11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਛਾਤੀ ਦੇ ਕੈਂਸਰ ਦੇ 60 ਫ਼ੀਸਦੀ ਮਾਮਲਿਆਂ ’ਚ ਦੇਰ ਨਾਲ ਹੁੰਦੀ ਹੈ ਪਹਿਚਾਣ-ਡਾ. ਹਰਿੰਦਰਪਾਲ ਸਿੰਘ

ਹੁਸ਼ਿਆਰਪੁਰ, 10 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਵਿਸ਼ਵ ਛਾਤੀ ਕੈਂਸਰ ਜਾਗਰੂਕਤਾ ਮਹੀਨੇ ਮੌਕੇ ਪਾਰਕ ਹਸਪਤਾਲ ਦੇ ਸੀਨੀਅਰ ਕੈਂਸਰ ਮਾਹਿਰਾਂ ਨੇ ਛਾਤੀ ਦੇ ਕੈਂਸਰ ਨਾਲ ਸੰਬੰਧਿਤ ਅਹਿਮ ਤੱਥ ਸਾਂਝੇ ਕੀਤੇ ਅਤੇ ਭਾਰਤੀ ਔਰਤਾਂ ‘ਚ ਸਮੇਂ ਸਿਰ ਜਾਂਚ ਤੇ ਬਿਮਾਰੀ ਦੀ ਸ਼ੁਰੂਆਤੀ ਪਛਾਣ ਦੀ ਫ਼ੌਰੀ ਲੋੜ ‘ਤੇ ਜ਼ੋਰ ਦਿੱਤਾ । ਇਸ ਮੌਕੇ ਡਾ.

ਅਜੀਤ ਡੈਸਕ 11-10-2026
ਹੁਸ਼ਿਆਰਪੁਰ, 10 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਵਿਸ਼ਵ ਛਾਤੀ ਕੈਂਸਰ ਜਾਗਰੂਕਤਾ ਮਹੀਨੇ ਮੌਕੇ ਪਾਰਕ ਹਸਪਤਾਲ ਦੇ ਸੀਨੀਅਰ ਕੈਂਸਰ ਮਾਹਿਰਾਂ ਨੇ ਛਾਤੀ ਦੇ ਕੈਂਸਰ ਨਾਲ ਸੰਬੰਧਿਤ ਅਹਿਮ ਤੱਥ ਸਾਂਝੇ ਕੀਤੇ ਅਤੇ ਭਾਰਤੀ ਔਰਤਾਂ ‘ਚ ਸਮੇਂ ਸਿਰ ਜਾਂਚ ਤੇ ਬਿਮਾਰੀ ਦੀ ਸ਼ੁਰੂਆਤੀ ਪਛਾਣ ਦੀ ਫ਼ੌਰੀ ਲੋੜ ‘ਤੇ ਜ਼ੋਰ ਦਿੱਤਾ । ਇਸ ਮੌਕੇ ਡਾ. ਸੰਦੀਪ ਡਾਇਰੈਕਟਰ ਮੈਡੀਕਲ ਓਨਕੋਲੋਜੀ ਨੇ ਕਿਹਾ ਕਿ ਛਾਤੀ ਦਾ ਕੈਂਸਰ ਔਰਤਾਂ ਵਿਚ ਹੋਣ ਵਾਲਾ ਸਭ ਤੋਂ ਆਮ ਕੈਂਸਰ ਬਣ ਕੇ ਉੱਭਰਿਆ ਹੈ। ਉਨ੍ਹਾਂ ਦੱਸਿਆ ਕਿ ਦੁਨੀਆ ਭਰ ‘ਚ ਹਰ ਸਾਲ ਲਗਪਗ 21 ਲੱਖ ਔਰਤਾਂ ਛਾਤੀ ਦੇ ਕੈਂਸਰ ਤੋਂ ਪ੍ਰਭਾਵਿਤ ਹੁੰਦੀਆਂ ਹਨ, ਜਦਕਿ ਭਾਰਤ ‘ਚ ਹਰ ਸਾਲ ਕਰੀਬ 1.90 ਲੱਖ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ। ਡਾ. (ਬ੍ਰਿਗੇਡੀਅਰ) ਹਰਿੰਦਰਪਾਲ ਸਿੰਘ ਡਾਇਰੈਕਟਰ, ਮੈਡੀਕਲ ਓਨਕੋਲੋਜੀ ਨੇ ਕਿਹਾ ਕਿ ਇਹ ਬਿਮਾਰੀ ਹੁਣ ਘੱਟ ਉਮਰ ਦੀਆਂ ਔਰਤਾਂ ਨੂੰ ਵੀ ਤੇਜ਼ੀ ਨਾਲ ਪ੍ਰਭਾਵਿਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ‘ਚ ਛਾਤੀ ਦੇ ਕੈਂਸਰ ਦੇ 60 ਫ਼ੀਸਦੀ ਤੋਂ ਵੱਧ ਮਰੀਜ਼ਾਂ ‘ਚ ਬਿਮਾਰੀ ਦੀ ਪਹਿਚਾਣ ਉੱਨਤ ਪੜਾਅ ‘ਤੇ ਹੁੰਦੀ ਹੈ। ਇਸ ਦਾ ਮੁੱਖ ਕਾਰਨ ਜਾਂਚ ਦੀ ਘੱਟ ਦਰ ਤੇ ਸਮਾਜਿਕ ਝਿਜਕ ਹੈ। ਡਾ. ਵਿਜੇ ਜਾਗੜ ਸੀਨੀਅਰ ਕੰਸਲਟੈਂਟ, ਸਰਜੀਕਲ ਓਨਕੋਲੋਜੀ ਨੇ ਕਿਹਾ ਕਿ ਭਾਰਤ ‘ਚ ਔਰਤਾਂ ਨੂੰ ਹੋਣ ਵਾਲੇ ਕੁੱਲ ਕੈਂਸਰਾਂ ‘ਚੋਂ 27 ਫ਼ੀਸਦੀ ਮਾਮਲੇ ਛਾਤੀ ਦੇ ਕੈਂਸਰ ਦੇ ਹਨ। ਡਾ. ਅਮਨ ਕੁਮਾਰ ਵੈਦ ਤੇ ਡਾ. ਨਿਤਿਨ ਬਾਲ ਚੰਦਰ ਕੰਸਲਟੈਂਟ, ਰੇਡੀਏਸ਼ਨ ਓਨਕੋਲੋਜੀ ਨੇ ਵੀ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬਿਮਾਰੀ ਦੀ ਸ਼ੁਰੂਆਤੀ ਪੜਾਅ ‘ਤੇ ਪਛਾਣ ਹੋਣ ਨਾਲ ਇਲਾਜ ਦੇ ਬਿਹਤਰ ਨਤੀਜੇ ਮਿਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਛਾਤੀ ਕੈਂਸਰ ਜਾਗਰੂਕਤਾ ਮਹੀਨੇ ਮੌਕੇ ‘ਤੇ ਪਾਰਕ ਹਸਪਤਾਲਜ਼ ਦੇ ਗਰੁੱਪ ਸੀ. ਈ. ਓ. (ਨਾਰਥ) ਆਸ਼ੀਸ਼ ਚੱਢਾ ਨੇ ਐਲਾਨ ਕੀਤਾ ਕਿ ਪਾਰਕ ਹਸਪਤਾਲ ਵਿਚ 31 ਅਕਤੂਬਰ ਤੱਕ ਮੈਮੋਗ੍ਰਾਫੀ ਜਾਂਚ ‘ਤੇ 50 ਫ਼ੀਸਦੀ ਛੋਟ ਦਿੱਤੀ ਜਾ ਰਹੀ ਹੈ।
ਪਿਛਲੀ ਖ਼ਬਰ ਲੋੜਵੰਦ ਕੱਚੇ ਮਕਾਨਾਂ ਨੂੰ ਪੱਕੇ ਕਰਵਾਉਣ ਦੇ ਚੱਕਰ ’ਚ ਫਾਰਮ ਭਰਨ ਤੱਕ ਹੀ ਸੀਮਤ-ਧੀਮਾਨ ਅਗਲੀ ਖ਼ਬਰ ਸੀ . ਟੀ . ਯੂ . ਪੰਜਾਬ ਦੀ ਕਨਵੈਨਸ਼ਨ 15 ਨੂੰ ਜਲੰਧਰ ’ ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।