, ਵਿਧਾਇਕ ਡਾ. ਇਸ਼ਾਂਕ ਕੁਮਾਰ ਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ ਪਿੰਡ ਬਾੜੀਆਂ ਕਲਾਂ ਦੀ ਸਰਪੰਚ ਬੀਬੀ ਮਨਜੀਤ ਕੌਰ, ਐਡ. ਪਲਵਿੰਦਰ ਮਾਨਾ ਹਲਕਾ ਇੰਚਾਰਜ ਚੱਬੇਵਾਲ, ਅਮਨਦੀਪ ਸਿੰਘ ਸਿੱਧੂ, ਦਵਿੰਦਰ ਬਾਹੋਵਾਲ, ਰਾਕੇਸ਼ ਕਿੱਟੀ, ਜਸਵਿੰਦਰ ਜੱਸੀ ਬਸਪਾ ਆਗੂ ਨੇ ਦੱਸਿਆ ਬੀਤੀ ਰਾਤ ਕੁਛ ਸ਼ਰਾਰਤੀ ਅਨਸਰਾਂ ਨੂੰ ਬਾਬਾ ਸਾਹਿਬ ਦੇ ਬੁੱਤ ਨਾਲ ਛੇੜਛਾੜ ਕਰਕੇ ਨੁਕਸਾਨ ਪਹੁੰਚਾਉਣਾ ਬਹੁਤ ਘਿਣਾਉਣੀ ਹਰਕਤ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਭਾਜਪਾ ਨੇ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਹੀਂ ਹੋਏ। ਉਨ੍ਹਾਂ ਕਿਹਾ ਕਿ ਮੌਜੂਦਾ ਦਾ ਸਰਕਾਰਾਂ, ਸੰਸਦ ਮੈਂਬਰ ਤੇ ਵਿਧਾਇਕ ਤੇ ਪੁਲਿਸ ਪ੍ਰਸ਼ਾਸਨ ’ਤੇ ਦੋਸ਼ ਲਗਾਉਂਦਿਆਂ ਕਿਹਾ ਦੋਸ਼ੀਆਂ ਦਾ ਅੱਜ 16ਵੇਂ ਦਿਨ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਸਿਰਫ਼ ਸਰਕਾਰ ਦੀ ਮਿਲੀ ਭੁਗਤ ਨਤੀਜਾ, ਜਿਸ ਦਾ ਹਰਜਾਨਾ ਉਨ੍ਹਾਂ ਨੂੰ 202 7 ਦੀਆਂ ਚੋਣਾਂ ’ਚ ਭੁਗਤਣਾ ਪੈਣਾ। ਉਨ੍ਹਾਂ ਕਿਹਾ ਜਿਨ੍ਹਾਂ ਚਿਰ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਸ਼ਰਾਰਤੀ ਅਨਸਰਾਂ ਕਾਬੂ ਨਾ ਕੀਤਾ ਤਾਂ ਉਹ ਚਿਰ ਅਣਮਿਥੇ ਸਮੇਂ ਲਈ ਧਰਨਾ ਚੱਲਦਾ ਰਹੇਗਾ। ਇਸ ਮੌਕੇ ਅਵਤਾਰ ਸਿੰਘ, ਕਰਨੈਲ ਸਿੰਘ, ਜਤਿੰਦਰ ਕੁਮਾਰ ਪਿੰਕੀ, ਨਰਿੰਦਰ ਸਿੰਘ, ਕੁਲਵਰਨ ਸਿੰਘ, ਰਵਿੰਦਰ ਨਾਥ ਬਘੌਰਾ, ਪ੍ਰਿੰ. ਕੁਮਾਰ ਕੰਵਲ, ਪ੍ਰਿੰ. ਵਿਕੀ ਬੰਗਾ, ਸ਼ਿਵ ਜੰਡੋਲੀ, ਰਾਜੇਸ਼ ਭੂਨੋ, ਜੀਵਨ ਚੰਦੇਲੀ, ਮੋਹਨ ਲਾਲ ਚੰਦੇਲੀ, ਬਲਦੀਸ਼ ਕੌਰ, ਮਨਜੀਤ ਕੌਰ, ਮੀਨਾ ਰਾਣੀ, ਰਾਜ ਰਾਣੀ, ਤਾਨੀਆ, ਸਾਨੀਆ, ਕਰਮਨ, ਲਖਵਿੰਦਰ ਸਿੰਘ, ਹਰਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਸਤਨਾਮ ਸਿੰਘ, ਮਨਜਿੰਦਰ ਸਿੰਘ, ਡਾ. ਬਰਿੰਦਰ ਸਿੰਘ, ਸ਼ੁਭਦੀਪ ਸਿੰਘ ਰਾਜਵੰਸ਼, ਹਰਪ੍ਰੀਤ ਸਿੰਘ ਸਤੀਸ਼ ਕੁਮਾਰ, ਆਰੀਅਨ, ਜ਼ੋਰਾਵਰ ਸਿੰਘ ਤੇ ਬਸਪਾ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ -ਹਲਕਾ ਮਜੀਠਾ ਦੇ ਘਰ ਘਰ ਮਾਨ ਮੁਨਾਫੇ ਸੰਬੰਧੀ ਵਰਕਰ ਲੋਕਾਂ ਨੂੰ ਜਾਣੂੰ ਕਰਵਾਉਣਗੇ – ਗਿੱਲ ਅਗਲੀ ਖ਼ਬਰ ਡਾ. ਸਾਹਿਲ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ‘ਪੰਜਾਬ ਹਿੰਦੀ ਸਾਹਿੱਤ ਰਤਨ’ ਨਾਲ ਕੀਤਾ ਜਾਵੇਗਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।