ਅਹੀਆਪੁਰ ਵਿਖੇ ਸ੍ਰੀ ਰਾਮ ਲੀਲ੍ਹਾ ਦੀ ਚੌਥੀ ਨਾਈਟ ਦਾ ਸਮਾਜ ਸੇਵਕ ਸਤਪਾਲ ਸਿੰਘ ਮੁਲਤਾਨੀ ਨੇ ਕੀਤਾ ਉਦਘਾਟਨ
ਟਾਂਡਾ ਉੜਮੁੜ, 11 ਅਕਤੂਬਰ (ਦੀਪਕ ਬਹਿਲ)-ਵੀਰ ਕ੍ਰਿਸ਼ਨ ਕਲੱਬ ਰਾਮ ਲੀਲਾ ਕਮੇਟੀ ਵਲੋਂ ਕਰਵਾਈ ਜਾ ਰਹੀ ਸਾਲਾਨਾ ਸ੍ਰੀ ਰਾਮ ਲੀਲਾ ਦੇ ਮੰਚਨ ਦੀ ਚੌਥੀ ਨਾਈਟ ਦਾ ਉਦਘਾਟਨ ਮੁੱਖ ਮਹਿਮਾਨ ਸਮਾਜ ਸੇਵਕ ਤੇ ਸੀਨੀਅਰ ਅਕਾਲੀ ਆਗੂ ਸਤਪਾਲ ਸਿੰਘ ਮੁਲਤਾਨੀ ਨੇ ਕੀਤਾ। ਕਲੱਬ ਦੇ ਪ੍ਰਧਾਨ ਅਮਿਤ ਤਲਵਾੜ ਲਾਡੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਧਾਰਮਿਕ ਤੇ ਸਭਿਆਚਾਰਕ ਸਮਾਗਮ ਦੌਰਾਨ ਇਲਾਕੇ ਦੇ ਵੱਖ-ਵੱਖ ਮੁਹੱਲਿਆਂ ਤੋਂ ਵੱਡੀ ਗਿਣਤੀ ਵਿਚ ਲੋਕਾਂ, ਸ਼ਰਧਾਲੂਆਂ ਤੇ ਰਾਮ ਭਗਤਾਂ ਨੇ ਸ਼ਮੂਲੀਅਤ ਕੀਤੀ।
ਅ
ਅਹੀਆਪੁਰ ਵਿਖੇ ਸ੍ਰੀ ਰਾਮ ਲੀਲ੍ਹਾ ਦੀ ਚੌਥੀ ਨਾਈਟ ਦਾ ਉਦਘਾਟਨ ਕਰਦੇ ਹੋਏ ਸਮਾਜ ਸੇਵਕ ਸਤਪਾਲ ਸਿੰਘ ਮੁਲਤਾਨੀ ਅਤੇ ਨਾਲ ਕਲੱਬ ਦੇ ਸਮੂਹ ਮੈਂਬਰ। ਤਸਵੀਰ : ਦੀਪਕ ਬਹਿਲ
12-10-2026
ਟਾਂਡਾ ਉੜਮੁੜ, 11 ਅਕਤੂਬਰ (ਦੀਪਕ ਬਹਿਲ)-ਵੀਰ ਕ੍ਰਿਸ਼ਨ ਕਲੱਬ ਰਾਮ ਲੀਲਾ ਕਮੇਟੀ ਵਲੋਂ ਕਰਵਾਈ ਜਾ ਰਹੀ ਸਾਲਾਨਾ ਸ੍ਰੀ ਰਾਮ ਲੀਲਾ ਦੇ ਮੰਚਨ ਦੀ ਚੌਥੀ ਨਾਈਟ ਦਾ ਉਦਘਾਟਨ ਮੁੱਖ ਮਹਿਮਾਨ ਸਮਾਜ ਸੇਵਕ ਤੇ ਸੀਨੀਅਰ ਅਕਾਲੀ ਆਗੂ ਸਤਪਾਲ ਸਿੰਘ ਮੁਲਤਾਨੀ ਨੇ ਕੀਤਾ। ਕਲੱਬ ਦੇ ਪ੍ਰਧਾਨ ਅਮਿਤ ਤਲਵਾੜ ਲਾਡੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਧਾਰਮਿਕ ਤੇ ਸਭਿਆਚਾਰਕ ਸਮਾਗਮ ਦੌਰਾਨ ਇਲਾਕੇ ਦੇ ਵੱਖ-ਵੱਖ ਮੁਹੱਲਿਆਂ ਤੋਂ ਵੱਡੀ ਗਿਣਤੀ ਵਿਚ ਲੋਕਾਂ, ਸ਼ਰਧਾਲੂਆਂ ਤੇ ਰਾਮ ਭਗਤਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਕਲੱਬ ਦੇ ਮੈਂਬਰਾਂ ਵਲੋਂ ਮੁੱਖ ਮਹਿਮਾਨ ਸਤਪਾਲ ਸਿੰਘ ਮੁਲਤਾਨੀ ਅਤੇ ਸ੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਦੀਪਕ ਬਹਿਲ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਪਰਮਜੀਤ ਸਿੰਘ ਬਾਬੂ ਨੇ ਤਾੜਕਾ ਦਾ ਸੀਨ ਬਾਖ਼ੂਬੀ ਨਿਭਾਇਆ। ਉਪਰੰਤ ਸਤਪਾਲ ਸਿੰਘ ਮੁਲਤਾਨੀ ਨੇ ਸ੍ਰੀ ਰਾਮ ਲੀਲਾ ਦੀ ਚੌਥੀ ਨਾਈਟ ਦਾ ਉਦਘਾਟਨ ਕਰਦਿਆਂ ਕਿਹਾ ਕਿ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਜੀ ਦਾ ਜੀਵਨ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹੈ। ਸਤਪਾਲ ਸਿੰਘ ਮੁਲਤਾਨੀ ਨੇ ਸ੍ਰੀ ਰਾਮ ਲੀਲਾ ਦਾ ਮੰਚਨ ਮੌਕੇ 51 ਹਜ਼ਾਰ ਰੁਪਏ ਭੇਟ ਕੀਤੇ। ਇਸ ਮੌਕੇ ਕਲੱਬ ਦੇ ਪ੍ਰਧਾਨ ਅਮਿਤ ਤਲਵਾੜ ਲਾਡੀ ਨੇ ਮੁੱਖ ਮਹਿਮਾਨ ਸਤਪਾਲ ਸਿੰਘ ਮੁਲਤਾਨੀ, ਹੀਰਾ ਪੁਰੀ ਤੇ ਸਮਾਗਮ ਵਿਚ ਪਹੁੰਚੇ ਸਮੂਹ ਪਤਵੰਤੇ ਵਿਅਕਤੀਆਂ, ਸ਼ਰਧਾਲੂਆਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ੁਭਮ ਬਿੱਲਾ, ਦੀਪਕ ਮਾਹਲਾ, ਰਜਤ ਸ਼ਰਮਾ, ਸੁਦਰਸ਼ਨ ਪਲਟਾ, ਸੋਢੀ ਵੱਸਣ, ਪਰਮਜੀਤ ਬਾਬੂ, ਰਣਜੀਤ ਜੀਤਾ, ਅੰਕੁ ਮਰਵਾਹਾ, ਰਮੇਸ਼ ਚੰਦਰ ਸ਼ਰਮਾ, ਵਿਕਾਸ ਮਰਵਾਹਾ, ਰਾਹੁਲ ਮਹਿਰਾ, ਨੀਰਜ ਵਰਮਾ, ਰਾਜ ਅਹੀਆਪੁਰੀ, ਅਰੁਣ ਪੁਰੀ, ਮੰਨਾ ਮਹਿਰਾ, ਗੁਰਮੁਖ ਸਿੰਘ ਨਾਮਧਾਰੀ, ਬੱਬੂ ਨਾਮਧਾਰੀ, ਮੁੰਨਾ ਨਾਮਧਾਰੀ, ਕਰਨ ਅਰੋੜਾ, ਸੰਜੀਵ ਪੁਰੀ, ਦੀਸ਼ਾ, ਆਕਾਸ਼ ਪੰਡਿਤ, ਮਨਦੀਪ ਪਲਟਾ, ਸੰਨੀ ਮਹਿਰਾ, ਕੁਨਾਲ ਚਾਵਲਾ, ਅਸ਼ਵਨੀ ਜੈਨ, ਸ਼ੀਲਾ ਮਹਿਰਾ, ਰੀਤਿਕ ਸ਼ਰਮਾ, ਪੰਕਜ ਪੁਰੀ, ਮੀਰ ਹਸਨ, ਅਸ਼ਵਨੀ ਮਹਿਰਾ, ਸ਼ੁਭ ਨਾਮਧਾਰੀ, ਜਤਿਨ ਮਹਿਰਾ, ਤਨੁ ਮਹਿਰਾ, ਰਾਜੇਸ਼ ਪੁਰੀ, ਲਵਿਸ਼, ਨਿਖਿਲ, ਸੈਂਡੀ, ਗੋਪੀ, ਵੰਸ਼, ਰਾਜੇਸ਼, ਨੇਤਿਸ਼ ਮਹਿਰਾ, ਅਭੀ, ਚੇਤਨ, ਨਿਤੀਸ਼ ਮਹਿਰਾ, ਅੰਕਿਤ ਪੁਰੀ, ਪ੍ਰਿੰਸ ਤੇ ਤੁਸ਼ਾਰ ਪੁਰੀ ਸਮੇਤ ਕਲੱਬ ਦੇ ਮੈਂਬਰ ਅਤੇ ਸੇਵਾਦਾਰ ਹਾਜ਼ਰ ਸਨ।