05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸਵੈਮਾਣ ਚੇਤਨਾ ਯਾਤਰਾ ਦੇ ਅੰਤਿਮ ਪੜਾਅ ’ਤੇ ‘ਹਲਦੀਘਾਟੀ ਦੀ ਮਿੱਟੀ-ਵੀਰਾਂ ਦਾ ਸਨਮਾਨ’ ਸਮਾਗਮ ਕਰਵਾਇਆ

ਮੁਕੇਰੀਆਂ, 4 ਅਕਤੂਬਰ (ਰਾਮਗੜ੍ਹੀਆ)-ਰਾਜਸਥਾਨ ਦੇ ਇਤਿਹਾਸਕ ਹਲਦੀਘਾਟੀ ਤੋਂ ਲਿਆਂਦੀ ਪਵਿੱਤਰ ਮਿੱਟੀ ਨੂੰ ਲੈ ਕੇ ਮੁਕੇਰੀਆਂ ਵਿਖੇ ਕੱਢੀ ਸਵੈਮਾਣ ਚੇਤਨਾ ਯਾਤਰਾ ਦਾ ਮਨਕੋਟੀਆ ਫਾਰਮ ਵਿਖੇ ਸ਼ਾਨਦਾਰ ਸਮਾਪਤੀ ਸਮਾਗਮ ਹੋਇਆ। ਸਮੂਹ ਮੁਕੇਰੀਆਂ ਵਾਸੀਆਂ ਤੇ ਰਾਜਪੂਤ ਪਰਿਵਾਰਾਂ ਦੇ ਸਹਿਯੋਗ ਨਾਲ ‘ਹਲਦੀਘਾਟੀ ਦੀ ਮਿੱਟੀ-ਵੀਰਾਂ ਦਾ ਸਨਮਾਨ’ ਸਮਾਗਮ ਕਰਵਾਇਆ।

ਮੁੱਖ ਮਹਿਮਾਨ ਦਾ ਸਨਮਾਨ ਕਰਦੇ ਪ੍ਰਬੰਧਕ। ਤਸਵੀਰ : ਰਾਮਗੜ੍ਹੀਆ 05-10-2026
ਮੁਕੇਰੀਆਂ, 4 ਅਕਤੂਬਰ (ਰਾਮਗੜ੍ਹੀਆ)-ਰਾਜਸਥਾਨ ਦੇ ਇਤਿਹਾਸਕ ਹਲਦੀਘਾਟੀ ਤੋਂ ਲਿਆਂਦੀ ਪਵਿੱਤਰ ਮਿੱਟੀ ਨੂੰ ਲੈ ਕੇ ਮੁਕੇਰੀਆਂ ਵਿਖੇ ਕੱਢੀ ਸਵੈਮਾਣ ਚੇਤਨਾ ਯਾਤਰਾ ਦਾ ਮਨਕੋਟੀਆ ਫਾਰਮ ਵਿਖੇ ਸ਼ਾਨਦਾਰ ਸਮਾਪਤੀ ਸਮਾਗਮ ਹੋਇਆ। ਸਮੂਹ ਮੁਕੇਰੀਆਂ ਵਾਸੀਆਂ ਤੇ ਰਾਜਪੂਤ ਪਰਿਵਾਰਾਂ ਦੇ ਸਹਿਯੋਗ ਨਾਲ ‘ਹਲਦੀਘਾਟੀ ਦੀ ਮਿੱਟੀ-ਵੀਰਾਂ ਦਾ ਸਨਮਾਨ’ ਸਮਾਗਮ ਕਰਵਾਇਆ। ਇਸ ਮੌਕੇ ਰਾਮ ਰਾਜ ਮਿਸ਼ਨ ਦੇ ਕੌਮੀ ਪ੍ਰਧਾਨ ਰਾਜਿੰਦਰ ਸਿੰਘ ਨਰੂਕਾ ਤੇ ਸਰਵ ਕਲਿਆਣ ਹਿਮਾਚਲ ਪ੍ਰਦੇਸ਼ ਦੇ ਕੌਮੀ ਪ੍ਰਧਾਨ ਅਭਿਸ਼ੇਕ ਰਾਣਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਵਾਲੀ ਥਾਂ ’ਤੇ ਪਹੁੰਚਣ ’ਤੇ ਸੁਮਿਤ ਡਡਵਾਲ, ਸੰਗਰਾਮ ਸਿੰਘ, ਸਚਿਨ ਸਾਮਿਆਲ, ਸੰਦੀਪ ਮੰਹਾਸ ਤੇ ਵਰਿੰਦਰ ਲਗਵਾਲ ਦੀ ਅਗਵਾਈ ਹੇਠ ਮੁੱਖ ਮਹਿਮਾਨਾਂ ਦਾ ਭਰਵਾਂ ਸਵਾਗਤ ਕੀਤਾ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵਲੋਂ ਜੋਤੀ ਜਗਾ ਕੇ ਕੀਤੀ ਗਈ। ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਦਿਆਂ ਰਾਜਿੰਦਰ ਸਿੰਘ ਨਰੂਕਾ ਨੇ ਸਮਾਗਮ ਦੇ ਸਫਲ ਆਯੋਜਨ ਲਈ ਪ੍ਰਬੰਧਕਾਂ ਤੇ ਸਹਿਯੋਗੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸ਼ੂਰਵੀਰ ਯੋਧੇ ਮਹਾਰਾਣਾ ਪ੍ਰਤਾਪ ਨੂੰ ਪਤਾ ਸੀ ਕਿ ਅਕਬਰ ਦੀ ਫੌਜ ਵੱਡੀ ਗਿਣਤੀ ਵਿਚ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਸੰਘਰਸ਼ ਜਾਰੀ ਰੱਖਿਆ ਅਤੇ ਮੁਗਲਾਂ ਦੀ ਅਧੀਨਤਾ ਸਵੀਕਾਰ ਨਹੀਂ ਕੀਤੀ। ਉਨ੍ਹਾਂ ਹਲਦੀਘਾਟੀ ਦੇ ਇਤਿਹਾਸਕ ਮਹੱਤਵ ਬਾਰੇ ਚਾਨਣਾ ਪਾਇਆ। ਅਭਿਸ਼ੇਕ ਰਾਣਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਹਲਦੀਘਾਟੀ ਦੀ ਮਿੱਟੀ ਵੀਰਤਾ ਤੇ ਸਵੈਮਾਣ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਦੀਆਂ ਗੌਰਵਮਈ ਯਾਦਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ਮਹਾਵੀਰ ਰਾਜਸਥਾਨ, ਸ਼ਹਿਰੀ ਰਾਜਪੂਤ ਸਭਾ ਦੇ ਪ੍ਰਧਾਨ ਬਲਵੰਤ ਸਿੰਘ ਮੰਹਾਸ, ਠਾਕੁਰ ਕਮਲਜੀਤ ਸਿੰਘ, ਰਘੁਨਾਥ ਰਾਣਾ, ਪ੍ਰਦੀਪ ਕਟੋਚ, ਕੰਵਰ ਰਾਕੇਸ਼ ਸਿੰਘ, ਐਡਵੋਕੇਟ ਸਰਬਜੀਤ ਸਿੰਘ, ਰਾਜੇਸ਼ ਠਾਕੁਰ, ਤਰਲੋਕ ਸਿੰਘ ਰਾਣਾ, ਕਪਿਲ ਠਾਕੁਰ, ਕਿਰਪਾਲ ਸਿੰਘ ਗੇਰਾ, ਸ਼ਿਖਾ ਸਾਮਿਆਲ, ਤਰਸੇਮ ਮੰਹਾਸ, ਪ੍ਰਦੀਪ ਸਿੰਘ ਪਲਾਹਾ, ਨਰੋਤਮ ਸਿੰਘ ਸਾਬਾ, ਸੋਹਣ ਸਿੰਘ ਸੋਨਾ, ਅਨਿਲ ਜਲਾਲਾ, ਰਾਮਪਾਲ ਸ਼ਰਮਾ, ਸੁਭਾਸ਼ ਕਟੋਚ, ਹਰਮਿੰਦਰ ਕੌਰ, ਬਲਵਿੰਦਰ ਸਿੰਘ, ਨਰਿੰਦਰ ਸ਼ਰਮਾ, ਮੰਗਲੇਸ਼ ਕੁਮਾਰ ਜੱਜ, ਕੌਂਸਲਰ ਰਮਨ ਡੋਗਰਾ, ਸਰਪੰਚ ਵਿਕਾਸ ਮੰਹਾਸ, ਲੱਕੀ ਮੁਸਾਹਿਬਪੁਰ ਹਾਜ਼ਰ ਸਨ।
ਪਿਛਲੀ ਖ਼ਬਰ ਬਰਸੀ ਮੌਕੇ ਸਵ. ਸ਼ਾਂਤਾ ਚੋਪੜਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਵਿਦਿਆਰਥੀ। ਬਰਸੀ ਮੌਕੇ ਸਵ. ਸ਼ਾਂਤਾ ਚੋਪੜਾ ਨੂੰ ਸ਼ਰਧਾਂਜਲ... ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ’ਚ ਵਿਸ਼ਵ ਓਜ਼ੋਨ ਦਿਵਸ ਮੌਕੇ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।