05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਬਿਸਤ ਦੁਆਬ ਨਹਿਰ ਦੇ ਪੁਲ ਦੇ ਦੋਵੇਂ ਟੁੱਟੇ ਕਿਨਾਰੇ ਪੁਲ ਦੇ ਆਸ-ਪਾਸ ਨਾਜਾਇਜ਼ ਰੇਹੜੀਆਂ ਕਾਰਨ ਟ੍ਰੈਫਿਕ ਦਾ ਮੰਦਾ ਹਾਲ

ਕੋਟਫ਼ਤੂਹੀ, 4 ਅਕਤੂਬਰ (ਅਵਤਾਰ ਸਿੰਘ ਅਟਵਾਲ)-ਸਥਾਨਕ ਬਿਸਤ ਦੁਆਬ ਨਹਿਰ ਦੇ ਮੁੱਖ ਚੌਰਸਤੇ ਵਾਲੇ ਪੁਲ ਦੇ ਦੋਵੇਂ ਪਾਸੇ ਕਿਨਾਰੇ ਪਿਛਲੇ ਲੰਬੇ ਸਮੇਂ ਤੋਂ ਟੁੱਟ ਗਏ ਹਨ, ਜਿਸ ’ਤੇ ਲੋਕਾਂ ਨੇ ਬਾਂਸ ਆਦਿ ਟੰਗ ਕੇ ਟਾਈਮ ਪਾਸ ਕੀਤਾ ਹੋਇਆ ਹੈ। ਇਹ ਨਹਿਰ ਦੇ ਦੋਵੇਂ ਪਾਸੇ ਕਿਨਾਰੇ ਜਾਲੀਦਾਰ ਦੀਵਾਰ ਵੀ ਕਾਫ਼ੀ ਸਮਾਂ ਪਹਿਲਾ ਦੀ ਬਣੀ ਹੋਈ ਹੋਣ ਕਰ ਕੇ ਦਿਨੋਂ ਦਿਨ ਆਸ-ਪਾਸ ਵੱਡੀਆਂ ਗੱਡੀਆਂ ਦੇ ਖੜ੍ਹ ਕੇ ਨਾਲ ਲਗਪਗ ਸਾਰੀ ਹੀ ਟੁੱਟ ਰਹੀ ਹੈ, ਜਿਸ ਨਾਲ ਕਦੀ ਵੀ ਕੋਈ ਛੋਟਾ ਬੱਚਾ ਜਾਂ ਬਜ਼ੁਰਗ ਵਿਅਕਤੀ ਦੇਰ ਸਵੇਰ ਆਪਣੀ ਜਾਨ ਤੋਂ ਹੱਥ ਧੋ ਬੈਠਦਾ।

ਕੋਟਫ਼ਤੂਹੀ ਬਿਸਤ ਦੁਆਬ ਨਹਿਰ ਦੇ ਪੁਲ ਦੇ ਦੋਵੇਂ ਪਾਸੇ ਦੇ ਟੁੱਟੇ ਕਿਨਾਰਿਆਂ ਦੇ ਦ੍ਰਿਸ਼। ਤਸਵੀਰਾਂ : ਅਵਤਾਰ ਸਿੰਘ ਅਟਵਾਲ 05-10-2026
ਕੋਟਫ਼ਤੂਹੀ, 4 ਅਕਤੂਬਰ (ਅਵਤਾਰ ਸਿੰਘ ਅਟਵਾਲ)-ਸਥਾਨਕ ਬਿਸਤ ਦੁਆਬ ਨਹਿਰ ਦੇ ਮੁੱਖ ਚੌਰਸਤੇ ਵਾਲੇ ਪੁਲ ਦੇ ਦੋਵੇਂ ਪਾਸੇ ਕਿਨਾਰੇ ਪਿਛਲੇ ਲੰਬੇ ਸਮੇਂ ਤੋਂ ਟੁੱਟ ਗਏ ਹਨ, ਜਿਸ ’ਤੇ ਲੋਕਾਂ ਨੇ ਬਾਂਸ ਆਦਿ ਟੰਗ ਕੇ ਟਾਈਮ ਪਾਸ ਕੀਤਾ ਹੋਇਆ ਹੈ। ਇਹ ਨਹਿਰ ਦੇ ਦੋਵੇਂ ਪਾਸੇ ਕਿਨਾਰੇ ਜਾਲੀਦਾਰ ਦੀਵਾਰ ਵੀ ਕਾਫ਼ੀ ਸਮਾਂ ਪਹਿਲਾ ਦੀ ਬਣੀ ਹੋਈ ਹੋਣ ਕਰ ਕੇ ਦਿਨੋਂ ਦਿਨ ਆਸ-ਪਾਸ ਵੱਡੀਆਂ ਗੱਡੀਆਂ ਦੇ ਖੜ੍ਹ ਕੇ ਨਾਲ ਲਗਪਗ ਸਾਰੀ ਹੀ ਟੁੱਟ ਰਹੀ ਹੈ, ਜਿਸ ਨਾਲ ਕਦੀ ਵੀ ਕੋਈ ਛੋਟਾ ਬੱਚਾ ਜਾਂ ਬਜ਼ੁਰਗ ਵਿਅਕਤੀ ਦੇਰ ਸਵੇਰ ਆਪਣੀ ਜਾਨ ਤੋਂ ਹੱਥ ਧੋ ਬੈਠਦਾ। ਇਹ ਸੜਕ ਬਹਿਰਾਮ-ਮਾਹਿਲਪੁਰ, ਕੋਟਫ਼ਤੂਹੀ ਤੋ ਮੇਹਟੀਆਣਾ ਤੇ ਗੜ੍ਹਸ਼ੰਕਰ ਨੂੰ ਜਾਣ ਕਰ ਕੇ ਇਸ ਉੱਪਰ ਦਿਨ ਵਿਚ ਕਈ ਵਾਰ ਟ੍ਰੈਫਿਕ ਜਾਮ ਹੋਣ ਕਰ ਕੇ ਲੋਕ ਇਸ ਟੁੱਟੇ ਹੋਏ ਕਿਨਾਰਿਆਂ ਦੇ ਕੋਲ ਦੀ ਲੰਘਦੇ ਹਨ, ਜਿਸ ਨਾਲ ਸਦਾ ਅਣਹੋਣੀ ਹੋਣ ਦਾ ਭੈਅ ਬਣਿਆ ਰਹਿੰਦਾ ਹੈ। ਇਸ ਦੇ ਦੂਸਰੇ ਪਾਸੇ ਨਹਿਰ ਦੇ ਪੁਲ ਦੇ ਆਸ-ਪਾਸ ਦਿਨੋਂ ਦਿਨ ਸੜਕ ਉੱਪਰ ਅਣ ਅਧਿਕਾਰਤ ਫੜੀਆਂ, ਰੇਹੜੀਆਂ ਵੱਧ ਰਹੀਆਂ ਹਨ, ਜਿਸ ਪਾਸੇ ਕਦੀ ਵੀ ਸੜਕ ਵਿਭਾਗ ਤੇ ਨਹਿਰ ਵਿਭਾਗ ਦੇ ਅਧਿਕਾਰੀਆਂ ਵਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਇਹ ਮੁੱਖ ਸੜਕ ਉੱਪਰ ਲਾਂਘਾ ਜ਼ਿਆਦਾ ਹੋਣ ਕਰ ਕੇ ਸੜਕ ਉੱਪਰ ਲੋਕ ਦੁਕਾਨਾਂ ਤੋ ਖ਼ਰੀਦਦਾਰੀ ਕਰਨ ਸਮੇਂ ਆਪਣੇ ਵਾਹਨ ਇਸ ਸੜਕ ਉੱਪਰ ਲਗਾ ਜਾਂਦੇ ਹਨ, ਜਿਸ ਨਾਲ ਸਾਰਾ ਦਿਨ ਇਸ ਸੜਕ ਤੇ ਟ੍ਰੈਫਿਕ ਜਾਮ ਰਹਿੰਦਾ ਹੈ। ਇਸ ਦੇ ਦੂਸਰੇ ਪਾਸੇ ਰੇਹੜੀ ਵਾਲਿਆਂ ਨੂੰ ਵੋਟਾਂ ਦੀ ਰਾਜਨੀਤੀ ਹੋਣ ਕਰ ਕੇ ਰਾਜਨੀਤਕ ਸਹਿ ਹੋਣ ਕਰ ਕੇ ਇਹ ਬਿਨਾਂ ਕਿਸੇ ਡਰ ਭੈਅ ਦੇ ਸੜਕ ਉੱਪਰ ਕਬਜ਼ਾ ਕਰੀ ਬੈਠੇ ਹਨ ਤੇ ਸੜਕ ਉੱਪਰ ਟ੍ਰੈਫਿਕ ਜਾਮ ਦੀ ਸਮੱਸਿਆ ਜਿਉਂ ਦੀ ਤਿਉਂ ਹੈ। ਬਿਸਤ ਦੁਆਬ ਨਹਿਰ ਦੇ ਚੌਰਸਤੇ ਉੱਪਰ ਟ੍ਰੈਫਿਕ ਲਾਈਟਾਂ ਪਿਛਲੇ ਸਮੇਂ ਤੋਂ ਬੰਦ ਹਨ। ਨਹਿਰ ਦੇ ਟੁੱਟੇ ਕਿਨਾਰਿਆਂ ਦੇ ਸੰਬੰਧ ਵਿਚ ਨਹਿਰ ਵਿਭਾਗ ਦੇ ਐਕਸੀਅਨ ਨੂੰ ‘ਆਪ’ ਪਾਰਟੀ ਆਗੂ ਵਲੋਂ ਕੁਝ ਦਿਨ ਪਹਿਲਾ ਬੇਨਤੀ ਕੀਤੀ ਸੀ, ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿਚ ਸੰਬੰਧਿਤ ਐੱਸ. ਡੀ. ਓ. ਨੂੰ ਕਹਿ ਦਿੱਤਾ ਉਹ ਮੌਕਾ ਵੇਖ ਕੇ ਕਰਵਾ ਦੇਣਗੇ, ਜਦੋਂ ਐੱਸ. ਡੀ. ਓ. ਨੇ ਉਨ੍ਹਾਂ ਕਿਹਾ ਕਿ ਇਹ ਨਹਿਰ ਦਾ ਕਿਨਾਰਾ ਪੀ. ਡਬਲਯੂ ਦੇ ਅਧੀਨ ਆਉਂਦਾ ਉਨ੍ਹਾਂ ਨੇ ਇਸ ਨੂੰ ਬਣਾਉਣਾ ਕਹਿ ਕੇ ਪੱਲਾ ਝਾੜ ਲਿਆ। ਇਸ ਸੰਬੰਧ ਵਿਚ ਇਲਾਕੇ ਦੀਆ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਥਾਨਕ ਦੁਕਾਨਦਾਰਾਂ ਨੇ ਨਹਿਰ ਦੇ ਕਿਨਾਰੇ ਬਣਾਉਣ ਦੇ ਨਾਲ ਇਸ ਸੜਕ ਉੱਪਰ ਰੇਹੜੀਆਂ ਹਟਾ ਕੇ ਟ੍ਰੈਫਿਕ ਤੋਂ ਨਿਜਾਤ ਦਿਵਾਉਣ ਦੀ ਮੰਗ ਕੀਤੀ ਹੈ ।
ਪਿਛਲੀ ਖ਼ਬਰ ਜ਼ਿਲ੍ਹਾ ਲੇਖਕ ਮੰਚ ਨੇ ਹੁਸ਼ਿਆਰਪੁਰ ’ਚ ਆਲ ਇੰਡੀਆ ਮੁਸ਼ਾਇਰਾ ਕਰਵਾਇਆ ਅਗਲੀ ਖ਼ਬਰ ਜਪਾਨ ਵਿਚ ਏਸ਼ੀਆਈ ਖੇਡਾਂ ਵਿਚ ਕਾਂਸੇ ਦਾ ਤਗਮਾ ਜੇਤੂ ਗੁਰਿੰਦਰਵੀਰ ਸਿੰਘ ਦਾ ਐਡਵੋਕੇਟ ਗਿਲਜੀਆਂ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।