03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਵਿਦਿਆਰਥਣ ਅਜੂਨੀ ਨੂੰ ਸਟੇਟ ਕ੍ਰਿਕਟ ਟੀਮ ਲਈ ਚੁਣਿਆ

ਬੁੱਲ੍ਹੋਵਾਲ, 2 ਅਕਤੂਬਰ (ਲੁਗਾਣਾ)-ਚੀਫ਼ ਖ਼ਾਲਸਾ ਦੀਵਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰਹਿਨੁਮਾਈ ਹੇਠ ਅਤੇ ਪ੍ਰਿੰ. ਹਰਕੀਰਤ ਕੌਰ ਦੀ ਅਗਵਾਈ ਵਿਚ ਚੱਲ ਰਹੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨੰਦਾਚੌਰ ਦੀ ਵਿਦਿਆਰਥਣ ਅਜੂਨੀ ਦੀ ਅੰਡਰ-17 ਸਟੇਟ ਪੱਧਰੀ ਕ੍ਰਿਕਟ ਟੀਮ ਲਈ ਚੋਣ ਹੋਈ ਹੈ।

ਸਟੇਟ ਪੱਧਰੀ ਕ੍ਰਿਕਟ ਟੀਮ ਲਈ ਚੁਣੀ ਗਈ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨੰਦਾਚੌਰ ਦੀ ਵਿਦਿਆਰਥਣ ਆਪਣੇ ਇੰਚਾਰਜ ਨਾਲ। ਤਸਵੀਰ : ਲੁਗਾਣਾ 03-10-2026
ਬੁੱਲ੍ਹੋਵਾਲ, 2 ਅਕਤੂਬਰ (ਲੁਗਾਣਾ)-ਚੀਫ਼ ਖ਼ਾਲਸਾ ਦੀਵਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰਹਿਨੁਮਾਈ ਹੇਠ ਅਤੇ ਪ੍ਰਿੰ. ਹਰਕੀਰਤ ਕੌਰ ਦੀ ਅਗਵਾਈ ਵਿਚ ਚੱਲ ਰਹੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨੰਦਾਚੌਰ ਦੀ ਵਿਦਿਆਰਥਣ ਅਜੂਨੀ ਦੀ ਅੰਡਰ-17 ਸਟੇਟ ਪੱਧਰੀ ਕ੍ਰਿਕਟ ਟੀਮ ਲਈ ਚੋਣ ਹੋਈ ਹੈ। ਇਸ ਮੌਕੇ ਸਕੂਲ ਪ੍ਰਿੰ. ਹਰਕੀਰਤ ਕੌਰ ਨੇ ਸਕੂਲ ਕ੍ਰਿਕੇਟ ਕੋਚ ਦਲਜੀਤ ਸਿੰਘ ਅਤੇ ਅਜੂਨੀ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਇਸ ਉਪਲੱਬਧੀ ਦਾ ਸਿਹਰਾ ਕੋਚ ਅਤੇ ਵਿਦਿਆਰਥਣ ਅਜੂਨੀ ਦੀ ਕੜੀ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਨੂੰ ਜਾਂਦਾ ਹੈ। ਜ਼ਿਕਰ ਯੋਗ ਹੈ ਕਿ ਖੇਡਾਂ ਵਿਚ ਮੋਹਰੀ ਰਹਿਣ ਵਾਲੇ ਇਸ ਸਕੂਲ ਵਿਚ ਹਾਲ ਹੀ ਵਿਚ ਕ੍ਰਿਕਟ ਕੋਚਿੰਗ ਦੇ ਨਾਲ ਨਾਲ ਬਾਸਕਟਬਾਲ ਦੀ ਗਰਾਊਂਡ ਵੀ ਬਣ ਕੇ ਤਿਆਰ ਹੋ ਚੁੱਕੀ ਹੈ ਜਿਸ ਵਿਚ ਵਿਦਿਆਰਥੀਆਂ ਨੂੰ ਕ੍ਰਿਕਟ ਦੇ ਨਾਲ ਨਾਲ ਬਾਸਕਟਬਾਲ ਦੀ ਵੀ ਕੋਚਿੰਗ ਮਿਹਨਤੀ ਅਤੇ ਤਜਰਬੇਕਾਰ ਕੋਚਾਂ ਦੁਆਰਾ ਦਿੱਤੀ ਜਾਵੇਗੀ। ਇਸ ਮੌਕੇ ਸਕੂਲ ਮੈਂਬਰ ਇੰਚਾਰਜ ਹਿੰਮਤ ਸਿੰਘ, ਅਵਤਾਰ ਸਿੰਘ ਕਪੂਰ ਅਤੇ ਸ . ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਸਮੂਹ ਸਟਾਫ਼, ਵਿਦਿਆਰਥੀ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਗਈ।
ਪਿਛਲੀ ਖ਼ਬਰ ਜੰਗਲੀ ਸੂਰਾਂ ਦੇ ਝੁੰਡਾਂ ਨੇ ਕਿਸਾਨਾਂ ਦੀਆਂ ਵਧਾਈਆਂ ਮੁਸ਼ਕਿਲਾਂ, ਫ਼ਸਲਾਂ ਦੀ ਤਬਾਹੀ ਤੋਂ ਪ੍ਰੇਸ਼ਾਨ ਕਿਸਾਨ ਅਗਲੀ ਖ਼ਬਰ ਅਕਾਲੀ ਦਲ ਦੇ ਆਗੂਆਂ ਵਲੋਂ ਸੈਨੇਟ ਚੋਣਾਂ ’ਚ ਜੇਤੂ ਰਹੇ ਪ੍ਰੋ. ਸੀਕਰੀ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।